DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਰਾਮਾਇਣ’ ਦੇ ਨਿਰਮਾਤਾਵਾਂ ਨੇ ਟ੍ਰੇਲਰ ਦੀ ਤਰੀਕ ਮੁਲਤਵੀ ਕੀਤੀ

ਰਣਬੀਰ ਕਪੂਰ ਅਤੇ ਯਸ਼ ਅਭਿਨੀਤ ਦੀ ਫਿਲਮ ‘ਰਾਮਾਇਣ’ ਦੇ ਬੇਸਬਰੀ ਨਾਲ ਉਡੀਕੇ ਜਾ ਰਹੇ ਟ੍ਰੇਲਰ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇਰੀ ਦੀ ਪੁਸ਼ਟੀ ਕਰਦਿਆਂ ਨਿਰਮਾਤਾ ਨਮਿਤ ਮਲਹੋਤਰਾ ਨੇ ਦੱਸਿਆ ਕਿ ਸੋਨੀ ਪਿਕਚਰਜ਼ ਇਸ ਫਿਲਮ ਦੇ ਅੰਤਰਰਾਸ਼ਟਰੀ...

  • fb
  • twitter
  • whatsapp
  • whatsapp
Advertisement

ਰਣਬੀਰ ਕਪੂਰ ਅਤੇ ਯਸ਼ ਅਭਿਨੀਤ ਦੀ ਫਿਲਮ ‘ਰਾਮਾਇਣ’ ਦੇ ਬੇਸਬਰੀ ਨਾਲ ਉਡੀਕੇ ਜਾ ਰਹੇ ਟ੍ਰੇਲਰ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇਰੀ ਦੀ ਪੁਸ਼ਟੀ ਕਰਦਿਆਂ ਨਿਰਮਾਤਾ ਨਮਿਤ ਮਲਹੋਤਰਾ ਨੇ ਦੱਸਿਆ ਕਿ ਸੋਨੀ ਪਿਕਚਰਜ਼ ਇਸ ਫਿਲਮ ਦੇ ਅੰਤਰਰਾਸ਼ਟਰੀ ਵਿਤਰਕ (ਡਿਸਟ੍ਰੀਬਿਊਟਰ) ਵਜੋਂ ਸ਼ਾਮਲ ਹੋ ਗਈ ਹੈ, ਜਿਸ ਨਾਲ ਇਸ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਮਲਹੋਤਰਾ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਅੱਜ ਸਾਡੀ ‘ਰਾਮਾਇਣ’ ਲਈ ਬਹੁਤ ਖਾਸ ਪਲ ਹੈ; ਸੋਨੀ ਪਿਕਚਰਜ਼ ਐਂਟਰਟੇਨਮੈਂਟ ਨਾਲ ਸਾਡੀ ਭਾਈਵਾਲੀ ਸਦਕਾ ‘ਰਾਮਾਇਣ’ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮੇਰਾ ਸੁਪਨਾ ਹੁਣ ਹਕੀਕਤ ਬਣ ਗਿਆ ਹੈ। ਇਸ ਦੇ ਮੱਦੇਨਜ਼ਰ, ਅਸੀਂ ਹੁਣ ਆਪਣੇ ਟ੍ਰੇਲਰ ਨੂੰ ਬਾਅਦ ਦੀ ਕਿਸੇ ਤਾਰੀਖ਼ ’ਤੇ ਵਿਸ਼ਵ ਪੱਧਰ ‘ਤੇ ਰਿਲੀਜ਼ ਕਰਾਂਗੇ।’’ ਉਨ੍ਹਾਂ ਕਿਹਾ ਕਿ ‘ਰਾਮਾਇਣ’ ਨੂੰ ਹੁਣ ਪੂਰੀ ਦੁਨੀਆ ਵਿੱਚ ਕਿਸੇ ਵੀ ਵੱਡੀ ਹਾਲੀਵੁੱਡ ਫਿਲਮ ਵਾਂਗ ਹੀ ਦਿਖਾਇਆ ਜਾਵੇਗਾ। ਨਮਿਤ ਮਲਹੋਤਰਾ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਭਾਰਤੀ ਨੌਜਵਾਨਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ। ਪ੍ਰਾਚੀਨ ਮਹਾਂਕਾਵਿ ਰਾਮਾਇਣ ਤੋਂ ਪ੍ਰੇਰਿਤ ਇਹ ਫਿਲਮ ਭਗਵਾਨ ਰਾਮ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਇਹ ਫਿਲਮ ਅਯੁੱਧਿਆ ਦੇ ਰਾਜਕੁਮਾਰ ਵਜੋਂ ਉਨ੍ਹਾਂ ਦੀ ਯਾਤਰਾ, ਉਨ੍ਹਾਂ ਦੇ ਬਨਵਾਸ ਅਤੇ ਰਾਵਣ ਵਿਰੁੱਧ ਉਨ੍ਹਾਂ ਦੀ ਲੜਾਈ ਨੂੰ ਦਰਸਾਉਂਦੀ ਹੈ। ਰਣਬੀਰ ਕਪੂਰ ਤੋਂ ਇਲਾਵਾ, ਫਿਲਮ ਵਿੱਚ ਸਾਈਂ ਪੱਲਵੀ (ਸੀਤਾ), ਯਸ਼ (ਰਾਵਣ), ਸੰਨੀ ਦਿਓਲ (ਹਨੁਮਾਨ) ਅਤੇ ਰਵੀ ਦੂਬੇ (ਲਕਸ਼ਮਣ) ਦੀਆਂ ਭੂਮਿਕਾਵਾਂ ਨਿਭਾ ਰਹੇ ਹਨ। ਫਿਲਮ ਦਾ ਸੰਗੀਤ ਹੈਂਸ ਜ਼ਿਮਰ ਅਤੇ ਏ ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਹੈ। -ਏਐੱਨਆਈ

Advertisement
Advertisement
×