DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨਾਲ ਜ਼ਿੰਦਗੀ ਦਾ ਸਬਕ ਸਾਂਝਾ ਕੀਤਾ

ਅਦਾਕਾਰ ਸਲਮਾਨ ਖਾਨ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰ ਕੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ। ਇਸ ਪੋਸਟ ਵਿੱਚ ਉਨ੍ਹਾਂ ਜ਼ਿੰਦਗੀ ਦਾ ਅਹਿਮ ਸਬਕ ਸਾਂਝਾ ਕੀਤਾ, ਜਿਸ ’ਤੇ ਪ੍ਰਸ਼ੰਸਕਾਂ ਦੀਆਂ ਭਰਪੂਰ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ...

  • fb
  • twitter
  • whatsapp
  • whatsapp
Advertisement

ਅਦਾਕਾਰ ਸਲਮਾਨ ਖਾਨ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰ ਕੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ। ਇਸ ਪੋਸਟ ਵਿੱਚ ਉਨ੍ਹਾਂ ਜ਼ਿੰਦਗੀ ਦਾ ਅਹਿਮ ਸਬਕ ਸਾਂਝਾ ਕੀਤਾ, ਜਿਸ ’ਤੇ ਪ੍ਰਸ਼ੰਸਕਾਂ ਦੀਆਂ ਭਰਪੂਰ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਪੋਸਟ ਵਿੱਚ ਅਦਾਕਾਰ ਆਪਣੇ ਫਾਰਮ ਹਾਊਸ ’ਤੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਾਲੇ ਰੰਗ ਦੀ ਟੋਪੀ ਨਾਲ ਕਾਲੀ ਟੀ-ਸ਼ਰਟ ਪਹਿਨੀ ਹੋਈ ਹੈ। ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਗਈ। ਕੈਪਸ਼ਨ ਵਿੱਚ ਸਲਮਾਨ ਖਾਨ ਨੇ ਫ਼ੈਸਲੇ ਲੈਣ ਅਤੇ ਜ਼ਿੰਦਗੀ ’ਚ ਸਪੱਸ਼ਟਤਾ ਬਾਰੇ ਵਿਚਾਰ ਸਾਂਝਾ ਕੀਤਾ। ਸਲਮਾਨ ਨੇ ਲਿਖਿਆ, ‘ਕਿਸੇ ਵੀ ਖੇਤਰ ਵਿੱਚ ਸੋਚ ਇਹ ਹੋਣੀ ਚਾਹੀਦੀ ਹੈ। ਸੋਚ ਲਓ, ਸਮਝ ਲਓ, ਸਪੱਸ਼ਟ ਹੋ ਜਾਓ, ਫਿਰ ਫੈਸਲਾ ਲਓ ਅਤੇ ਸਭ ਕੁਝ ਭੁੱਲ ਕੇ ਅੱਗੇ ਵਧੋ।’ ਮਜ਼ਾਕੀਆ ਅੰਦਾਜ਼ ਵਿੱਚ ਅਦਾਕਾਰ ਨੇ ਅੱਗੇ ਲਿਖਿਆ, ‘ਟੋਪੀ ਤੋਂ ਯਾਦ ਆਇਆ, ਟੋਪੀ ਖ਼ੁਦ ਪਹਿਨੋ, ਕਿਸੇ ਨੂੰ ਪਹਿਨਾਓ ਨਾ ਅਤੇ ਨਾ ਹੀ ਕਿਸੇ ਨੂੰ ਪਹਿਨਾਉਣ ਦਿਓ।’ ਪ੍ਰਸ਼ੰਸਕਾਂ ਨੇ ਇਸ ਪੋਸਟ ਨੂੰ ਬਹੁਤ ਪਸੰਦ ਕੀਤਾ ਅਤੇ ਟਿੱਪਣੀਆਂ ਵਿੱਚ ਉਨ੍ਹਾਂ ਦੀ ਲੁੱਕ ਅਤੇ ਫਿਟਨੈੱਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਇਸ ਤੋਂ ਪਹਿਲਾਂ ਦਿਨ ਵਿੱਚ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਨਿੱਜੀ ਪਲ ਵੀ ਸਾਂਝਾ ਕੀਤਾ ਸੀ। ਆਪਣੇ ਪਾਲਤੂ ਕੁੱਤੇ ਨਾਲ ਤਸਵੀਰ ਪੋਸਟ ਕਰਦਿਆਂ ਸਲਮਾਨ ਨੇ ਲਿਖਿਆ, ‘ਇਹ ਹੈ ਸੁੱਖ’। ਫੋਟੋ ਵਿੱਚ ਉਹ ਆਪਣੇ ਪਾਲਤੂ ਜਾਨਵਰ ’ਤੇ ਸਿਰ ਰੱਖ ਕੇ ਆਰਾਮ ਕਰਦੇ ਨਜ਼ਰ ਆ ਰਹੇ ਸਨ। ਦੱਸਣਯੋਗ ਹੈ ਕਿ ਸਲਮਾਨ ਦੀ ਫ਼ਿਲਮ ‘ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ’ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਪਹਿਲਾ ਨਾਂ ‘ਬੈਟਲ ਆਫ ਗਲਵਾਨ’ ਰੱਖਿਆ ਗਿਆ ਸੀ।

Advertisement
Advertisement
×