DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਲਮਾਨ ਨੇ ‘ਬੈਟਲ ਆਫ ਗਲਵਾਨ’ ਵਿਚਲੀ ਦਿੱਖ ’ਤੇ ਆਲੋਚਨਾ ਦਾ ਜਵਾਬ ਦਿੱਤਾ

ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਵਿਚਲੀ ਆਪਣੀ ਦਿੱਖ ਬਾਰੇ ਸੋਸ਼ਲ ਮੀਡੀਆ ’ਤੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਫਿਲਮ ’ਚ ਉਹ ਕਰਨਲ ਦੀ ਭੂਮਿਕਾ ਨਿਭਾਅ ਰਿਹਾ ਹੈ ਅਤੇ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਉਣ ਵਾਲੀ ਫਿਲਮ ‘ਬੈਟਲ ਆਫ ਗਲਵਾਨ’ ਵਿਚਲੀ ਆਪਣੀ ਦਿੱਖ ਬਾਰੇ ਸੋਸ਼ਲ ਮੀਡੀਆ ’ਤੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਇਸ ਫਿਲਮ ’ਚ ਉਹ ਕਰਨਲ ਦੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਹ ਦਿੱਖ ਅਗਵਾਈ ਕਰਨ ਵਾਲੇ ਕਿਰਦਾਰ ਦੀਆਂ ਜ਼ਿੰਮੇਵਾਰੀਆਂ ਨੂੰ ਦਰਸਾਉਂਦੀ ਹੈ। ਇੱਕ ਪ੍ਰਸ਼ੰਸਕ ਨੇ ‘ਐਕਸ’ ’ਤੇ ਸਲਮਾਨ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੂਰਤ ਵਿੱਚ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ ਦੌਰਾਨ ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਨਾਲ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਕੈਫ਼ ਨੇ ਸਲਮਾਨ ਨੂੰ ਆਖਿਆ ਕਿ ਉਹ ਪਿਛਲੇ ਮਹੀਨੇ ਉਸ ਦੇ ਜਨਮ ਦਿਨ ਮੌਕੇ ਰਿਲੀਜ਼ ਹੋਏ ਇਸ ਫਿਲਮ ਦੇ ਟੀਜ਼ਰ ਵਿਚਲੇ ਪੋਜ਼ ਨੂੰ ਦੁਹਰਾਉਣ। ਸਲਮਾਨ ਨੇ ਪੋਜ਼ ਦਿੰਦਿਆਂ ਹਾਸੇ ਨਾਲ ਫਿਲਮ ਵਿਚਲੀ ਦਿੱਖ ਬਾਰੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ। ਉਸ ਨੇ ਕਿਹਾ, ‘‘ਕੁਝ ਲੋਕਾਂ ਨੂੰ ਇਹ ਦਿੱਖ ਰੌਮਾਂਚਕ ਫਿਲਮ ਵਾਲੀ ਜਾਪ ਰਹੀ ਹੈ ਪਰ ਅਜਿਹਾ ਨਹੀਂ ਹੈ। ਇਹ ਤਾਂ ਕਰਨਲ ਦੀ ਦਿੱਖ ਹੈ। ਕਰਨਲ ਜਾਣਦਾ ਹੈ ਕਿ ਆਪਣੀ ਟੀਮ ਨੂੰ, ਆਪਣੇ ਜਵਾਨਾਂ ਨੂੰ ਕਿਵੇਂ ਹੌਸਲਾ ਦੇਣਾ ਹੈ।’’ ਇਸ ਫਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ, ਸੋਸ਼ਲ ਮੀਡੀਆ ’ਤੇ ਖ਼ਾਨ ਦੇ ਵਾਲਾਂ, ਦਾੜ੍ਹੀ ਅਤੇ ਸਮੁੱਚੀ ਦਿੱਖ ਦਾ ਮਜ਼ਾਕ ਉਡਾਇਆ ਗਿਆ ਸੀ। ਇਹ ਫਿਲਮ ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿੱਚ ਹੋਈ ਲੜਾਈ ’ਤੇ ਆਧਾਰਿਤ ਹੈ। ਇਹ ਫਿਲਮ 17 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Advertisement
Advertisement
×