DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਮਾਯਸਾ’ ਵਿੱਚ ਰਸ਼ਮਿਕਾ ਮੰਦਾਨਾ ਦਾ ਨਜ਼ਰ ਆਵੇਗਾ ਨਵਾਂ ਰੂਪ

ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਐਕਸ਼ਨ ਥ੍ਰਿਲਰ ‘ਮਾਯਸਾ’ ਦੇ ਪੋਸਟਰ ਅਤੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਇਸ ਦੇ ਰਿਲੀਜ਼ ਹੋਣ ਦੀ ਮਿਤੀ ਦਾ ਖੁਲਾਸਾ ਕੀਤਾ ਹੈ। ਇਹ ਫਿਲਮ 27 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਰਵਿੰਦਰਾ...

  • fb
  • twitter
  • whatsapp
  • whatsapp
Advertisement

ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਐਕਸ਼ਨ ਥ੍ਰਿਲਰ ‘ਮਾਯਸਾ’ ਦੇ ਪੋਸਟਰ ਅਤੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਇਸ ਦੇ ਰਿਲੀਜ਼ ਹੋਣ ਦੀ ਮਿਤੀ ਦਾ ਖੁਲਾਸਾ ਕੀਤਾ ਹੈ। ਇਹ ਫਿਲਮ 27 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਰਵਿੰਦਰਾ ਪੁੂਲੇ ਵੱਲੋਂ ਨਿਰਦੇਸ਼ਤ ਅਤੇ ਅਨਫਾਰਮੂਲਾ ਫਿਲਮਜ਼ ਅਧੀਨ ਨਿਰਮਿਤ ਮਾਯਸਾ, ਮੰਦਾਨਾ ਨੂੰ ਤੇਜ਼ ਤਰਾਰ ਰੂਪ ਵਿੱਚ ਪੇਸ਼ ਕਰਦੀ ਹੈ। ਪ੍ਰਮੋਸ਼ਨਲ ਪੋਸਟਰ ਵਿੱਚ ਅਭਿਨੇਤਰੀ ਮਿੱਟੀ ਅਤੇ ਖੂਨ ਨਾਲ ਲਿਬੜੀ ਹੋਈ, ਹਥਿਆਰ ਫੜੀ ਅਤੇ ਭਿਆਨਕ ਤਰੀਕੇ ਨਾਲ ਘੂਰਦੀ ਹੋਈ ਦਿਖਾਈ ਦਿੰਦੀ ਹੈ। ਪੋਸਟਰ ਦੇ ਨਾਲ ਮੰਦਾਨਾ ਨੇ ਨੋਟ ਸਾਂਝਾ ਕੀਤਾ, ਜੋ ਫਿਲਮ ਦੀ ਭਾਵਨਾਤਮਿਕਤਾ ਦੀ ਝਲਕ ਪੇਸ਼ ਕਰਦਾ ਹੈ। ਕਬਾਇਲੀ ਪਿਛੋਕੜ ਦੇ ਵਿਰੁੱਧ ਭਾਵਨਾਤਮਕ, ਐਕਸ਼ਨ ਡਰਾਮੇ ਵਜੋਂ ਪੇਸ਼ ਕੀਤੀ ਗਈ ‘ਮਾਯਸਾ’ ’ਚ ਮੰਦਾਨਾ ਨੇ ਐਕਸ਼ਨ ਬਾਰੇ ਦਰਸ਼ਕਾਂ ’ਚ ਉਤਸੁਕਤਾ ਪੈਦਾ ਕੀਤੀ ਹੈ। ਸੰਗੀਤਕਾਰ ਜੇਕਸ ਬੇਜੋਏ ਨੇ ਫਿਲਮ ਵਿੱਚ ਸੰਗੀਤ ਦਿੱਤਾ ਹੈ। ਪੋਸਟ-ਪ੍ਰੋਡਕਸ਼ਨ ਅਤੇ ਵੀ ਐੱਫ਼ ਐਕਸ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ। ਅਦਾਕਾਰਾ ਨੇ ਦੱਸਿਆ ਕਿ ਫਿਲਮ ਦੇ ਡਾਂਸ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ।

Advertisement

Advertisement
Advertisement
×