ਸਾਈਂ ਮੀਆਂ ਮੀਰ ਨੂੰ ਯਾਦ ਕਰਦਿਆਂ : The Tribune India

ਸਾਈਂ ਮੀਆਂ ਮੀਰ ਨੂੰ ਯਾਦ ਕਰਦਿਆਂ

ਸਾਈਂ ਮੀਆਂ ਮੀਰ ਨੂੰ ਯਾਦ ਕਰਦਿਆਂ

ਹਰਮਨਪ੍ਰੀਤ ਸਿੰਘ

ਹਜ਼ਰਤ ਸਾਈਂ ਮੀਆਂ ਮੀਰ, ਸ਼ਾਹ ਮੀਰ, ਖੁਆਜਾ ਮੀਰ ਅਤੇ ਬਾਲਾ ਪੀਰ ਦੇ ਨਾਵਾਂ ਨਾਲ ਜਾਣੇ ਜਾਂਦੇ ਸ਼ੇਖ ਮੁਹੰਮਦ ਮੀਰ ਦਾ ਜਨਮ 16ਵੀਂ ਸਦੀ ਦੇ ਮੱਧ ’ਚ ਸਿੰਧ ਦੇ ਇਲਾਕੇ ਸੀਸਤਾਨ ਵਿੱਚ ਕਾਜ਼ੀ ਦਿੱਤਾ ਤੇ ਫਾਤਿਮਾ ਦੇ ਘਰ ਹੋਇਆ। ਜਨਮ ਤਰੀਕ ਸਬੰਧੀ ਵਿਦਵਾਨ ਇਕਮਤ ਨਹੀਂ ਹਨ। ਉਨ੍ਹਾਂ ਦੇ ਤਿੰਨ ਭਰਾ ਮੁਹੰਮਦ ਬੋਲਾਂ, ਮੁਹੰਮਦ ਉਸਮਾਨ, ਮੁਹੰਮਦ ਤਾਹਿਰ ਅਤੇ ਦੋ ਭੈਣਾਂ ਜਮਾਲ ਖਾਤੂਨ ਤੇ ਜਾਮੀ ਮਾਦੀਆ ਸਨ। ਸਾਈਂ ਮੀਆਂ ਮੀਰ ਦਾ ਸਬੰਧ ਖਾਨਦਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਦੂਜੇ ਜਾਨਸ਼ੀਨ ਖਲੀਫਾ ਹਜ਼ਰਤ ਉਮਰ ਫਾਰੂਕ ਨਾਲ ਜੁੜਦਾ ਹੈ। ਉਹ ਬਚਪਨ ’ਚ ਹੀ ਆਪਣੇ ਪਿਤਾ ਕਾਜ਼ੀ ਦਿੱਤਾ ਦੇ ਪਿਆਰ ਤੋਂ ਮਰਹੂਮ ਹੋ ਗਏ।

ਤਕਰੀਬਨ ਸੱਤ ਸਾਲ ਦੀ ਉਮਰ ’ਚ ਕੁਰਾਨ ਮਜ਼ੀਦ ਦੀ ਸਿੱਖਿਆ ਪ੍ਰਾਪਤ ਕਰ ਅਗਲੇਰੀ ਸਿੱਖਿਆ ਪ੍ਰਾਪਤ ਕਰਨ ਲਈ ਉਹ ਲਾਹੌਰ ਪਹੁੰਚ ਗਏ। ਇੱਥੇ ਉਨ੍ਹਾਂ ਕਾਬਿਲ ਉਸਤਾਦਾਂ ਤੋਂ ਸ਼ਰਈ ਤੇ ਦੁਨਿਆਵੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਤਕਰੀਬਨ ਇਕ ਸਾਲ ਸਰਹਿੰਦ ਵਿਚ ਬਿਤਾਇਆ ਤੇ ਫਿਰ ਮੁੜ ਲਾਹੌਰ ਆ ਗਏ। ਜ਼ਿਆਦਾ ਸਮਾਂ ਖੁਦਾ ਦੀ ਇਬਾਦਤ ’ਚ ਲੀਨ ਰਹਿਣ ਵਾਲੇ ਸਾਈਂ ਮੀਆਂ ਮੀਰ ਜੀ ਨੂੰ ਹਰ ਕੋਈ ਪਿਆਰ ਤੇ ਸਤਿਕਾਰ ਦਿੰਦਾ। ਇੱਥੋਂ ਤਕ ਕਿ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਵੀ ਉਨ੍ਹਾਂ ਦੇ ਮੁਰੀਦ ਸਨ। ਉਹ ਨਿਡਰਤਾ ਨਾਲ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਰੱਖਦੇ ਸਨ। ਉਹ ਇੱਕ ਉਚ ਦਰਜੇ ਦੇ ਮਾਨਵ ਅਤੇ ਮਾਨਵਤਾ-ਪੱਖੀ ਸੂਫੀ ਫਕੀਰ ਸਨ, ਇਹੋ ਕਰਨ ਸੀ ਕਿ ਉਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕ ਪਿਆਰ ਤੇ ਸਤਿਕਾਰ ਦਿੰਦੇ ਹਨ।

ਪੁਰਾਤਨ ਸਮੇਂ ਤੋਂ ਹੀ ਸੂਫੀ ਫਕੀਰਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਬੜੇ ਪਿਆਰ ਵਾਲੇ ਸਬੰਧ ਰਹੇ ਹਨ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ’ਚ ਬ੍ਰਹਮ ਗਿਆਨੀ ਦੇ ਗੁਣਾਂ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ:

ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ।।

ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।।

ਬ੍ਰਹਮ ਗਿਆਨੀ ਦੇ ਹਿਰਦੇ ਵਿਚ ਹਮੇਸ਼ਾ ਗਰੀਬੀ ਭਾਵ ਨਿਮਰਤਾ ਦਾ ਵਾਸਾ ਹੁੰਦਾ ਹੈ ਅਤੇ ਉਸ ਦੇ ਅੰਦਰ ਸੁਤੇ ਹੀ ਪਰਉਪਕਾਰ ਭਾਵ ਜੀਵ-ਕਲਿਆਣ ਦਾ ਉਮਾਹ ਰਹਿੰਦਾ ਹੈ। ਇਹ ਹੀ ਕਾਰਨ ਹੈ ਕਿ ਰੱਬੀ ਰੂਹਾਂ ਧਰਮ ਤੇ ਮਜ਼ਹਬ ਤੋਂ ਉੱਪਰ ਉੱਠ ਮਨੁੱਖਤਾ ਦੇ ਭਲੇ ਤੇ ਹੱਕ, ਸੱਚ ਲਈ ਨਿਡਰਤਾ ਨਾਲ ਆਵਾਜ਼ ਉਠਾਉਂਦੀਆਂ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਆਂ ਮੀਰ ਜੀ ਦੀ ਪਹਿਲੀ ਵਾਰ ਮੁਲਾਕਾਤ ਇਕ ਵਿਆਹ ਸਮਾਗਮ ਦੌਰਾਨ ਹੋਈ ਸੀ ਤੇ ਫਿਰ ਮੁਲਾਕਾਤ ਦਾ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਸਾਈਂ ਮੀਆਂ ਮੀਰ ਜੀ ਵੱਲੋਂ ਦਸਤਾਰ ਭੇਟ ਕੀਤੀ ਗਈ ਸੀ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕਾਰਜ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਤੋਂ ਮਾਘੀ ਵਾਲੇ ਦਿਨ 1588ਈ: ਨੂੰ ਕਰਵਾਇਆ।

ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਵੀ ਸਾਈਂ ਜੀ ਦੇ ਚੰਗੇ ਸਬੰਧ ਸਨ। ਜਿਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕੀਤਾ ਤਾਂ ਉਸ ਸਮੇਂ ਸਾਈਂ ਜੀ ਨੇ ਬਾਦਸ਼ਾਹ ਜਹਾਂਗੀਰ ਦੇ ਮਨੋਂ ਗਲਤਫਹਿਮੀਆਂ ਦੂਰ ਕਰ ਕੇ ਗੁਰੂ ਸਾਹਿਬ ਦੀ ਰਿਹਾਈ ਸੰਭਵ ਕਰਵਾਈ ਸੀ। ਇਸ ਤਰ੍ਹਾਂ ਗੁਰੂ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621ਈ: ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਬਾਹਰ ਆਏ ਸਨ। ਸਾਈਂ ਜੀ ਨੇ ਬਹੁਤਾ ਜੀਵਨ ਲਾਹੌਰ ’ਚ ਹੀ ਗੁਜ਼ਾਰਿਆ। ਬੁਢਾਪੇ ’ਚ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ, ਜਿਸ ਕਰਕੇ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ। ਤਕਰੀਬਨ ਪੰਜ ਦਿਨ ਬੀਮਾਰ ਰਹਿਣ ਮਗਰੋਂ 11 ਅਗਸਤ 1644 ਈ. ਨੂੰ ਉਹ ਜਹਾਨੋਂ ਰੁਖਸਤ ਹੋ ਗਏ।

ਸੰਪਰਕ: 98550-10005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

ਪੰਜਾਬ ਵਾਸੀਆਂ ਦੀ ਸਾਨੂੰ ਪੂਰੀ ਹਮਾਇਤ: ਭਗਵੰਤ ਮਾਨ

28 ਹਜ਼ਾਰ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਅੰਕਿਤਾ ਕਤਲ ਕੇਸ: ਭਾਜਪਾ ਆਗੂ ਦੇ ਪੁੱਤ ਸਣੇ ਤਿੰਨ ਗ੍ਰਿਫ਼ਤਾਰ

ਛੇ ਦਿਨ ਮਗਰੋਂ ਨਹਿਰ ’ਚੋਂ ਮਿਲੀ ਲਾਸ਼; ਲੜਕੀ ਨੂੰ ਰਿਜ਼ੌਰਟ ਦੇ ਗਾਹਕਾਂ ...

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਹਿਮਾਚਲ ਦੇ ਵੋਟਰ ਮੁੜ ਭਾਜਪਾ ਦੇ ਹੱਕ ’ਚ: ਮੋਦੀ

ਮੀਂਹ ਕਾਰਨ ਮੰਡੀ ਰੈਲੀ ’ਚ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ; ਵੀਡੀਓ-ਕਾ...

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਅੱਸੂ ਦੀ ਝੜੀ: ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ

ਪੰਜਾਬ ’ਚ ਕਈ ਥਾਵਾਂ ’ਤੇ ਫਸਲਾਂ ਵਿਛੀਆਂ; ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ

ਸ਼ਹਿਰ

View All