DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Michael Jackson ਦੀ ਬਾਇਓਪਿਕ ਦੇਖ ਕੇ ਭਾਵੁਕ ਹੋਇਆ Ram Gopal Varma

ਉੁੱਘੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਬਾਇਓਪਿਕ 'ਮਾਈਕਲ' ਦੇਖਣ ਤੋਂ ਬਾਅਦ ਮਾਈਕਲ ਜੈਕਸਨ ’ਤੇ ਭਾਵਨਾਤਮਕ ਨੋਟ ਸਾਂਝਾ ਕੀਤਾ ਹੈ। ਨਿਰਦੇਸ਼ਕ ਨੇ ਕਿਹਾ ਕਿ ਉਸ ਨੂੰ ਯਾਦ ਹੈ ਕਿ ਕਿਵੇਂ ‘ਕਿੰਗ ਆਫ ਪੌਪ’ ਨੇ ਉਸ ਦੇ ਕਾਲਜ ਦੇ ਦਿਨਾਂ ਤੋਂ...

  • fb
  • twitter
  • whatsapp
  • whatsapp
Advertisement
ਉੁੱਘੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਬਾਇਓਪਿਕ 'ਮਾਈਕਲ' ਦੇਖਣ ਤੋਂ ਬਾਅਦ ਮਾਈਕਲ ਜੈਕਸਨ ’ਤੇ ਭਾਵਨਾਤਮਕ ਨੋਟ ਸਾਂਝਾ ਕੀਤਾ ਹੈ। ਨਿਰਦੇਸ਼ਕ ਨੇ ਕਿਹਾ ਕਿ ਉਸ ਨੂੰ ਯਾਦ ਹੈ ਕਿ ਕਿਵੇਂ ‘ਕਿੰਗ ਆਫ ਪੌਪ’ ਨੇ ਉਸ ਦੇ ਕਾਲਜ ਦੇ ਦਿਨਾਂ ਤੋਂ ਉਸ ਦੀ ਕਲਪਨਾ ਨੂੰ ਆਕਾਰ ਦਿੱਤਾ ਸੀ। ਉਸ ਨੇ ਕਿਹਾ ਕਿ ਜੈਕਸਨ ਦੀ ਮੌਤ ਨੇ ਉਸ ਦੀ ਕਲਪਨਾ ਨੂੰ ਤੋੜ ਦਿੱਤਾ, ਜੋ ਉਹ ਸਾਲਾਂ ਤੋਂ ਪਾਲ ਰਿਹਾ ਸੀ। ਵਰਮਾ ਨੇ ਐਕਸ ’ਤੇ ਲੰਮਾ ਨੋਟ ਲਿਖਿਆ, ਜਿਸ ਵਿੱਚ ਉਸ ਨੇ ਕਿਹਾ ਕਿ ਉਹ ਮਾਈਕਲ ਜੈਕਸਨ ਦੀ ਮੌਤ ਦੀ ਖ਼ਬਰ ਨਾਲ ‘ਨਫ਼ਰਤ’ ਕਰਦਾ ਹੈ। ਮਾਈਕਲ ਫਿਲਮ ਦੇਖਣ ਤੋਂ ਬਾਅਦ ਉਸ ਦੀ ਯਾਦ 25 ਜੂਨ, 2009 ਦੇ ਉਸ ਭਿਆਨਕ ਦਿਨ ਵੱਲ ਲੈ ਗਈ ਜਦੋਂ ਜੈਕਸਨ ਦੀ ਮੌਤ ਹੋਈ ਸੀ। ਟੈਲੀਵਿਜ਼ਨ ’ਤੇ ਸਮਾਚਾਰ ਚੈਨਲ ’ਤੇ ਇਹੀ ਖ਼ਬਰ ਸੀ,‘ਮਾਈਕਲ ਜੈਕਸਨ ਨਹੀਂ ਰਿਹਾ। ਕਈ ਸਕਿੰਟਾਂ ਤੱਕ ਉਸ ਨੂੰ ਇਹ ਸਫ਼ਨਾ ਲੱਗਿਆ ਪਰ ਆਖਰ ਇਹ ਸੱਚ ਸੀ। ਇਕ ਘਟਨਾ ਯਾਦ ਕਰਦਿਆਂ ਵਰਮਾ ਨੇ ਲਿਖਿਆ ਕਿ ਵਿਜੈਵਾੜਾ ਵਿੱਚ ਉਸ ਦੇ ਇੰਜਨੀਅਰਿੰਗ ਕਾਲਜ ਦੇ ਦਿਨਾਂ ਵਿੱਚ 2 ਜਨਵਰੀ 1984 ਨੂੰ ਉਸ ਦਾ ਦੋਸਤ ਉਸ ਨੂੰ ਵੀਡੀਓ ਪਾਰਲਰ ਵਿੱਚ ਲੈ ਗਿਆ, ਜਿਥੇ ਮਾਈਕਲ ਦੇ ਗੀਤਾਂ ਨੇ ਉਸ ਨੂੰ ਦੂਜੇ ਹੀ ਸੰਸਾਰ ਵਿੱਚ ਪਹੁੰਚਾ ਦਿੱਤਾ। ਜੈਕਸਨ ਦੇ ਗੀਤ 'ਬੀਟ ਇਟ', 'ਬਿਲੀ ਜੀਨ', 'ਸਮੂਥ ਕ੍ਰਿਮੀਨਲ', 'ਬਲੈਕ ਔਰ ਵ੍ਹਾਈਟ', 'ਰਿਮੈਂਬਰ ਦ ਟਾਈਮ' ਅਤੇ 'ਬੈਡ' ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

Advertisement
Advertisement
×