ਸਾਈ ਪੱਲਵੀ ਅਤੇ ਜੁਨੈਦ ਖ਼ਾਨ ਦੀ ‘ਏਕ ਦਿਨ’ ਪਹਿਲੀ ਮਈ ਨੂੰ ਰਿਲੀਜ਼ ਹੋਵੇਗੀ
ਬੌਲੀਵੁੱਡ ਅਦਾਕਾਰ ਜੁਨੈਦ ਖ਼ਾਨ ਅਤੇ ਸਾਈ ਪੱਲਵੀ ਦੀ ਰੋਮਾਂਟਿਕ ਤੇ ਡਰਾਮਾ ਭਰਪੂਰ ਫਿਲਮ ‘ਏਕ ਦਿਨ’ ਪਹਿਲੀ ਮਈ ਨੂੰ ਦੇਸ਼ ਦਾ ਸਾਰੇ ਸਿਨੇਮਾਘਰਾ ’ਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਫਿਲਮ ਦੀ ਟੀਮ ਨੇ ਸਾਂਝੀ ਕੀਤੀ। ਜੁਨੈਦ ਦੇ ਸੁਪਰਸਟਾਰ ਪਿਤਾ ਆਮੀਰ...
ਬੌਲੀਵੁੱਡ ਅਦਾਕਾਰ ਜੁਨੈਦ ਖ਼ਾਨ ਅਤੇ ਸਾਈ ਪੱਲਵੀ ਦੀ ਰੋਮਾਂਟਿਕ ਤੇ ਡਰਾਮਾ ਭਰਪੂਰ ਫਿਲਮ ‘ਏਕ ਦਿਨ’ ਪਹਿਲੀ ਮਈ ਨੂੰ ਦੇਸ਼ ਦਾ ਸਾਰੇ ਸਿਨੇਮਾਘਰਾ ’ਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਫਿਲਮ ਦੀ ਟੀਮ ਨੇ ਸਾਂਝੀ ਕੀਤੀ। ਜੁਨੈਦ ਦੇ ਸੁਪਰਸਟਾਰ ਪਿਤਾ ਆਮੀਰ ਖ਼ਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਦਾ ਨਿਰਦੇਸ਼ਕ ਸੁਨੀਲ ਪਾਂਡੇ ਹੈ। ਫਿਲਮ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,‘‘ ਜ਼ਿੰਦਗੀ ਦੀ ਹਫੜਾ-ਦਫੜੀ ਵਿੱਚ ਪਿਆਰ ਤੁਹਾਨੂੰ ਲੱਭ ਲਵੇਗਾ...ਸਾਈ ਪੱਲਵੀ ਅਤੇ ਜੁਨੈਦ ਦੀ ‘ਏਕ ਦਿਨ’ ਪਹਿਲੀ ਮਈ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ ਦਾ ਟਾਈਟਲ ‘ਮੇਰੇ ਰਾਹੋ’ ਰੱਖਿਆ ਗਿਆ ਸੀ ਤੇ ਇਹ ਫਿਲਮ ਪਿਛਲੇ ਸਾਲ ਨਵੰਬਰ ਮਹੀਨੇ ਰਿਲੀਜ਼ ਹੋਣੀ ਸੀ। ‘ਏਕ ਦਿਨ’ ਸਾਲ 2016 ’ਚ ਆਈ ਫਿਲਮ ‘ਵਨ ਡੇਅ’ ਦਾ ਰੀਮੇਕ ਹੈ, ਜਿਸ ’ਚ ਅਜਿਹੇ ਨੌਜਵਾਨ ਦੀ ਕਹਾਣੀ ਦਿਖਾਈ ਗਈ ਸੀ, ਜੋ ਆਪਣੀ ਸਹਿਕਰਮੀ ਨਾਲ ਪਿਆਰ ਕਰਦਾ ਹੈ ਪਰ ਆਪਣੀ ਭਾਵਨਾਵਾਂ ਉਸ ਨਾਲ ਸਾਂਝੀਆਂ ਨਹੀਂ ਕਰ ਸਕਦਾ। ਇਸੇ ਦੌਰਾਨ ਉਹ ਉਸ ਲੜਕੀ ਨਾਲ ਇਕ ਦਿਨ ਬਿਤਾਉਣ ਲਈ ਇਛਾ ਜਤਾਉਂਦਾ ਹੈ ਤੇ ਉਸ ਦੀ ਇਹ ਇਛਾ ਪੂਰੀ ਹੋ ਜਾਂਦੀ ਹੈ। ਪੱਲਵੀ ਦੀ ਤਾਮਿਲ, ਤੇਲਗੂ ਅਤੇ ਮਾਲਿਆਲਮ ਫਿਲਮਾਂ ’ਚ ਵਧੀਆ ਪਛਾਣ ਹੈ। ਇਸੇ ਤਰ੍ਹਾਂ ਜੁਨੈਦ ਦੀ ਇਹ ਤੀਜੀ ਫਿਲਮ ਹੈ, ਉਸਨੇ ਸਾਲ 2024 ’ਚ ਆਈ ਫਿਲਮ ‘ਮਹਾਰਾਜ’ ਰਾਹੀਂ ਬੌਲੀਵੁੱਡ ’ਚ ਪੈਰ ਧਰਿਆ ਸੀ। ‘ਏਕ ਦਿਨ’ ਦਾ ਨਿਰਮਾਣ ਆਮਿਰ, ਮਨਸੂਰ ਖਾਨ ਅਤੇ ਅਪਰਨਾ ਪੁਰੋਹਿਤ ਨੇ ਕੀਤਾ ਹੈ। ਇਸ ਦੀ ਕਹਾਣੀ ਸਨੇਹਾ ਦੇਸਾਈ ਅਤੇ ਸਪੰਦਨ ਮਿਸ਼ਰਾ ਨੇ ਲਿਖੀ ਹੈ ਅਤੇ ਰਾਮ ਸੰਪਤ ਨੇ ਸੰਗੀਤ ਦਿੱਤਾ ਹੈ।

