DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਬਾਨਾ ਆਜ਼ਮੀ 76 ਸਾਲ ਦੀ ਹੋਈ

ਫਿਲਮ ਸਨਅਤ ਦੇ ਕਰੀਬੀ ਦੋਸਤਾਂ ਨਾਲ ਮਨਾਇਆ ਜਸ਼ਨ

  • fb
  • twitter
  • whatsapp
  • whatsapp
featured-img featured-img
ਅਦਾਕਾਰਾ ਸ਼ਬਾਨਾ ਆਜ਼ਮੀ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਤਸਵੀਰ।
Advertisement

ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਅੱਜ 76 ਵਰ੍ਹਿਆਂ ਦੀ ਹੋ ਗਈ। ਉਨ੍ਹਾਂ ਆਪਣਾ ਜਨਮ ਦਿਨ ਫਿਲਮ ਸਨਅਤ ਦੇ ਕਰੀਬੀ ਦੋਸਤਾਂ ਅਤੇ ਜਾਣੇ-ਪਛਾਣੇ ਚਿਹਰਿਆਂ ਨਾਲ ਮਨਾਇਆ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੇ ਜਸ਼ਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਅਦਾਕਾਰਾ ਵਿਦਿਆ ਬਾਲਨ ਤੇ ਉਸ ਦੇ ਪਤੀ ਅਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਖਾਸ ਜਨਮ ਦਿਨ ਕੇਕ ਵੀ ਸ਼ਾਮਲ ਸੀ। ਕੇਕ ’ਤੇ ਸ਼ਬਾਨਾ ਦੀ ਤਸਵੀਰ ਦੇ ਨਾਲ-ਨਾਲ ਇਹ ਸ਼ਬਦ ਲਿਖੇ ਹੋਏ ਸਨ: ‘‘ਬਟਵਾਰਾਪਨ ! ਇੱਕ ਅਜਿਹੀ ਪ੍ਰਤਿਭਾ ਜਿਸ ਦੀ ਕੋਈ ਸਰਹੱਦ ਨਹੀਂ ! ਜਨਮ 1950 ਅਤੇ ਹਾਲੇ ਵੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ।’’ ਸ਼ਬਾਨਾ ਨੇ ਇਸ ਖਾਸ ਉਪਰਾਲੇ ਲਈ ਜੋੜੇ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ‘‘ਇਸ ਸੰਦੇਸ਼ ਲਈ ਸਿਧਾਰਥ ਰਾਏ ਕਪੂਰ ਅਤੇ ਵਿਦਿਆ ਬਾਲਨ ਦਾ ਬਹੁਤ-ਬਹੁਤ ਧੰਨਵਾਦ। ਇਸ ਨਾਲ ਮੇਰਾ ਚਿਹਰਾ ਖਿੜ ਗਿਆ ਹੈ।’’ ਉੱਘੀ ਅਦਾਕਾਰਾ ਨੇ ਆਪਣੀਆਂ ਕੁਝ ਅਦਾਕਾਰ ਸਹੇਲੀਆਂ ਨਾਲ ਸਮੂਹਿਕ ਤਸਵੀਰ ਵੀ ਸਾਂਝੀ ਕੀਤੀ ਅਤੇ ਕੈਪਸ਼ਨ ’ਚ ਲਿਖਿਆ, ‘‘ਖੂਬਸੂਰਤ ਔਰਤਾਂ।’’ ਜਨਮਦਿਨ ਦੇ ਇਸ ਇਕੱਠ ਵਿੱਚ ਦਿਵਿਆ ਦੱਤਾ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਿਚਾ ਚੱਢਾ, ਵਿਦਿਆ ਬਾਲਨ ਅਤੇ ਸ਼ਹਾਨਾ ਗੋਸਵਾਮੀ ਸਮੇਤ ਹੋਰ ਕਈ ਹਸਤੀਆਂ ਸ਼ਾਮਲ ਸਨ। ਜਸ਼ਨ ਵਿੱਚ ਅਦਾਕਾਰ ਅਨਿਲ ਕਪੂਰ ਵੀ ਮੌਜੂਦ ਸਨ। 18 ਸਤੰਬਰ 1950 ਨੂੰ ਜਨਮੀ ਸ਼ਬਾਨਾ, ਕਵੀ ਅਤੇ ਗੀਤਕਾਰ ਕੈਫੀ ਆਜ਼ਮੀ ਅਤੇ ਥੀਏਟਰ ਅਦਾਕਾਰਾ ਸ਼ੌਕਤ ਕੈਫੀ ਦੀ ਧੀ ਹੈ। ਉਨ੍ਹਾਂ ਨੇ 1974 ਵਿੱਚ ਸ਼ਿਆਮ ਬੈਨੇਗਲ ਦੀ ਫਿਲਮ ’ਅੰਕੁਰ’ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਵਿੱਚ ਨਿਸ਼ਾਂਤ, ਜਨੂਨ, ਅਰਥ, ਖੰਡਹਰ, ਪਾਰ, ਮੰਡੀ, ਮਾਸੂਮ, ਸ਼ਤਰੰਜ ਕੇ ਖਿਲਾੜੀ, ਸਪਰਸ਼, ਅਮਰ ਅਕਬਰ ਐਂਥਨੀ, ਫਕੀਰਾ, ਗੌਡਮਦਰ ਅਤੇ ਫਾਇਰ ਹਨ।

Advertisement
Advertisement
×