ਰਸ਼ਮਿਕਾ ਮੰਦਾਨਾ ਵੱਲੋਂ ਫਿਲਮ ‘ਰਾਣਾਬਾਲੀ’ ਦੀ ਸ਼ੂਟਿੰਗ ਮੁਕੰਮਲ
ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫ਼ਿਲਮ ‘ਰਾਣਾਬਾਲੀ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ, ਜੋ ਰਾਇਲਸੀਮਾ ਖਿੱਤੇ ’ਚ ਸਥਾਪਤ ਅੰਗਰੇਜ਼ੀ ਸਾਮਰਾਜ ਦੇ ਦੌਰ ’ਤੇ ਆਧਾਰਿਤ ਹੈ। ਇਸ ਵਿੱਚ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਵਿਜੈ ਦੇਵੇਰਕੋਂਡਾ ਨੇ ਵੀ ਕੰਮ ਕੀਤਾ ਹੈ। ਇਹ ਫ਼ਿਲਮ...
ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫ਼ਿਲਮ ‘ਰਾਣਾਬਾਲੀ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ, ਜੋ ਰਾਇਲਸੀਮਾ ਖਿੱਤੇ ’ਚ ਸਥਾਪਤ ਅੰਗਰੇਜ਼ੀ ਸਾਮਰਾਜ ਦੇ ਦੌਰ ’ਤੇ ਆਧਾਰਿਤ ਹੈ। ਇਸ ਵਿੱਚ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਵਿਜੈ ਦੇਵੇਰਕੋਂਡਾ ਨੇ ਵੀ ਕੰਮ ਕੀਤਾ ਹੈ। ਇਹ ਫ਼ਿਲਮ 16 ਅਕਤੂਬਰ ਨੂੰ ਤੇਲਗੂ, ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ, ਹਾਲਾਂਕਿ ਪਹਿਲਾਂ ਇਹ 11 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਅਦਾਕਾਰਾ ਮੰਦਾਨਾ ਨੇ ਫ਼ਿਲਮ ਵਿੱਚ ਜਾਯੰਮਾ ਜਦਕਿ ਦੇਵੇਰਕੋਂਡਾ ਰਾਣਾਬਾਲੀ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਨਿਰਦੇਸ਼ਕ ਰਾਹੁਲ ਸਾਂਕ੍ਰਿਤਿਆਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ, ਜੋ ਇਤਿਹਾਸਕ ਤੱਥਾਂ, ਜ਼ਬਾਨੀ ਇਤਿਹਾਸ ਅਤੇ 1854 ਈਸਵੀ ਤੋਂ 1878 ਈਸਵੀ ਦੇ ਸਮੇਂ ਦੀਆਂ ਅਜਿਹੀਆਂ ਘਟਨਾਵਾਂ ’ਤੇ ਆਧਾਰਿਤ ਹੈ, ਜਿਨ੍ਹਾਂ ਬਾਰੇ ਲੋਕ ਘੱਟ-ਵੱਧ ਹੀ ਜਾਣਦੇ ਹਨ।
ਹੌਲੀਵੁੱਡ ਅਦਾਕਾਰ ਆਰਨੋਲਡ ਵੋਸਲੂ ਨੇ ਵੀ ਫ਼ਿਲਮ ’ਚ ਕੰਮ ਕੀਤਾ ਹੈ, ਜੋ ‘ਦਿ ਮਮੀ’ ਅਤੇ ‘ਦਿ ਮਮੀ ਰਿਟਰਨਜ਼’ ਜਿਹੀਆਂ ਫ਼ਿਲਮਾਂ ’ਚ ਨਿਭਾਈਆਂ ਭੂਮਿਕਾਵਾਂ ਲਈ ਮਕਬੂਲ ਹਨ। ਫ਼ਿਲਮ ‘ਰਾਣਾਬਾਲੀ’ ਗੁਲਸ਼ਨ ਕੁਮਾਰ, ਭੂਸ਼ਨ ਕੁਮਾਰ ਅਤੇ ਟੀ-ਸੀਰੀਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਜਿਸਦੇ ਪ੍ਰੋਡਿਊਸਰ ਮਾਇਥ੍ਰੀ ਮੂਵੀ ਮੇਕਰਜ਼ ਹਨ। ਸਾਲ 2018 ਵਿੱਚ ਬਣੀ ਫ਼ਿਲਮ ‘ਟੈਕਸੀਵਾਲਾ’ ਤੋਂ ਬਾਅਦ ਦੇਵੇਰਕੋਂਡਾ ਅਤੇ ਸਾਂਕ੍ਰਿਤਿਆਨ ਨੇ ਹੁਣ ਫ਼ਿਲਮ ‘ਰਾਣਬਾਲੀ’ ਲਈ ਇਕੱਠਿਆਂ ਕੰਮ ਕੀਤਾ ਹੈ। ਇਸ ’ਚ ਅਦਾਕਾਰ ਦੇਵੇਰਕੋਂਡਾ ਅਤੇ ਮੰਦਾਨਾ ਦੀ ਜੋੜੀ ਨੇ ਵੀ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਦੋਵੇਂ ਫ਼ਿਲਮ ‘ਗੀਤ ਗੋਵਿੰਦਮ’ ਅਤੇ ‘ਡੀਅਰ ਕੋਮਰੇਡ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ।

