ਸਿੱਖਿਆ ਦਾ ਨਵੀਨੀਕਰਨ ਤੇ ਪੱਤਰਕਾਰੀ ਵਿਸ਼ੇ ’ਚ ਗ੍ਰੈਜੂਏਸ਼ਨ ਦਾ ਮਹੱਤਵ

ਸਿੱਖਿਆ ਦਾ ਨਵੀਨੀਕਰਨ ਤੇ ਪੱਤਰਕਾਰੀ ਵਿਸ਼ੇ ’ਚ ਗ੍ਰੈਜੂਏਸ਼ਨ ਦਾ ਮਹੱਤਵ

ਪ੍ਰੋ. ਬਲਜਿੰਦਰ ਸਿੰਘ ਗਿੱਲ

ਸਿੱਖਣਾ ਹਮੇਸ਼ਾ ਹੀ ਅਦਭੁੱਤ ਕਾਰਜ ਰਿਹਾ ਹੈ। ਆਦਿ ਮਾਨਵ ਨੇ ਮੁੱਢਲੀਆਂ ਖੋਜਾਂ ਦੇ ਨਾਲ ਮਨੁੱਖ ਨੂੰ ਸੰਸਾਰ ਦੇ ਦੂਜੇ ਪ੍ਰਾਣੀਆਂ ਤੋਂ ਭਿੰਨਤਾ ਦਿੱਤੀ। ਮਨੁੱਖ ਦੇ ਮਾਨਸਿਕ ਸ਼ਕਤੀ ਦੇ ਉਭਾਰ ਰਾਹੀਂ ਮਨੁੱਖੀ ਸਮਾਜ ਦੇ ਵਿਕਾਸ ਦੀ ਕਹਾਣੀ ਬੜੀ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਹੈ। ਮਨੁੱਖ ਦੀ ਜਗਿਆਸੂਪੁਣੇ ਦੀ ਹੱਦ ਨੇ ਨਿਸ਼ਚਿਤ ਕਰ ਦਿੱਤਾ ਹੈ ਕਿ ਗਿਆਨ ਕੇਵਲ ਕਿਤਾਬਾਂ ’ਚੋਂ ਹਾਸਲ ਕਰਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ। ਸਗੋਂ ਪ੍ਰਾਪਤ ਗਿਆਨ ’ਚ ਲਗਾਤਾਰ ਵਾਧਾ ਕਰਦੇ ਰਹਿਣਾ ਅਤੇ ਗਿਆਨ ਨੂੰ ਅਗਾਂਹ ਵੰਡਣਾ ਹੀ ਅਸਲ ’ਚ ਮਨੁੱਖ ਦੇ ਸਿੱਖਿਅਤ ਹੋਣ ਦਾ ਪ੍ਰਗਟਾਵਾ ਕਰਦਾ ਹੈ। ਸਾਡੇ ਸਮਾਜ ਨੂੰ ਪਹੀਏ ਦੀ ਦੇਣ ਆਦਿ ਮਾਨਵ ਦੀਆਂ ਮਹਾਨ ਖੋਜਾਂ ਵਿਚੋਂ ਇਕ ਹੈ, ਜਿਸ ਦਾ ਇਸਤੇਮਾਲ ਤੇਜ਼ ਰਫ਼ਤਾਰ ਨਾਲ ਦੌੜ ਰਹੀ ਦੁਨੀਆ ਅੱਜ ਵੱਡੇ ਪੱਥਰ ’ਤੇ ਕਰ ਰਹੀ ਹੈ ਪਰ ਆਧੁਨਿਕ ਦੌਰ ਦੀ ਨੌਜਵਾਨ ਪੀੜ੍ਹੀ ਤਾਂ ਇਸ ਅਦਭੁੱਤ ਖੋਜ ਦੇ ਆਰੰਭ ਅਤੇ ਵਿਕਾਸ ਦੇ ਪੜ੍ਹਾਵਾਂ ਤੋਂ ਵੀ ਅਣਜਾਣ ਹੈ। ਅਜਿਹੇ ’ਚ ਕਿਤਾਬਾਂ ਦਾ ਮਹੱਤਵ ਉਭਰਦਾ ਹੈ ਕਿਉਂਕਿ ਕਿਤਾਬਾਂ ਸਾਨੂੰ ਸਾਡੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਮੁਹੱਈਆ ਕਰਾਉਂਦੀਆਂ ਹਨ। ਮਨੁੱਖੀ ਸਮਾਜ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਲਿਆ ਹੈ ਅਤੇ ਇਹ ਸਫ਼ਰ ਅਜੇ ਵੀ ਲਗਾਤਾਰ ਜਾਰੀ ਹੈ।

