ਰੀਮਾ ਦਾਸ ਦੀ ‘ਨਾਟ ਏ ਹੀਰੋ’ ਨੇ ਖੱਟੀ ਵਾਹ-ਵਾਹ
ਫਿਲਮਸਾਜ਼ ਰੀਮਾ ਦਾਸ ਵੱਲੋਂ ਨਿਰਦੇਸ਼ਤ ਫਿਲਮ ‘ਨਾਟ ਏ ਹੀਰੋ’ ਦਾ 76ਵੇਂ ਬਰਲਿਨ ਕੌਮਾਂਤਰੀ ਫਿਲਮ ਮਹਾਉਤਸਵ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਥੇ ਦਰਸ਼ਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ। ਇਹ ਫਿਲਮ ਸ਼ਨਿਚਰਵਾਰ ਨੂੰ ਮਹਾਉਤਸਵ ਦੇ ‘ਜੈਨਰੇਸ਼ਨ ਕੇ-ਪਲਸ ਕੰਪੀਟੀਸ਼ਨ’ ਸ਼੍ਰੇਣੀ ਵਿੱਚ ਦਿਖਾਈ ਗਈ।...
Advertisement
ਫਿਲਮਸਾਜ਼ ਰੀਮਾ ਦਾਸ ਵੱਲੋਂ ਨਿਰਦੇਸ਼ਤ ਫਿਲਮ ‘ਨਾਟ ਏ ਹੀਰੋ’ ਦਾ 76ਵੇਂ ਬਰਲਿਨ ਕੌਮਾਂਤਰੀ ਫਿਲਮ ਮਹਾਉਤਸਵ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਥੇ ਦਰਸ਼ਕਾਂ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ। ਇਹ ਫਿਲਮ ਸ਼ਨਿਚਰਵਾਰ ਨੂੰ ਮਹਾਉਤਸਵ ਦੇ ‘ਜੈਨਰੇਸ਼ਨ ਕੇ-ਪਲਸ ਕੰਪੀਟੀਸ਼ਨ’ ਸ਼੍ਰੇਣੀ ਵਿੱਚ ਦਿਖਾਈ ਗਈ। ਰੀਮਾ ਦਾਸ ਨੇ ਇਕ ਬਿਆਨ ਵਿੱਚ ਕਿਹਾ, ‘‘ਮੈਂ ਧੰਨਵਾਦੀ ਹਾਂ ਕਿ ਇਸ ਫਿਲਮ ਦਾ ਪ੍ਰਦਰਸ਼ਨ ‘ਜੈਨਰੇਸ਼ਨ’ ਵਿੱਚ ਹੋਇਆ ਜਿਥੇ ਬੱਚੇ ਸਿਰਫ਼ ਪ੍ਰਤੀਕ ਨਹੀਂ ਹੁੰਦੇ ਬਲਕਿ ਪੂਰੀ ਤਰ੍ਹਾਂ ਵਿਕਸਤ ਵਿਅਕਤੀਤਵ ਹੁੰਦੇ ਹਨ। ਟੀਮ ਨਾਲ ਰੈੱਡ ਕਾਰਪੇਟ ’ਤੇ ਚੱਲਣ ਦੇ ਇਨ੍ਹਾਂ ਪਲਾਂ ਨੂੰ ਹੋਰ ਵੀ ਖਾਸ ਅਤੇ ਅਰਥਪੂਰਨ ਬਣਾ ਦਿੱਤਾ।’’ ਫਿਲਮ ‘ਨਾਟ ਏ ਹੀਰੋ’ ਇਕ ਮੁੰਡੇ ਦੀ ਕਹਾਣੀ ਹੈ। ਇਹ ਫਿਲਮ ਅਸਾਮੀ, ਹਿੰਦੀ ਅਤੇ ਅੰਗਰੇਜ਼ੀ ’ਚ ਬਣੀ ਹੈ। ਇਸ ਵਿੱਚ ਭੂਮਨ ਭਾਰਗਵ ਦਾਸ ਅਤੇ ਸੁਕੰਨਿਆ ਬਰੂਆ ਦੇ ਨਾਲ ਕਈ ਗੈਰ-ਪੇੇਸ਼ੇਵਰ ਕਲਾਕਾਰਾਂ ਨੇ ਅਭਿਨੈ ਕੀਤਾ ਹੈ।
Advertisement
Advertisement
×

