DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਿਸ਼ਭ ਸ਼ੈੱਟੀ ਨੂੰ ਆਈ ਐੱਫ ਐੱਫ ਐੱਮ ’ਚ ਮਿਲੇਗਾ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ

ਅਦਾਕਾਰ ਅਤੇ ਫਿਲਮ ਨਿਰਮਾਤਾ ਰਿਸ਼ਭ ਸ਼ੈੱਟੀ ਨੂੰ ਭਾਰਤੀ ਫਿਲਮ ਸਮਾਰੋਹ ਮੈਲਬਰਨ (ਆਈ ਐੱਫ ਐੱਫ ਐੱਮ) ’ਚ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਥੇ ਬਿਆਨ ਅਨੁਸਾਰ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ ਰਿਸ਼ਭ ਸ਼ੈੱਟੀ ਦੇ ਭਾਰਤੀ ਸਿਨੇਮਾ ’ਚ ਵਿਸ਼ਵ ਪੱਧਰ ’ਤੇ...

  • fb
  • twitter
  • whatsapp
  • whatsapp
Advertisement

ਅਦਾਕਾਰ ਅਤੇ ਫਿਲਮ ਨਿਰਮਾਤਾ ਰਿਸ਼ਭ ਸ਼ੈੱਟੀ ਨੂੰ ਭਾਰਤੀ ਫਿਲਮ ਸਮਾਰੋਹ ਮੈਲਬਰਨ (ਆਈ ਐੱਫ ਐੱਫ ਐੱਮ) ’ਚ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਥੇ ਬਿਆਨ ਅਨੁਸਾਰ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ ਰਿਸ਼ਭ ਸ਼ੈੱਟੀ ਦੇ ਭਾਰਤੀ ਸਿਨੇਮਾ ’ਚ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ’ਚ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਇਹ ਪੁਰਸਕਾਰ ਉਨ੍ਹਾਂ ਕਹਾਣੀਆਂ ਨੂੰ ਉਤਸ਼ਾਹਤ ਕਰਨ ਲਈ ਦਿੱਤਾ ਜਾ ਰਿਹਾ ਹੈ, ਜੋ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਹੋਈਆਂ ਤੇ ਕਲਾਤਮਿਕ ਪੱਖੋਂ ਉੱਚੇ ਦਰਜੇ ਦੀਆਂ ਹਨ। ਸਮਾਰੋਹ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸ਼ੈੱਟੀ ਨੂੰ ਇਹ ਪੁਰਸਕਾਰ 13 ਅਗਸਤ ਨੂੰ ਦਿੱਤਾ ਜਾਵੇਗਾ। ‘ਕੰਤਾਰਾ’ ਅਤੇ ‘ਰਿਕੀ’ ਵਰਗੀਆਂ ਫਿਲਮਾਂ ਨਾਲ ਪਛਾਣ ਬਣਾਉਣ ਵਾਲੇ ਰਿਸ਼ਭ ਨੇ ਕਿਹਾ ਕਿ ਇਸ ਪੁਰਸਕਾਰ ਦੇ ਐਲਾਨ ਤੋਂ ਬਾਅਦ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਬਿਆਨ ’ਚ ਕਿਹਾ, ‘‘ਭਾਰਤੀ ਫਿਲਮ ਮਹਾਉਤਸਵ ਮੈਲਬਰਨ ਤੋਂ ‘ਲੀਡਰਸ਼ਿਪ ਇਨ ਸਿਨੇਮਾ’ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਬੇਹੱਦ ਮਾਣ ਦੀ ਗੱਲ ਹੈ। ਕਹਾਣੀ ਕਹਿਣਾ ਹਮੇਸ਼ਾ ਤੋਂ ਸਾਡੇ ਸੱਭਿਆਚਾਰ ਦਾ ਹਿੱਸਾ ਰਹੀਆਂ ਹਨ।’’

Advertisement
Advertisement
×