ਪੂਨਮ ਆਈ ਕੌਸ਼ਿਕ ਦੀ ਇਕ ਰਿਪੋਰਟ ਮੁਤਾਬਕ, ‘‘ਸਿੱਖਿਆ ਪ੍ਰਣਾਲੀ ਦੇ ਸਾਹਮਣੇ ਖੜ੍ਹੀਆਂ ਅਜਿਹੀਆਂ ਭਾਰੀ ਚੁਣੌਤੀਆਂ ਦੇ ਨਿਪਟਾਰੇ ਲਈ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਐਕਟ ’ਚ ਸ਼ਾਮਲ ਕਰਨਾ ਸਮੇਂ ਦੀ ਮੰਗ ਹੈ ਤਾਂ ਜੋ ਸਿੱਖਿਆਰਥੀਆਂ ਦਾ ਮੁੱਢਲੇ ਸਫੇ ਤੋਂ ਹੀ ਆਧਾਰ ਮਜ਼ਬੂਤ ਹੋ ਸਕੇ ਅਤੇ ਉਹ ਉਚੇਰੀ ਸਿੱਖਿਆ ਹਾਸਲ ਕਰਨ ਉਪਰੰਤ ਸਿੱਖਿਆ ਦੇ ਅਸਲ ਯਥਾਰਥ ਨੂੰ ਲਾਗੂ ਕਰਨ ਦੀ ਤਾਕਤ ਹਾਸਲ ਕਰ ਸਕਣ।’’ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਕਿਹਾ ਸੀ ਕਿ ਦਰਿਆਵਾਂ ਦੇ ਪਾਣੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਉਹ ਵਿਨਾਸ਼ ਕਰਦੇ ਹਨ ਪਰ ਜੇਕਰ ਬੰਨ੍ਹ ਲਗਾ ਕੇ ਊਰਜਾ ਪੈਦਾ ਕੀਤੀ ਜਾਵੇ ਤਾਂ ਉਹ ਵਿਕਾਸ ਕਰਦੇ ਹਨ। ਸਿੱਖਿਆ ਨੌਜਵਾਨਾਂ ਲਈ ਅਜਿਹੇ ਹੀ ਬੰਨ੍ਹ ਦਾ ਕਾਰਜ ਕਰਦੀ ਹੈ ਤਾਂ ਜੋ ਸ਼ੁਰੂਆਤੀ ਪੜ੍ਹਾਵਾਂ ਤੋਂ ਹੀ ਨੌਜਵਾਨ ਵਰਗ ਸਿੱਖਿਆ ਨਾਲ ਘੁਲ-ਮਿਲ ਕੇ ਆਪਣੇ, ਆਪਣੇ ਪਰਿਵਾਰ, ਸਮਾਜ, ਦੇਸ਼ ਤੇ ਕੌਮ ਲਈ ਹਾਂ ਪੱਖੀ ਊਰਜਾ ਦਾ ਸੰਚਾਰ ਕਰਨ ਦੇ ਕਾਬਲ ਹੋ ਜਾਂਦੇ ਹਨ।

