DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਲਮਾਨ ਨੇ ਸ਼ੇਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ, ਫੋਟੋਗ੍ਰਾਫਰਾਂ ਨੂੰ ਝਿੜਕਿਆ

ਇਥੇ ਹਿੰਦੂਜਾ ਹਸਪਤਾਲ ਦੇ ਬਾਹਰ ਫੋਟੋਗ੍ਰਾਫ਼ਰਾਂ ਵਿਰੁੱਧ ਸਖ਼ਤ ਟਿੱਪਣੀਆਂ ਕਰਨ ਤੋਂ ਕੁਝ ਘੰਟਿਆਂ ਬਾਅਦ ਸਲਮਾਨ ਖਾਨ ਨੇ ਆਪਣੇ ਕਰੀਬੀ ਦੋਸਤ ਅਤੇ ਲੰਬੇ ਸਮੇਂ ਤੋਂ ਸੁਰੱਖਿਆ ਗਾਰਡ ਸ਼ੇਰਾ ਲਈ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਸਲਮਾਨ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ...

  • fb
  • twitter
  • whatsapp
  • whatsapp
Advertisement

ਇਥੇ ਹਿੰਦੂਜਾ ਹਸਪਤਾਲ ਦੇ ਬਾਹਰ ਫੋਟੋਗ੍ਰਾਫ਼ਰਾਂ ਵਿਰੁੱਧ ਸਖ਼ਤ ਟਿੱਪਣੀਆਂ ਕਰਨ ਤੋਂ ਕੁਝ ਘੰਟਿਆਂ ਬਾਅਦ ਸਲਮਾਨ ਖਾਨ ਨੇ ਆਪਣੇ ਕਰੀਬੀ ਦੋਸਤ ਅਤੇ ਲੰਬੇ ਸਮੇਂ ਤੋਂ ਸੁਰੱਖਿਆ ਗਾਰਡ ਸ਼ੇਰਾ ਲਈ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਸਲਮਾਨ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਸ਼ੇਰਾ ਉਰਫ਼ ਗੁਰਮੀਤ ਸਿੰਘ ਜੌਲੀ ਨਾਲ ਤਸਵੀਰ ਸਾਂਝੀ ਕੀਤੀ। ਫੋਟੋ ਵਿੱਚ ਅਦਾਕਾਰ ਸ਼ੇਰਾ ਦੇ ਮੋਢੇ ਤੇ ਬਾਂਹ ਫੜ ਕੇ ਉਸ ਦੇ ਨੇੜੇ ਖੜ੍ਹਾ ਦਿਖਾਈ ਦੇ ਰਿਹਾ ਹੈ। ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ, ‘‘ਜਨਮ ਦਿਨ ਮੁਬਾਰਕ ਸ਼ੇਰਾ।’’ ਇਸ ਤੋਂ ਪਹਿਲਾਂ ਹਿੰਦੂਜਾ ਹਸਪਤਾਲ ਦੇ ਬਾਹਰੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਲਮਾਨ ਨੇ ਗੁੱਸੇ ਵਿੱਚ ਪੋਸਟਾਂ ਦੀ ਝੜੀ ਲਾ ਦਿੱਤੀ। ਹਸਪਤਾਲ ਦੇ ਬਾਹਰ ਵੀਡੀਓਜ਼ ਵਿੱਚ ਸਲਮਾਨ ਫੋਟੋਗ੍ਰਾਫ਼ਰਾਂ ਤੋਂ ਸਪੱਸ਼ਟ ਤੌਰ ’ਤੇ ਪ੍ਰੇਸ਼ਾਨ ਦਿਖਾਈ ਦੇ ਰਿਹਾ ਸੀ। ਇਸ ਸਬੰਧੀ ਸਾਂਝੀ ਕੀਤੀ ਪੋਸਟ ਵਿੱਚ ਅਦਾਕਾਰ ਨੇ ਕਿਹਾ ਕਿ ਉਸ ਨੇ ਹਮੇਸ਼ਾ ਪ੍ਰੈਸ ਦਾ ਸਮਰਥਨ ਕੀਤਾ ਹੈ ਪਰ ਫੋਟੋਗ੍ਰਾਫ਼ਰਾਂ ਨੂੰ ਕਿਸੇ ਦੇ ਦਰਦ ਤੋਂ ਆਪਣੇ ਲਈ ਸਟੋਰੀ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਦੇਖ ਦਿਲ ਦੁਖੀ ਹੋਇਆ।

