DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਫ਼ ਅਲੀ ਖ਼ਾਨ ਨੇ ਪਰਿਵਾਰ ਨਾਲ ਕ੍ਰਿਸਮਸ ਦੇ ਜਸ਼ਨ ਮਨਾਏ

ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸੈਫ਼ ਅਲੀ ਖਾਨ ਦੀ ਭੈਣ ਸੋਹਾ ਅਲੀ ਖ਼ਾਨ ਨਾਲ ਕ੍ਰਿਸਮਸ ਦੇ ਜਸ਼ਨ ਮਨਾਏ। ਇਸ ਦਾ ਮੁੱਖ ਮਕਸਦ ਪਰਿਵਾਰ ਦਾ ਇਕੱਠਾ ਹੋਣਾ ਅਤੇ ਛੁੱਟੀਆਂ ਮਨਾਉਣਾ ਹੈ। ਸੋਹਾ ਅਲੀ ਨੇ ਇੰਸਟਾਗ੍ਰਾਮ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸੈਫ਼ ਅਲੀ ਖਾਨ ਦੀ ਭੈਣ ਸੋਹਾ ਅਲੀ ਖ਼ਾਨ ਨਾਲ ਕ੍ਰਿਸਮਸ ਦੇ ਜਸ਼ਨ ਮਨਾਏ। ਇਸ ਦਾ ਮੁੱਖ ਮਕਸਦ ਪਰਿਵਾਰ ਦਾ ਇਕੱਠਾ ਹੋਣਾ ਅਤੇ ਛੁੱਟੀਆਂ ਮਨਾਉਣਾ ਹੈ। ਸੋਹਾ ਅਲੀ ਨੇ ਇੰਸਟਾਗ੍ਰਾਮ ’ਤੇ ਕ੍ਰਿਸਮਸ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ ਵਿੱਚ ਸੋਹਾ ਆਪਣੇ ਭਰਾ ਅਤੇ ਕਰੀਨਾ ਦੇ ਘਰ ਨਜ਼ਰ ਆ ਰਹੀ ਹੈ ਅਤੇ ਕ੍ਰਿਸਮਸ ਦੇ ਜਸ਼ਨ ਲਈ ਘਰ ਨੂੰ ਸਜਾਇਆ ਗਿਆ ਹੈ। ਦੂਜੀ ਤਸਵੀਰ ਵਿੱਚ ਉਹ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਨਾਲ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸੋਹਾ ਆਪਣੀ ਮਾਂ ਸ਼ਰਮੀਲਾ ਟੈਗੋਰ ਅਤੇ ਧੀ ਇਨਾਇਆ ਨਾਓਮੀ ਖੇਮੂ ਨਾਲ ਵੀ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ ਵਿੱਚ ਸੋਹਾ ਅਲੀ ਆਪਣੀ ਧੀ ਨਾਲ ਕ੍ਰਿਸਮਸ ਟ੍ਰੀ ਨੂੰ ਸਜਾਉਂਦੀ ਨਜ਼ਰ ਆ ਰਹੀ ਹੈ। ਸੋਹਾ ਨੇ ਪੋਸਟ ਪਾਉਂਦਿਆਂ ਆਖਿਆ,‘‘ਅਧਿਕਾਰਤ ਤੌਰ ’ਤੇ ਕ੍ਰਿਸਮਸ ਸਪਤਾਹ ਸ਼ੁਰੂ ਹੋ ਗਿਆ ਹੈ!’’ ਇਸ ਤੋਂ ਇਲਾਵਾ ਫਿਲਮੀ ਜਗਤ ਦੀਆਂ ਹੋਰ ਹਸਤੀਆਂ ਨੇ ਵੀ ਕ੍ਰਿਸਮਸ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਕ੍ਰਿਸਮਸ ਦੀ ਪਾਰਟੀ ਦਿੱਤੀ। ਅਦਾਕਾਰਾ ਦੀ ਭੈਣ ਸ਼ਹੀਨ ਭੱਟ ਨੇ ਪਰਿਵਾਰ ਦੇ ਸਾਲਾਨਾ ਕ੍ਰਿਸਮਸ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਲੀਆ ਅਤੇ ਆਪਣੀ ਮਾਂ ਸੋਨੀ ਰਾਜ਼ਦਾਨ ਨਾਲ ਨਜ਼ਰ ਆ ਰਹੀ ਹੈ।

Advertisement
Advertisement
×