ਵਿਗਿਆਨ ਦੀਆਂ ਤਰਕਾਂ ਨੂੰ ਆਧਾਰ ਮੰਨੀਏ ਤਾਂ ਇਹ ਤਰਕ ਉਭਰਦਾ ਹੈ ਕਿ ਮਨੁੱਖ ਵਿਚ ਬਚਪਨ ਵੇਲੇ ਊਰਜਾ ਦਾ ਵੱਧ ਭੰਡਾਰਨ ਹੁੰਦਾ ਹੈ, ਬਸ ਇਨ੍ਹਾਂ ਨੂੰ ਸਹੀ ਸੇਧ ਦੇਣੀ ਹੁੰਦੀ ਹੈ ਤਾਂ ਜੋ ਬਚਪਨ ਤੋਂ ਹੀ ਰੱਖੀ ਮਜ਼ਬੂਤ ਨੀਂਹ ’ਤੇ ਮਜ਼ਬੂਤ ਅਤੇ ਸੁਨਹਿਰੀ ਭਵਿੱਖ ਖੜ੍ਹਾ ਕੀਤਾ ਜਾ ਸਕੇ। ਇਸ ਉਦਮ ਲਈ ਸਿੱਖਿਆ ਹੀ ਇਕ ਮਾਤਰ ਮਾਰਗ ਦਿਖਾਈ ਦਿੰਦਾ ਹੈ।

ਸਿੱਖਿਆ ਦੇ ਨਵੀਨੀਕਰਨ ਨਾਲ ਦਿਲਚਸਪ ਵਿਸ਼ੇ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਉਚੇਰੀ ਸਿੱਖਿਆ ਪ੍ਰਣਾਲੀ ਨੂੰ ਰੋਚਕ ਹੀ ਨਹੀਂ ਬਣਾਇਆ ਸਗੋਂ ਕਿੱਤਾ ਮੁਖੀ ਪ੍ਰਵਿਰਤੀ ਵਾਲੇ ਇਨ੍ਹਾਂ ਵਿਸ਼ਿਆਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਲੇਖੇ ਵੀ ਲਗਾਇਆ ਹੈ। ਅਜਿਹੇ ਹੀ ਕੁਝ ਰੌਚਕ ਅਤੇ ਕਿਤਾ ਪ੍ਰਮੁੱਖ ਵਿਸ਼ਿਆਂ ਵਿਚੋਂ ਪੱਤਰਕਾਰੀ ਦਾ ਵਿਸ਼ਾ ਅੱਜ ਦੇ ਦੌਰ ਵਿਚ ਆਪਣਾ ਮਹੱਤਵ ਸਿੱਧ ਕਰ ਰਿਹਾ ਹੈ।

ਆਖਰ ਕਿਉਂ ਪੜ੍ਹਿਆ ਜਾਵੇ ਪੱਤਰਕਾਰੀ ਦਾ ਵਿਸ਼ਾ?

