ਸੰਜੈ ਦੱਤ ਨੇ ਮਾਨਯਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ
ਅਦਾਕਾਰ ਸੰਜੈ ਦੱਤ ਨੇ ਆਪਣੀ ਪਤਨੀ ਮਾਨਯਤਾ ਲਈ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਲਿਖਿਆ ਹੈ। ਦੱਤ ਨੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਮਾਨਯਤਾ ਨੂੰ ‘‘ਸਭ ਤੋਂ ਵਧੀਆ ਮਾਂ,...
ਅਦਾਕਾਰ ਸੰਜੈ ਦੱਤ ਨੇ ਆਪਣੀ ਪਤਨੀ ਮਾਨਯਤਾ ਲਈ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਲਿਖਿਆ ਹੈ। ਦੱਤ ਨੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਮਾਨਯਤਾ ਨੂੰ ‘‘ਸਭ ਤੋਂ ਵਧੀਆ ਮਾਂ, ਪਤਨੀ ਅਤੇ ਦੋਸਤ’’ ਦੱਸਿਆ। ਉਨ੍ਹਾਂ ਲਿਖਿਆ, ‘‘ਜਨਮ ਦਿਨ ਮੁਬਾਰਕ ਮੇਰੀ ਪਿਆਰੀ ਮਾਨਯਤਾ। ਤੂੰ ਸਭ ਤੋਂ ਵਧੀਆ ਮਾਂ, ਪਤਨੀ, ਦੋਸਤ ਅਤੇ ਉਹ ਇਨਸਾਨ ਹੈਂ, ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ। ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣਨ ਅਤੇ ਮੈਨੂੰ ਦੋ ਸ਼ਾਨਦਾਰ ਬੱਚੇ ਦੇਣ ਲਈ ਤੇਰਾ ਧੰਨਵਾਦ।’’ ਇਸ ਤੋਂ ਬਾਅਦ ਅਦਾਕਾਰ ਨੇ ਮਾਨਯਤਾ ਦੀ ਸਫਲਤਾ ਅਤੇ ਖੁਸ਼ੀ ਲਈ ਪ੍ਰਾਰਥਨਾ ਕਰਦਿਆਂ ਕਿਹਾ, ‘‘ਮੈਂ ਭੋਲੇ ਨਾਥ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਸਾਲ ਤੋਂ ਤੂੰ ਹਰ ਖੇਤਰ ਵਿੱਚ ਕਮਾਲ ਕਰੇਂ, ਮੈਂ ਹਮੇਸ਼ਾ ਤੇਰੀ ਸਫਲਤਾ ਅਤੇ ਖੁਸ਼ੀ ਲਈ ਪ੍ਰਾਰਥਨਾ ਕਰਦਾ ਹਾਂ। ਜਨਮ ਦਿਨ ਮੁਬਾਰਕ। ਜੈ ਭੋਲੇ ਨਾਥ।’’ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਨਯਤਾ ਨੇ ਟਿੱਪਣੀ ਵਿੱਚ ਲਿਖਿਆ, ‘‘ਲਵ ਯੂ’’। ਸੰਜੇ ਦੱਤ ਅਤੇ ਮਾਨਯਤਾ ਨੇ 2008 ਵਿੱਚ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾਇਆ ਸੀ ਅਤੇ ਇਹ ਫਿਲਮ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਬਣ ਗਏ ਸਨ। ਇਸ ਤੋਂ ਪਹਿਲਾਂ ਫਰਵਰੀ ਵਿੱਚ ਉਨ੍ਹਾਂ ਨੇ ਆਪਣੀ ਵਿਆਹ ਦੀ 18ਵੀਂ ਵਰ੍ਹੇਗੰਢ ਮਨਾਈ ਸੀ। ਇਸ ਜੋੜੇ ਦੇ ਦੋ ਬੱਚੇ ਹਨ, ਧੀ ਇਕਰਾ ਅਤੇ ਪੁੱਤਰ ਸ਼ਹਰਾਨ। ਦੱਤ ਆਪਣੀ ਪਹਿਲੀ ਪਤਨੀ ਰਿਚਾ ਸ਼ਰਮਾ ਤੋਂ ਹੋਈ ਧੀ ਤ੍ਰਿਸ਼ਲਾ ਦੇ ਪਿਤਾ ਵੀ ਹਨ। ਪੇਸ਼ੇਵਰ ਪੱਧਰ ’ਤੇ ਗੱਲ ਕਰੀਏ ਤਾਂ ਸੰਜੈ ਦੱਤ ਆਖਰੀ ਵਾਰ ‘ਆਖਰੀ ਸਵਾਲ’ ਵਿੱਚ ਨਜ਼ਰ ਆਏ ਸਨ। -ਏਐੱਨਆਈ

