DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਮਪਾਲ ਵੱਲੋਂ ‘ਅਰਜੁਨ ਨਾਗਾ’ ਦੀ ਸ਼ੂਟਿੰਗ ਸ਼ੁਰੂ

ਅਦਾਕਾਰ ਅਰਜੁਨ ਰਾਮਪਾਲ ਨੇ ਆਪਣੀ ਅਗਲੀ ਫਿਲਮ ‘ਅਰਜੁਨ ਨਾਗਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਰਾਮਪਾਲ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ‘ਰਾਜਨੀਤੀ’, ‘ਡੌਨ’ ਅਤੇ ‘ਧੁਰੰਧਰ’ ਵਰਗੀਆਂ ਫਿਲਮਾਂ ਵਿੱਚ ਕੰਮ...

  • fb
  • twitter
  • whatsapp
  • whatsapp
Advertisement

ਅਦਾਕਾਰ ਅਰਜੁਨ ਰਾਮਪਾਲ ਨੇ ਆਪਣੀ ਅਗਲੀ ਫਿਲਮ ‘ਅਰਜੁਨ ਨਾਗਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਰਾਮਪਾਲ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ‘ਰਾਜਨੀਤੀ’, ‘ਡੌਨ’ ਅਤੇ ‘ਧੁਰੰਧਰ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਰਾਮਪਾਲ ਨੇ ਸ਼ੂਟਿੰਗ ਸ਼ੁਰੂ ਹੋਣ ’ਤੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਅਦਾਕਾਰ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਫਿਲਮ ਦੇ ਪੋਸਟਰ ਵਾਲੇ ਗੇਟ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਹੈ। ਨਾਲ ਹੀ ਤਸਵੀਰ ’ਤੇ ਲਿਖਿਆ ਹੈ, ‘‘ਅਨਿਲ ਸ਼ਰਮਾ ਅਤੇ ਉਤਕਰਸ਼ ਸ਼ਰਮਾ ਨਾਲ ‘ਅਰਜੁਨ ਨਾਗਾ’ ਦੇ ਪਹਿਲੇ ਦਿਨ ਦੀ ਸ਼ੁਰੂਆਤ। ‘ਅਰਜੁਨ ਨਾਗਾ’ ਸ਼ੁਰੂ।’’ ਫਿਲਮ ਵਿੱਚ ‘ਦਿ ਰਾਜਾ ਸਾਬ’ ਦੀ ਅਦਾਕਾਰਾ ਨਿਧੀ ਅਗਰਵਾਲ ਅਤੇ ਨਿਰਦੇਸ਼ਕ ਦੇ ਬੇਟੇ ਉਤਕਰਸ਼ ਸ਼ਰਮਾ ਸਣੇ ਹੋਰ ਕਲਾਕਾਰ ਵੀ ਹਨ। ਇਸ ਤੋਂ ਪਹਿਲਾਂ ਅਨਿਲ ਤੇ ਉਤਕਰਸ਼ 2023 ਵਿੱਚ ਰਿਲੀਜ਼ ਹੋਈ ‘ਗਦਰ 2’ ਅਤੇ 2024 ਦੀ ਫਿਲਮ ‘ਵਨਵਾਸ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਰਾਮਪਾਲ ਪ੍ਰਾਈਮ ਵੀਡੀਓ ਦੀ ਸੀਰੀਜ਼ ‘ਬਿਲੀਅਨੇਅਰ’ ਵਿੱਚ ਵੀ ਨਜ਼ਰ ਆਉਣਗੇ।

Advertisement
Advertisement
×