ਅਕਸਰ ਬਾਰ੍ਹਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਕਾਲਜ ਵਿੱਚ ਦਾਖ਼ਲਾ ਲੈਣ ਸਮੇਂ ਇਹ ਸਵਾਲ ਕਰਦੇ ਹੀ ਹਨ ਕਿ ਪੱਤਰਕਾਰੀ ਦਾ ਵਿਸ਼ਾ ਕਿਉਂ ਪੜ੍ਹਿਆ ਜਾਵੇ? ਉਨ੍ਹਾਂ ਦੇ ਮਾਤਾ-ਪਿਤਾ ਦੇ ਮਨ ਵਿਚ ਵੀ ਇਹ ਖਿਆਲ ਪੈਦਾ ਹੁੰਦਾ ਹੈ ਕਿ ਆਖਰ ਇਸ ਵਿਸ਼ੇ ਵਿਚ ਪੜ੍ਹਾਈ ਕਰਨ ਦਾ ਭਵਿੱਖ ਕੀ ਹੋਵੇਗਾ ? ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਪੱਤਰਕਾਰੀ ਦੇ ਖੇਤਰ ਵਿਚ ਕਾਮਯਾਬ ਹੋ ਚੁੱਕੇ ਵਿਦਿਆਰਥੀ ਹੀ ਬਣਦੇ ਹਨ ਪਰ ਫੇਰ ਵੀ ਸਾਨੂੰ ਇਸ ਵਿਸ਼ੇ ਦੇ ਮਹੱਤਵ ਦੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਦਰਅਸਲ ਉਚੇਰੀ ਸਿੱਖਿਆ ਦੇ ਕਈ ਵਿਸ਼ੇ ਹੁੰਦੇ ਹਨ ਪਰ ਇਨ੍ਹਾਂ ਵਿਚੋਂ ਬਹੁਤੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ, ਜਿਸ ਦਾ ਇਕ ਕਾਰਨ ਸਾਡੇ ਸਕੂਲੀ ਸਿੱਖਿਆ ਢਾਂਚੇ ਵਿਚ ਸਿਰਫ਼ ਰਵਾਇਤੀ ਵਿਸ਼ੇ ਹੀ ਪੜ੍ਹਾਏ ਜਾਣਾ ਵੀ ਹੈ। ਮੁੱਢਲੇ ਪੱਧਰ ’ਤੇ ਵਿਦਿਆਰਥੀਆਂ ਨੂੰ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ ਪਰ ਇਨ੍ਹਾਂ ਰਵਾਇਤੀ ਵਿਸ਼ਿਆਂ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਵਿਸ਼ੇ ਹੀ ਹਨ, ਜਿਨ੍ਹਾਂ ਨੂੰ ਅਪਣਾ ਕੇ, ਪੜ੍ਹ ਕੇ ਜਿੱਥੇ ਵਿਦਿਆਰਥੀ ਆਪਣਾ ਹੁਨਰ ਨੂੰ ਨਿਖਾਰ ਸਕਦੇ ਹਨ, ਉਥੇ ਹੀ ਆਪਣੇ ਦੇਸ਼ ਵਿਚ ਰਹਿੰਦੇ ਹੋਏ ਹੀ ਰੁਜ਼ਗਾਰ ਪ੍ਰਾਪਤ ਕਰ ਸਕਦੈ ਹਨ। ਪੱਤਰਕਾਰੀ ਦਾ ਵਿਸ਼ਾ ਅਜੋਕੇ ਸਮੇਂ ਵਿਚ ਕਾਲਜ ਪੱਧਰ ’ਤੇ ਪੜ੍ਹਨ ਲਈ ਜ਼ਰੂਰੀ ਨਹੀਂ ਪਰ ਇਸ ਦੇ ਬਾਵਜੂਦ ਵਿਦਿਆਰਥੀ ਸੀਨੀਅਰ ਸੈਕੰਡਰੀ ਕਲਾਸਾਂ ਵਿਚੋਂ ਰਵਾਇਤੀ ਵਿਸ਼ਿਆਂ ਦੀ ਪੜ੍ਹਾਈ ਕਰਨ ਉਪਰੰਤ ਪੱਤਰਕਾਰੀ ਵਿਸ਼ਾ ਉਚੇਰੀ ਸਿੱਖਿਆ ਲਈ ਚੁਣ ਰਹੇ ਹਨ।

ਅਜੋਕੇ ਸਮੇਂ ਵਿਚ (ਬੀ.ਜੇ.ਐੱਮ.ਸੀ.) “ਬੈਚੁਲਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ’ ਦੀ ਗ੍ਰੈਜੂਏਸ਼ਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੱਤਰਕਾਰੀ ਦੇ ਵਿਸ਼ੇ ਨੂੰ ਇਲੈਕਟਿਵ (ਜੇ.ਐੱਮ.ਸੀ) ਵਿਸ਼ੇ ਦੇ ਤੌਰ ’ਤੇ ਵੀ ਪੜ੍ਹਿਆ ਜਾ ਸਕਦਾ ਹੈ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਚ ਡਿਪਲੋਮਾ ਕੀਤੇ ਜਾਣ ਦੀ ਵਿਵਸਥਾ ਵੀ ਹੈ। ਵਿਦਿਆਰਥੀ ਬੀਏ ਦੀ ਡਿਗਰੀ ਪੱਤਰਕਾਰੀ ਅਤੇ ਜਨ-ਸੰਚਾਰ ਵਿਚ ਪ੍ਰਾਪਤ ਕਰ ਸਕਦੇ ਹਨ, ਜਿਸ ਵਿਚ ਉਨ੍ਹਾਂ ਵੱਲੋਂ ਬਾਰ੍ਹਵੀਂ ਜਮਾਤ ਕਿਸੇ ਵੀ ਵਿਸ਼ੇ ਵਿਚ ਘੱਟੋ-ਘੱਟ 45 ਫ਼ੀਸਦੀ ਅੰਕਾਂ ਨਾਲ ਪਾਸ ਕੀਤਾ ਹੋਣਾ ਹੀ ਇਕ ਮਾਤਰ ਨਿਯਮ ਲਾਗੂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿਚ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਦਾ ਪੱਤਰਕਾਰੀ ਅਤੇ ਜਨ ਸੰਚਾਰ ਖੇਤਰ ਵਿਚ ਭਵਿੱਖ ਉਜਵਲ ਹੀ ਦਿਖਾਈ ਦਿੰਦਾ ਹੈ।

