ਪੰਜਾਬੀ ਫਿਲਮ ਹਸਤੀਆਂ ਦਾ ਸਨਮਾਨ
ਐਮੀ ਵਿਰਕ, ਗੁੱਗੂ ਗਿੱਲ, ਬਿੰਨੂ ਢਿੱਲੋਂ, ਨਿਰਮਲ ਰਿਸ਼ੀ, ਮਲਕੀਤ ਰੌਣੀ, ਸਰਦਾਰ ਸੋਹੀ ਤੇ ਹੋਰਾਂ ਨੇ ਵੰਡੇ ਪੁਰਸਕਾਰ
ਪੰਜਾਬੀ ਫ਼ਿਲਮ ਅਤੇ ਟੀ ਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਝੰਜੇੜੀ (ਮੁਹਾਲੀ) ਦੀ ਸੀ ਜੀ ਸੀ ਯੂਨੀਵਰਸਿਟੀ ਵਿੱਚ ਪਫ਼ਟਾ ਸਿਨੇ ਐਵਾਰਡ-2026 ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਅਦਾਕਾਰਾਂ, ਪੰਜਾਬੀ ਕਲਾਕਾਰਾਂ ਅਤੇ ਪੰਜਾਬੀ ਸਿਨੇਮੇ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐਮੀ ਵਿਰਕ ਨੇ ਕਿਹਾ ਕਿ ਪੰਜਾਬੀ ਸਿਨੇਮਾ ਅੱਜ ਜਿਸ ਮੁਕਾਮ ’ਤੇ ਪੁੱਜਿਆ ਹੈ, ਉਸ ਵਿਚ ਪੰਜਾਬੀ ਸਿਨੇਮੇ ਨਾਲ ਜੁੜੇ ਹਰ ਅਦਾਕਾਰ, ਹਰ ਕਲਾਕਾਰ, ਹਰ ਤਕਨੀਸ਼ੀਅਨ ਅਤੇ ਹੋਰ ਵਰਕਰਾਂ ਦਾ ਬਹੁਮੁੱਲਾ ਯੋਗਦਾਨ ਹੈ। ਜਨਰਲ ਸਕੱਤਰ ਬਿੰਨੂ ਢਿਲੋਂ ਨੇ ਕਿਹਾ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਿਹਾ ਪੰਜਾਬੀ ਸਿਨੇਮਾ ਸਾਡਾ ਪਰਿਵਾਰ ਹੈ ਅਤੇ ਇਸ ਦੇ ਦੁੱਖ-ਸੁੱਖ ਸਾਡੇ ਸਭ ਦੇ ਸਾਂਝੇ ਹਨ।
ਸੰਸਥਾ ਦੇ ਚੇਅਰਮੈਨ ਗੁੱਗੂ ਗਿੱਲ ਨੇ ਕਿਹਾ ਕਿ ਪੰਜਾਬੀ ਸਿਨੇਮਾ ਸਾਡੀ ਪਛਾਣ ਅਤੇ ਸਾਡਾ ਮਾਣ ਹੈ ਅਤੇ ਇਸ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਦੇ ਰਹਾਂਗੇ। ਐਵਾਰਡ ਹਾਸਿਲ ਕਰਨ ਮਗਰੋਂ ਅਦਾਕਾਰ ਗਿੱਪੀ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਦਾਕਾਰਾ ਤਾਨੀਆ ਗਿੱਲ, ਗਾਇਕ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਪਦਮਸ੍ਰੀ ਨਿਰਮਲ ਰਿਸ਼ੀ, ਸ਼ਿਵੰਦਰ ਮਾਹਲ, ਮਲਕੀਤ ਸਿੰਘ ਰੌਣੀ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੰਗਮ ਕੌਸ਼ਲ, ਸਤਵੰਤ ਕੌਰ, ਤਰਸੇਮ ਪਾਲ, ਗੁਰਮੀਤ ਸਾਜਨ, ਸੁਖਮਿੰਦਰ ਧੰਜਲ, ਸਰਦਾਰ ਸੋਹੀ, ਰਾਜ ਧਾਲੀਵਾਲ, ਪੂਨਮ ਸੂਦ, ਡਾ. ਰਣਜੀਤ ਸ਼ਰਮਾ, ਸ਼ਮਸ਼ੇਰ ਸੰਧੂ, ਰਤਨ ਔਲਖ, ਦਰਸ਼ਨ ਔਲਖ਼ ਸਮੇਤ ਹੋਰ ਅਦਾਕਾਰ ਹਾਜ਼ਰ ਸਨ।

