DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਖਰੀ ਸਵਾਲ’ 15 ਮਈ ਨੂੰ ਹੋਵੇਗੀ ਰਿਲੀਜ਼

ਆਦਿਤਿਆ ਧਰ ਦੀ ਬਲਾਕਬਸਟਰ ਫਿਲਮ ‘ਧੁਰੰਧਰ: ਦ ਰਿਵੈਂਜ’ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਫਿਲਮ ਪ੍ਰੇਮੀਆਂ ਦਾ ਮਨੋਰੰਜਨ ਕਰਨ ਤੋਂ ਬਾਅਦ ਸੰਜੇ ਦੱਤ ਅਗਲੀ ਫਿਲਮ ‘ਆਖਰੀ ਸਵਾਲ’ ਵਿੱਚ ਨਜ਼ਰ ਆਉਣਗੇ। ਨਿਰਮਾਤਾਵਾਂ ਨੇ ਇਸ ਸਬੰਧੀ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਫਿਲਮ ਦਾ ਪਹਿਲਾ...

  • fb
  • twitter
  • whatsapp
  • whatsapp
Advertisement

ਆਦਿਤਿਆ ਧਰ ਦੀ ਬਲਾਕਬਸਟਰ ਫਿਲਮ ‘ਧੁਰੰਧਰ: ਦ ਰਿਵੈਂਜ’ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਫਿਲਮ ਪ੍ਰੇਮੀਆਂ ਦਾ ਮਨੋਰੰਜਨ ਕਰਨ ਤੋਂ ਬਾਅਦ ਸੰਜੇ ਦੱਤ ਅਗਲੀ ਫਿਲਮ ‘ਆਖਰੀ ਸਵਾਲ’ ਵਿੱਚ ਨਜ਼ਰ ਆਉਣਗੇ। ਨਿਰਮਾਤਾਵਾਂ ਨੇ ਇਸ ਸਬੰਧੀ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਫਿਲਮ ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਅਤੇ ਇਸ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ। ਪੋਸਟਰ ਵਿੱਚ ਦੱਤ ਨੂੰ ਇੱਕ ਗੰਭੀਰ ਅਤੇ ਵੱਖਰੀ ਮੁਦਰਾ ਵਿੱਚ ਦਿਖਾਇਆ ਗਿਆ ਹੈ। ਕਲਾਕ੍ਰਿਤੀ ਵਿੱਚ ਗੂੜ੍ਹੇ ਸੁਰ ਅਤੇ ਅੱਗ ਵਰਗੇ ਵਿਜ਼ੂਅਲ ਹਨ ਜੋ ਇੱਕ ਸ਼ਕਤੀਸ਼ਾਲੀ ਅਤੇ ਰਹੱਸਮਈ ਅਹਿਸਾਸ ਦਿੰਦੇ ਹਨ। ਪੋਸਟਰ ’ਤੇ ਟੈਗਲਾਈਨ ਲਿਖੀ ਗਈ ਹੈ, ‘ਦ ਕੁਅਸਚਨ ਇੰਡੀਆ ਨੇੈਵਰ ਸਟਾਪਡ ਆਸਕਿੰਗ’ ਜੋ ਫਿਲਮ ਦੇ ਥੀਮ ਵੱਲ ਇਸ਼ਾਰਾ ਕਰਦੀ ਹੈ। ਆਖਰੀ ਸਵਾਲ ਨਿਖਿਲ ਨੰਦਾ, ਧਨਰਾਜ ਨਾਥਵਾਨੀ ਅਤੇ ਸੰਜੇ ਦੱਤ ਵੱਲੋਂ ਨਿਰਮਿਤ ਕੀਤੀ ਗਈ ਹੈ ਅਤੇ ਇਸ ਨੂੰ ਨਿਖਿਲ ਨੰਦਾ ਮੋਸ਼ਨ ਪਿਕਚਰਸ ਅਤੇ ਨੀਮ ਟ੍ਰੀ ਐਂਟਰਟੇਨਮੈਂਟ ਦਾ ਸਮਰਥਨ ਹਾਸਲ ਹੈ। ਦੱਤ ਦੇ ਨਾਲ ਫਿਲਮ ਵਿੱਚ ਅਮਿਤ ਸਾਧ, ਨਮਾਸ਼ੀ ਚੱਕਰਵਰਤੀ, ਸਮੀਰਾ ਰੈੱਡੀ, ਤ੍ਰਿਧਾ ਚੌਧਰੀ ਅਤੇ ਨੀਤੂ ਚੰਦਰਾ ਹਨ। ਇਹ ਫਿਲਮ 15 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਐਲਾਨ ਸੰਜੇ ਦੱਤ ਨੇ ‘ਧੁਰੰਧਰ: ਦ ਰਿਵੈਂਜ’ ਵਿੱਚ ਉਹ ਪਾਕਿਸਤਾਨੀ ਪੁਲੀਸ ਅਧਿਕਾਰੀ ਚੌਧਰੀ ਅਸਲਮ ਦੀ ਭੂਮਿਕਾ ਨਿਭਾ ਰਿਹਾ ਹੈ। ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਰਿਲੀਜ਼ ਤੋਂ ਬਾਅਦ ਹੀ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ।

Advertisement
Advertisement
×