ਪੱਤਰਕਾਰੀ ਅਤੇ ਜਨ ਸੰਚਾਰ ਦੇ ਵਿਦਿਆਰਥੀਆਂ ਦਾ ਭਵਿੱਖ

ਇੱਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਿਥੇ ਵਿਦਿਆਰਥੀ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਪੱਤਰਕਾਰੀ ਅਤੇ ਜਨ ਸੰਚਾਰ ਦੇ ਵੱਖ-ਵੱਖ ਅਦਾਰਿਆਂ ਵਿਚ ਮੁਢਲੀ ਸਿਖਲਾਈ ਹਾਸਲ ਕਰ ਕੇ ਰੁਜ਼ਗਾਰ ਪ੍ਰਾਪਤ ਕਰ ਲੈਂਦੇ ਹਨ, ਉਥੇ ਹੀ ਇਸ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਵਿਦਿਆਰਥੀ ਅਗਲੇਰੀ ਸਿੱਖਿਆ ਲਈ ਯੂਨੀਵਰਸਿਟੀ ਪੱਧਰ ’ਤੇ ਐੱਮ.ਏ. ਪੱਤਰਕਾਰੀ ਅਤੇ ਜਨ ਸੰਚਾਰ ਪਿਛੋਂ ਐੱਮ.ਫ਼ਿਲ ਅਤੇ ਪੀ.ਐੱਚ.ਡੀ. ਵੀ ਕਰ ਸਕਦੇ ਹਨ। ਇਸ ਉਪਰੰਤ ਉਹ ਅਧਿਆਪਨ ਦੇ ਖੇਤਰ ਵਿਚ ਵੀ ਨਾਮਨਾ ਖੱਟ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਪੱਤਰਕਾਰੀ ਅਤੇ ਜਨ ਸੰਚਾਰ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਾਪਤ ਕੀਤੀ ਗਈ ਤਾਜ਼ਾ ਜਾਣਕਾਰੀ ਦੇ ਅੰਕੜਿਆਂ ਨਾਲ ਸਰਕਾਰੀ ਅਤੇ ਗ਼ੈਰ ਸਰਕਾਰੀ ਪੱਧਰ ਦੀਆਂ ਇੰਟਰਵਿਊਜ਼ ਨੂੰ ਪਾਸ ਕਰਨ ਅਤੇ ਵੱਖ-ਵੱਖ ਮੁਕਾਬਲਿਆਂ ਵਾਲੇ ਇਮਤਿਹਾਨਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੇ ਕਾਬਲ ਬਣ ਜਾਂਦੇ ਹਨ, ਜਿਸ ਸਦਕਾ ਵਿਦਿਆਰਥੀ ਆਪਣੇ ਜੀਵਨ ਵਿਚ ਉੱਚ ਸਰਕਾਰੀ ਅਹੁਦਿਆਂ ਤੱਕ ਵੀ ਪਹੁੰਚ ਸਕਦੇ ਹਨ।

