DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਸ਼ਮਿਕਾ ਮੰਦਾਨਾ ਨੇ ਵਿਜੈ ਦੇਵਰਕੌਂਡਾ ਨਾਲ ਵਿਆਹ ਦੀ ਪੁਸ਼ਟੀ ਕੀਤੀ

ਅਭਿਨੇਤਰੀ ਰਸ਼ਮਿਕਾ ਮੰਦਾਨਾ ਨੇ ਸੋਸ਼ਲ ਮੀਡੀਆ ਮੰਚ ’ਤੇ ਪੋਸਟ ਜ਼ਰੀਏ ਅਭਿਨੇਤਾ ਵਿਜੈ ਦੇਵਰਕੌਂਡਾ ਨਾਲ ਆਪਣੇ ਵਿਆਹ ਦੀ ਪੁਸ਼ਟੀ ਕੀਤੀ ਹੈ। ਕੁਝ ਮਹੀਨਿਆਂ ਤੋਂ ਮੰਦਾਨਾ ਅਤੇ ਦੇਵਰਕੌਂਡਾ ਦੇ ਵਿਆਹ ਬਾਰੇ ਕਈ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਕਈ ਵਾਰ ਜਨਤਕ ਰੂਪ ’ਚ...

  • fb
  • twitter
  • whatsapp
  • whatsapp
Advertisement

ਅਭਿਨੇਤਰੀ ਰਸ਼ਮਿਕਾ ਮੰਦਾਨਾ ਨੇ ਸੋਸ਼ਲ ਮੀਡੀਆ ਮੰਚ ’ਤੇ ਪੋਸਟ ਜ਼ਰੀਏ ਅਭਿਨੇਤਾ ਵਿਜੈ ਦੇਵਰਕੌਂਡਾ ਨਾਲ ਆਪਣੇ ਵਿਆਹ ਦੀ ਪੁਸ਼ਟੀ ਕੀਤੀ ਹੈ। ਕੁਝ ਮਹੀਨਿਆਂ ਤੋਂ ਮੰਦਾਨਾ ਅਤੇ ਦੇਵਰਕੌਂਡਾ ਦੇ ਵਿਆਹ ਬਾਰੇ ਕਈ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਕਈ ਵਾਰ ਜਨਤਕ ਰੂਪ ’ਚ ਇਕੱਠੇ ਦਿਖਣ ਦੇ ਬਾਵਜੂਦ ਦੋਵਾਂ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਸੀ ਕੀਤੀ। ਮੰਦਾਨਾ ਨੇ ਆਪਣੇ ‘ਇੰਸਟਾਗ੍ਰਾਮ’ ਸਟੋਰੀ ’ਤੇ ਪੋਸਟ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਲਗਾਤਾਰ ਸਮਰਥਨ ਦੇਣ ’ਤੇ ਧੰਨਵਾਦ ਕੀਤਾ। ਉਸ ਨੇ ਲਿਖਿਆ, ‘‘ਸਾਡੇ ਪਿਆਰਿਓ, ਤੁਸੀਂ ਸਭ ਸਾਡੇ ਨਾਲ ਹੋ। ਤੁਸੀਂ ਪਿਆਰ ਨਾਲ ਸਾਨੂੰ ਨਾਮ ਦਿੱਤਾ, ਸਾਨੂੰ ‘ਵਿਰੋਸ਼’ ਕਹਿ ਕੇ ਬੁਲਾਇਆ। ਇਸ ਲਈ ਪੂਰੇ ਦਿਲ ਨਾਲ ਅਸੀਂ ਆਪਣੇ ਇਸ ਮੇਲ ਨੂੰ ਤੁਹਾਡੇ ਮਾਣ ਵਿੱਚ ਸਮਰਪਿਤ ਕਰਦੇ ਹਾਂ। ਅਸੀਂ ਇਸ ਨੂੰ ‘ਵਿਰੋਸ਼ ਦੇ ਵਿਆਹ’ ਦਾ ਨਾਂ ਦੇਣਾ ਚਾਹਾਂਗੇ। ਸਾਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ।’’ ਇਸ ਜੋੜੀ ਦੀ ਮੁਲਾਕਾਤ 2017 ਵਿੱਚ ਉਨ੍ਹਾਂ ਦੀ ਤੇਲਗੂ ਫਿਲਮ ‘‘ਗੀਤਾ ਗੋਵਿੰਦਮ’’ ਦੇ ਸੈੱਟ ’ਤੇ ਹੋਈ ਸੀ। ਅਕਤੂਬਰ 2025 ’ਚ ਖ਼ਬਰ ਆਈ ਕਿ ਦੋਵਾਂ ਨੇ ਮੰਗਣੀ ਕਰ ਲਈ ਪਰ ਉਸ ਵੇਲੇ ਦੋਵਾਂ ਵੱਲੋਂ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਸੀ ਕੀਤੀ ਗਈ।

Advertisement
Advertisement
×