DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਧੁਰੰਧਰ’ ਦੀ ਸਫ਼ਲਤਾ ਲਈ ਸਾਰਾ ਅਰਜੁਨ ਵੱਲੋਂ ਸ਼ੁਕਰੀਆ

ਅਦਾਕਾਰਾ ਸਾਰਾ ਅਰਜੁਨ ਨੇ ਆਪਣੀ ਫਿਲਮ ‘ਧੁਰੰਧਰ’ ਦੀ ਸਫ਼ਲਤਾ ਲਈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਉਹ ਇਸ ਸਫ਼ਲਤਾ ਲਈ ‘ਹਮੇਸ਼ਾ ਸ਼ੁਕਰਗੁਜ਼ਾਰ’ ਰਹੇਗੀ। ‘ਉੜੀ: ਦਿ ਸਰਜੀਕਲ ਸਟਰਾਈਕ’ ਬਣਾਉਣ ਵਾਲੇ ਅਦਿੱਤਿਆ ਧਰ...

  • fb
  • twitter
  • whatsapp
  • whatsapp
Advertisement

ਅਦਾਕਾਰਾ ਸਾਰਾ ਅਰਜੁਨ ਨੇ ਆਪਣੀ ਫਿਲਮ ‘ਧੁਰੰਧਰ’ ਦੀ ਸਫ਼ਲਤਾ ਲਈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਉਹ ਇਸ ਸਫ਼ਲਤਾ ਲਈ ‘ਹਮੇਸ਼ਾ ਸ਼ੁਕਰਗੁਜ਼ਾਰ’ ਰਹੇਗੀ। ‘ਉੜੀ: ਦਿ ਸਰਜੀਕਲ ਸਟਰਾਈਕ’ ਬਣਾਉਣ ਵਾਲੇ ਅਦਿੱਤਿਆ ਧਰ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ‘ਧੁਰੰਧਰ’ 5 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਹ ਫਿਲਮ ਬਾਕਸ ਆਫਿਸ ’ਤੇ ਕਮਾਈ ਦੇ ਮਾਮਲੇ ਵਿੱਚ ਪਹਿਲਾਂ ਹੀ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ। ਫਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹੈ ਅਤੇ ਇਸ ਵਿੱਚ ਸੰਜੈ ਦੱਤ, ਅਕਸ਼ੈ ਖੰਨਾ, ਅਰਜੁਨ ਰਾਮਪਾਲ, ਆਰ ਮਾਧਵਨ ਅਤੇ ਰਾਕੇਸ਼ ਬੇਦੀ ਨੇ ਵੀ ਕੰਮ ਕੀਤਾ ਹੈ। ਧਰ ਅਤੇ ਉਸ ਦੇ ਭਰਾ ਲੋਕੇਸ਼ ਧਰ ਨੇ ਫਿਲਮ ਨੂੰ ਆਪਣੇ ਬੈਨਰ ਬੀ62 ਸਟੂਡੀਓਜ਼ ਤਹਿਤ ਜੀਓ ਸਟੂਡੀਓਜ਼ ਦੀ ਜਯੋਤੀ ਦੇਸ਼ਪਾਂਡੇ ਨਾਲ ਮਿਲ ਕੇ ਬਣਾਇਆ ਹੈ। ਸਾਰਾ ਨੇ ਕਿਹਾ ਕਿ ਫਿਲਮ ਨੇ ਇਸ ਚਰਚਾ ਨੂੰ ਗ਼ਲਤ ਸਾਬਤ ਕਰ ਦਿੱਤਾ ਕਿ ਸਿਨੇਮਾ ਹੁਣ ਵੇਲਾ ਵਿਹਾਅ ਚੁੱਕਿਆ ਹੈ। ਉਸ ਨੇ ਕਿਹਾ, ‘‘ਮੇਰੇ ਸਭ ਤੋਂ ਵੱਡੇ ਧੁਰੰਧਰ ‘ਦਰਸ਼ਕ’... ਲੰਮੇ ਸਮੇਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਦਰਸ਼ਕਾਂ ਵਿੱਚ ਹੁਣ ਲੰਮੀਆਂ ਕਹਾਣੀਆਂ ਲਈ ਸਬਰ ਨਹੀਂ ਰਿਹਾ, ਸਿਨੇਮਾ ਨੂੰ ਆਪਣੀ ਥਾਂ ਨਹੀਂ ਮਿਲ ਰਹੀ, ਪਰ ਤੁਸੀਂ ਇਸ ਨੂੰ ਗ਼ਲਤ ਸਾਬਤ ਕਰ ਦਿੱਤਾ।’’

Advertisement
Advertisement
×