DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀਆਂ ਦਾ ਸੁਭਾਅ ਦਿਲਦਾਰ: ਅਰਬਾਜ਼ ਖ਼ਾਨ

ਅਦਾਕਾਰ ਨੇ ਟੀ ਵੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ

  • fb
  • twitter
  • whatsapp
  • whatsapp
featured-img featured-img
ਭਵਾਨੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਅਰਬਾਜ਼ ਖਾਨ।
Advertisement

ਬੌਲੀਵੁੱਡ ਅਦਾਕਾਰ ਅਰਬਾਜ਼ ਖਾਨ ਨੇ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਦਿਲਦਾਰ ਅਤੇ ਖਾਣਾ ਮਜ਼ੇਦਾਰ ਹੁੰਦਾ ਹੈ। ਉਹ ਇੱਥੇ ਹੈਰੀਟੇਜ ਪਬਲਿਕ ਸਕੂਲ ਵਿੱਚ ਆਪਣੇ ਨਵੇਂ ਟੀ ਵੀ ਸ਼ੋਅ ‘ਪੜ੍ਹੋ, ਜਿੱਤੋ, ਬਣੋ ਲੱਖਪਤੀ’ ਦੀ ਸ਼ੂਟਿੰਗ ਕਰਨ ਆਏ ਹਨ। ਅਰਬਾਜ਼ ਖਾਨ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਟੀ ਵੀ ਸ਼ੋਅ ਜ਼ਰੀਏ ਸਕੂਲਾਂ ਖ਼ਾਸ ਕਰ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਉਹ ਪੰਜਾਬ ਦੇ ਕੁਦਰਤੀ ਦ੍ਰਿਸ਼ਾਂ ਅਤੇ ਪੰਜਾਬੀਆਂ ਦੇ ਖੁੱਲ੍ਹੇ ਦਿਲ ਵਾਲੇ ਸੁਭਾਅ ਦੇ ਕਾਇਲ ਹਨ। ਇਸੇ ਕਰ ਕੇ ਉਨ੍ਹਾਂ ਇਸ ਸ਼ੋਅ ਲਈ ਪੂਰੇ ਦੇਸ਼ ਭਰ ਵਿੱਚ ਸ਼ੂਟਿੰਗ ਕਰਨ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਜਸਵੀਰ ਸਿੰਘ ਸਣੇ ਪੂਰੀ ਟੀਮ ਹਾਜ਼ਰ ਸੀ। ਸਕੂਲ ਦੇ ਚੇਅਰਮੈਨ ਅਨਿਲ ਕਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement
Advertisement
×