DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼

ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਆਉਣ ਵਾਲੀ ਫਿਲਮ ‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਹਿੰਦੀ ਵਿੱਚ ਗੀਤ ਨੂੰ ਆਵਾਜ਼ ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ। ਏ ਆਰ ਰਹਿਮਾਨ ਵੱਲੋਂ ਸੰਗੀਤਬੱਧ ਇਸ ਗੀਤ...

  • fb
  • twitter
  • whatsapp
  • whatsapp
Advertisement

ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਆਉਣ ਵਾਲੀ ਫਿਲਮ ‘ਰਾਮਾਇਣ’ ਦਾ ਗੀਤ ‘ਮੰਗਲ ਰੰਗ’ ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੈ। ਹਿੰਦੀ ਵਿੱਚ ਗੀਤ ਨੂੰ ਆਵਾਜ਼ ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ। ਏ ਆਰ ਰਹਿਮਾਨ ਵੱਲੋਂ ਸੰਗੀਤਬੱਧ ਇਸ ਗੀਤ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਵਜੋਂ ਅਤੇ ਸਾਈ ਪੱਲਵੀ ਮਾਂ ਸੀਤਾ ਵਜੋਂ ਨਜ਼ਰ ਆ ਰਹੇ ਹਨ। ਇਹ ਗੀਤ ਉਨ੍ਹਾਂ ਦੇ ਵਿਆਹ ਅਤੇ ਇਕੱਠਿਆਂ ਬਿਤਾਏ ਪਲਾਂ ਨੂੰ ਦਰਸਾਉਂਦਾ ਹੈ। ਗੀਤ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਯੂ-ਟਿਊਬ ਤੇ ਸੰਗੀਤ ਸਟ੍ਰੀਮਿੰਗ ਪਲੈਟਫਾਰਮਾਂ ’ਤੇ ਰਿਲੀਜ਼ ਕੀਤਾ ਗਿਆ ਹੈ।

ਹਿੰਦੀ ਵਿੱਚ ਗੀਤ ਦੇ ਬੋਲ ਡਾ. ਕੁਮਾਰ ਵਿਸ਼ਵਾਸ ਨੇ ਲਿਖੇ ਹਨ। ਤਾਮਿਲ ਵਿੱਚ ਗੀਤ ਨੂੰ ਅਭੈ ਜੋਧਪੁਰਕਰ ਅਤੇ ਸੈਂਧਵੀ ਨੇ ਆਵਾਜ਼ ਦਿੱਤੀ ਹੈ, ਜਦਕਿ ਤੇਲਗੂ ਵਿੱਚ ਇਸ ਨੂੰ ਰਾਘਵ ਕੌਸ਼ਿਕ ਅਤੇ ਵੈਸ਼ਾਲੀ ਸਾਮੰਤ ਨੇ ਗਾਇਆ ਹੈ। ਕੰਨੜ ’ਚ ਆਵਾਜ਼ ਅਰਮਾਨ ਮਲਿਕ ਅਤੇ ਬੇਲਾ ਸ਼ੇਂਡੇ ਦੀ ਹੈ। ਮਲਿਆਲਮ ਵਿੱਚ ਇਸ ਨੂੰ ਨਰੇਸ਼ ਅਈਅਰ ਅਤੇ ਅੰਮ੍ਰਿਤਾ ਰਾਜਨ ਨੇ ਗਾਇਆ ਹੈ। ਵੀਡੀਓ ਵਿੱਚ ਭਗਵਾਨ ਰਾਮ ਤੇ ਸੀਤਾ ਦਾ ਵਿਆਹ, ਮਹਿਲ ਦੇ ਦ੍ਰਿਸ਼ ਅਤੇ ਵਨਵਾਸ ਦੌਰਾਨ ਉਨ੍ਹਾਂ ਦਾ ਜੀਵਨ ਦਿਖਾਇਆ ਗਿਆ ਹੈ। ਗੀਤ ਨੂੰ ਸੰਗੀਤਬੱਧ ਕਰਨ ਬਾਰੇ ਗੱਲ ਕਰਦਿਆਂ ਰਹਿਮਾਨ ਨੇ ਕਿਹਾ, “ਰਾਮਾਇਣ ਪੀੜ੍ਹੀਆਂ ਤੋਂ ਲੋਕਾਂ ਦੇ ਦਿਲਾਂ ’ਚ ਹੈ ਅਤੇ ਸੰਗੀਤ ਰਾਹੀਂ ਇਸ ਤੱਕ ਪਹੁੰਚਣਾ ਮੇਰੇ ਲਈ ਬਹੁਤ ਖ਼ਾਸ ਅਨੁਭਵ ਸੀ। ਭਗਵਾਨ ਰਾਮ ਅਤੇ ਸੀਤਾ ਦੇ ਰਿਸ਼ਤੇ ਵਿੱਚ ਪਵਿੱਤਰਤਾ ਅਤੇ ਕੋਮਲਤਾ ਹੈ, ਜਿਸ ਨੂੰ ਮੈਂ ਚਾਹੁੰਦਾ ਸੀ ਕਿ ਸੰਗੀਤ ਰਾਹੀਂ ਬਾਖੂਬੀ ਦਰਸਾਇਆ ਜਾਵੇ। ‘ਮੰਗਲ ਰੰਗ’ ਨਾਲ ਮੈਨੂੰ ਉਮੀਦ ਹੈ ਕਿ ਸਰੋਤੇ ਉਸ ਨਿੱਘ ਅਤੇ ਸ਼ਰਧਾ ਨੂੰ ਮਹਿਸੂਸ ਕਰਨਗੇ ਅਤੇ ਇਸ ਧੁਨ ਵਿੱਚੋਂ ਉਨ੍ਹਾਂ ਨੂੰ ਕੁਝ ਆਪਣਾ ਲੱਭੇਗਾ।’’

Advertisement

Advertisement
Advertisement
×