DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਜਨੀਕਾਂਤ ਦੀ ਫਿਲਮ ‘ਜੇਲ੍ਹਰ 2’ ਦੀ ਸ਼ੂਟਿੰਗ ਮੁਕੰਮਲ

ਉੱਘੇ ਅਦਾਕਾਰ ਰਜਨੀਕਾਂਤ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਜੇਲ੍ਹਰ 2’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਫਿਲਮ ਹੁਣ ਪੋਸਟ-ਪ੍ਰੋਡਕਸ਼ਨ ਦੇ ਆਖਰੀ ਪੜਾਅ ’ਤੇ ਹੈ। ਸੁਪਰਸਟਾਰ ਰਜਨੀਕਾਂਤ ਨੇ ਨਾਲ ਹੀ ਦੱਸਿਆ ਕਿ ਨਿਰਮਾਤਾ...

  • fb
  • twitter
  • whatsapp
  • whatsapp
Advertisement

ਉੱਘੇ ਅਦਾਕਾਰ ਰਜਨੀਕਾਂਤ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਜੇਲ੍ਹਰ 2’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਫਿਲਮ ਹੁਣ ਪੋਸਟ-ਪ੍ਰੋਡਕਸ਼ਨ ਦੇ ਆਖਰੀ ਪੜਾਅ ’ਤੇ ਹੈ। ਸੁਪਰਸਟਾਰ ਰਜਨੀਕਾਂਤ ਨੇ ਨਾਲ ਹੀ ਦੱਸਿਆ ਕਿ ਨਿਰਮਾਤਾ ਜਲਦੀ ਹੀ ਰਿਲੀਜ਼ ਦੀ ਤਰੀਕ ਐਲਾਨਣਗੇ। ਅਭਿਨੇਤਾ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਉਮੀਦਾਂ ਕਾਫ਼ੀ ਵੱਧ ਗਈਆਂ ਹਨ। ਚੇਨਈ ਹਵਾਈ ਅੱਡੇ ਉਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਜਨੀਕਾਂਤ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਲਗਪਗ ਖ਼ਤਮ ਹੋ ਚੁੱਕੀ ਹੈ ਤੇ ਜਲਦੀ ਹੀ ਰਿਲੀਜ਼ ਦਾ ਐਲਾਨ ਹੋਵੇਗਾ। ਇਹ ਫਿਲਮ ਪਹਿਲਾਂ ਆ ਚੁੱਕੀ ‘ਜੇਲ੍ਹਰ’ ਦਾ ਸਿਕੁਅਲ ਹੈ, ਜਿਸ ਨੇ ਟਿਕਟ ਖਿੜਕੀ ਉਤੇ ਚੰਗਾ ਕਾਰੋਬਾਰ ਕੀਤਾ ਸੀ। ਇਸ ਤੋਂ ਇਲਾਵਾ ਰਜਨੀਕਾਂਤ ਨੇ ਸੁਪਰਸਟਾਰ ਕਮਲ ਹਾਸਨ ਨਾਲ ਆਪਣੀ ਭਾਈਵਾਲੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪ੍ਰਾਜੈਕਟ, ਜਿਸ ਨੂੰ ਕੇ ਐੱਚ ਤੇ ਆਰ ਕੇ ਦਾ ਨਾਂ ਦਿੱਤਾ ਗਿਆ ਹੈ, ਤਾਮਿਲ ਫਿਲਮ ਜਗਤ ਦੀਆਂ ਦੋ ਸਭ ਤੋਂ ਵੱਡੀਆਂ ਹਸਤੀਆਂ ਨੂੰ ਇਕੱਠਿਆਂ ਪਰਦੇ ਉਤੇ ਪੇਸ਼ ਕਰੇਗਾ। ਰਜਨੀਕਾਂਤ ਮੁਤਾਬਕ ਫਿਲਮ ਦੀ ਸ਼ੂਟਿੰਗ ਅਗਸਤ 2026 ਵਿਚ ਸ਼ੁਰੂ ਹੋਵੇਗੀ। ਦੋਵੇਂ ਵੱਡੀਆਂ ਹਸਤੀਆਂ ਦੀ ਇਹ ਭਾਈਵਾਲੀ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦਾ ਪ੍ਰੋਮੋ ਵੀਡੀਓ ਫਰਵਰੀ ਵਿਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਦਾ ਸੰਗੀਤ ਅਨਿਰੁੱਧ ਰਵੀਚੰਦਰ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਨਿਰਦੇਸ਼ਕ ਨੈਲਸਨ ਦਿਲੀਪਕੁਮਾਰ ਹਨ। ਕਮਲ ਹਾਸਨ ਹਾਲ ਹੀ ਵਿਚ ਮਣੀ ਰਤਨਮ ਦੀ ਫਿਲਮ ‘ਠੱਗ ਲਾਈਫ’ ਵਿਚ ਨਜ਼ਰ ਆਏ ਸਨ।

Advertisement
Advertisement
×