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਫੋਟੋਗ੍ਰਾਫਰਾਂ ਨੇ ਅਭਿਨੇਤਾ ਨੂੰ ਟਰੈਫਿਕ ਸਿਗਨਲ ਕੋਲ ਦੇਖਿਆ ਅਤੇ ‘‘ਭਾਈ, ਭਾਈ’’ ਕਹਿੰਦੇ ਹੋਏ ਉਸ ਦਾ ਪਿੱਛਾ ਕਰਦੇ ਹੋਏ ਹਿੰਦੂਜਾ ਹਸਪਤਾਲ ਤੱਕ ਪਹੁੰਚ ਗਏ। ਇਸ ਤੋਂ ਬਾਅਦ ਸਲਮਾਨ ਆਪਣੀ ਕਾਰ ’ਚੋਂ ਨਿਕਲੇ ਅਤੇ ਫੋਟੋਗ੍ਰਾਫਰਾਂ ਨਾਲ ਨਾਰਾਜ਼ਗੀ ਜਤਾਈ। ਪ੍ਰੈਸ ਫੋਟੋਗ੍ਰਾਫਰਾਂ ਨਾਲ ਘਿਰੇ ਹੋਣ ’ਤੇ ਉਸ ਨੇ ਗੁੱਸੇ ’ਚ ਕਿਹਾ, ‘‘ਉਹ ਸੱਠ ਸਾਲ ਦਾ ਹੈ ਪਰ ਲੜਨਾ ਨਹੀਂ ਭੁੱਲਿਆ।’’ ਇਸ ’ਤੇ ਕਈ ਫੋਟੋਗ੍ਰਾਫਰਾਂ ਨੂੰ ‘ਸੌਰੀ ਭਾਈ’ ਕਹਿੰਦੇ ਹੋਏ ਵੀ ਸੁਣਿਆ ਗਿਆ ਪਰ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਹਸਪਤਾਲ ’ਚ ਕਿਸ ਨਾਲ ਮਿਲਣ ਗਏ ਸੀ। ਇੰਸਟਾਗ੍ਰਾਮ ’ਤੇ ਪਾਈਆਂ ਪੋਸਟਾਂ ’ਚ ਸਲਮਾਨ ਨੇ ਫੋਟੋਗ੍ਰਾਫਰਾਂ ਨੂੰ ਚਿਤਾਵਨੀ ਵੀ ਦਿੱਤੀ। ਸਲਮਾਨ ਨੇ ਆਪਣੀ ਪੋਸਟ ’ਚ ਇਕ ਥਾਂ ਮਾਤਰਭੂਮੀ ਸ਼ਬਦ ਵੀ ਲਿਖਿਆ ਹੈ ਜੋ ਉਸ ਦੀ ਅਗਲੀ ਫਿਲਮ ਦਾ ਨਾਮ ਹੈ। ਇਸ ਫਿਲਮ ਦਾ ਨਿਰਦੇਸ਼ਨ ਅਪੂਰਵਾ ਲਖੀਆ ਨੇ ਕੀਤਾ ਹੈ ਅਤੇ ਇਹ ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿਚਾਲੇ 2020 ’ਚ ਹੋਏ ਸੰਘਰਸ਼ ’ਤੇ ਆਧਾਰਤ ਹੈ।

Advertisement

Advertisement
Advertisement
×