ਪੱਤਰਕਾਰੀ ਅਤੇ ਜਨ ਸੰਚਾਰ ਖੇਤਰ ਵਿਚ ਰੁਜ਼ਗਾਰ ਦੇ ਮੌਕੇ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਵਿਦਿਆਰਥੀ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਿਚੋਂ ਗ੍ਰੈਜੂਏਟ ਹੁੰਦੇ ਹਨ, ਉਨ੍ਹਾਂ ਲਈ ਸਿੱਧੇ ਤੌਰ ’ਤੇ ਪੈਦਾ ਹੁੰਦੇ ਰੁਜ਼ਗਾਰ ਦੇ ਮੌਕਿਆਂ ਵਿਚੋਂ ਪ੍ਰਿੰਟ ਮੀਡੀਆ ਦੇ ਖੇਤਰ ਵਿਚ ਵੱਖ ਵੱਖ ਬੀਟਾਂ ਦੇ ਪੱਤਰਕਾਰ, ਭਿੰਨ ਭਾਸ਼ਾਈ ਅਖ਼ਬਾਰ, ਮੈਗਜ਼ੀਨ, ਰਸਾਲੇ ਜਿਸ ਵਿਚ ਵਿਦਿਆਰਥੀ ਆਪਣੀ ਰੁਚੀ ਮੁਤਾਬਕ ਉਪ ਸੰਪਾਦਕ, ਪਰੂਫ਼ ਰੀਡਰ, ਫੋਟੋ ਪੱਤਰਕਾਰ, ਭਾਸ਼ਾ ਅਨੁਵਾਦਕ ਆਦਿ ਦਾ ਕੰਮ ਹਾਸਲ ਕਰ ਸਕਦੇ ਹਨ।

ਇਲੈਕਟ੍ਰਾਨਿਕ ਮੀਡੀਆ ਵਿਚ ਰੇਡੀਓ ਜੌਕੀ, ਰੇਡੀਓ ਸਕ੍ਰਿਪਟ ਰਾਈਟਰ, ਟੀਵੀ ਰਿਪੋਰਟਰ, ਨਿਊਜ਼ ਰੀਡਰ, ਕੈਜ਼ੂਅਲ ਅਨਾਊਂਸਰ, ਪੱਤਰਕਾਰ, ਆਡੀਟਰ ਜਾਂ ਸਬ ਆਡੀਟਰ ਬਣ ਸਕਦੇ ਹਨ। ਇਸੇ ਤਰ੍ਹਾਂ ਫ਼ਿਲਮ ਜਗ਼ਤ ’ਚ ਡਾਇਰੈਕਟਰ, ਵਿਜ਼ੂਅਲ ਐਂਡ ਆਡੀਓ ਮਿਕਸਿੰਗ ਆਡੀਟਰ, ਐਕਟਿੰਗ ਅਤੇ ਮਾਡਲਿੰਗ ਦਾ ਖੇਤਰ ਵੀ ਚੁਣਿਆ ਜਾ ਸਕਦਾ ਹੈ।

ਪੱਤਰਕਾਰੀ ਅਤੇ ਜਨ ਸੰਚਾਰ ਦੇ ਗ੍ਰੈਜੂਏਟ ਵਿਦਿਆਰਥੀਆਂ ਲਈ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਉਦਯੋਗਿਕ ਇਕਾਈਆਂ ਵਿਚ ਵੀ ਨੌਕਰੀ ਦੇ ਮੌਕੇ ਹਨ। ਮੀਡੀਆ ਦੇ ਵਿਦਿਆਰਥੀਆਂ ਲਈ ਲੋਕ ਸੰਪਰਕ ਵਿਭਾਗ ਵਿਚ ਪੀਆਰਓ, ਏਪੀਆਰਓ, ਡੀਪੀਆਰਓ ਆਦਿ ਪੱਦਵੀਆਂ ਹਾਸਲ ਕਰਨ ਦਾ ਵੀ ਸੁਨਹਿਰੀ ਮੌਕਾ ਹੁੰਦਾ ਹੈ।

ਸੰਪਰਕ: 94638-00349

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All