DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਤੇਸ਼ ਦੇਸ਼ਮੁਖ ਦੀ ‘ਰਾਜਾ ਸ਼ਿਵਾਜੀ’ ਨੇ ਸੌ ਕਰੋੜ ਤੋਂ ਜ਼ਿਆਦਾ ਕਮਾਏ

ਬੌਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਦੀ ਫਿਲਮ ‘ਰਾਜਾ ਸ਼ਿਵਾਜੀ’ ਨੇ ਘਰੇਲੂ ਬਾਕਸ ਆਫਿਸ ’ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਜੀਓ ਸਟੂਡੀਓਜ਼ ਅਤੇ ਮੁੰਬਈ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਿਤੇਸ਼ ਦੇਸ਼ਮੁਖ ਨੇ ਕੀਤਾ ਹੈ। ਇਹ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਦੀ ਫਿਲਮ ‘ਰਾਜਾ ਸ਼ਿਵਾਜੀ’ ਨੇ ਘਰੇਲੂ ਬਾਕਸ ਆਫਿਸ ’ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਜੀਓ ਸਟੂਡੀਓਜ਼ ਅਤੇ ਮੁੰਬਈ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਿਤੇਸ਼ ਦੇਸ਼ਮੁਖ ਨੇ ਕੀਤਾ ਹੈ। ਇਹ ਫਿਲਮ ਪਹਿਲੀ ਮਈ ਨੂੰ ਮਰਾਠੀ ਅਤੇ ਹਿੰਦੀ ਭਾਸ਼ਾ ’ਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਅਦਾਕਾਰ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਨਿਭਾਇਆ ਹੈ। ਇਸ ਸਬੰਧੀ ਟਰੇਡ ਟਰੈਕਿੰਗ ਵੈੱਬਸਾਈਟ ਸੈਕਨੀਲਕ ਅਨੁਸਾਰ ਘਰੇਲੂ ਬਾਕਸ ਆਫਿਸ ’ਤੇ ਫਿਲਮ ਨੇ ਕੁੱਲ 100.13 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ਇਹ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਰਾਠੀ ਫਿਲਮ ਬਣ ਗਈ ਹੈ। ਇਹ ਫਿਲਮ ਸ਼ਿਵਾਜੀ ਮਹਾਰਾਜ ਦੇ ਨੌਜਵਾਨ ਹੋਣ ਤੋਂ ਲੈ ਕੇ ਉਨ੍ਹਾਂ ਦੇ ਇੱਕ ਮਹਾਨ ਵਿਅਕਤੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਉਨ੍ਹਾਂ ਨੇ ਸ਼ਕਤੀਸ਼ਾਲੀ ਤਾਕਤਾਂ ਨੂੰ ਚੁਣੌਤੀ ਦੇਣ ਦਾ ਪ੍ਰਣ ਲਿਆ ਸੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਿਵਾਜੀ ਨੇ ਸਵਰਾਜ ਦੀ ਨੀਂਹ ਰੱਖੀ ਸੀ ਅਤੇ ਇਹ ਉਨ੍ਹਾਂ ਦੀ ਕਹਾਣੀ ਨੂੰ ਭਾਸ਼ਾਈ ਸੀਮਾਵਾਂ ਤੋਂ ਪਾਰ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਫਿਲਮ ਨੂੰ ਜੀਓ ਸਟੂਡੀਓਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਦਾ ਨਿਰਮਾਣ ਮੁੰਬਈ ਫਿਲਮ ਕੰਪਨੀ ਦੇ ਬੈਨਰ ਹੇਠ ਜਯੋਤੀ ਦੇਸ਼ਪਾਂਡੇ ਅਤੇ ਜੈਨੇਲੀਆ ਦੇਸ਼ਮੁਖ ਵੱਲੋਂ ਕੀਤਾ ਗਿਆ ਹੈ।

Advertisement
Advertisement
×