DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੰਬਈ ’ਚ ਵੀ ਪੰਜਾਬ ਵਸਿਆ ਹੋਇਐ: ਕਪਿਲ ਸ਼ਰਮਾ

ਮੁੰਬਈ ਵਿੱਚ ਸਿਤਾਰਿਆਂ ਨਾਲ ਸਜੀ ਹੋਈ ਸਭਾ ਵਿੱਚ ‘ਪੰਜਾਬੀ ਆਈਕਨ ਐਵਾਰਡਜ਼ 2026’ ਕਰਵਾਇਆ ਗਿਆ। ਇਸ ਵੱਕਾਰੀ ਸਮਾਗਮ ਦਾ ਪ੍ਰਬੰਧ ਕਾਂਗਰਸੀ ਆਗੂ ਚਰਨ ਸਿੰਘ ਸਪਰਾ ਵੱਲੋਂ ਕੀਤਾ ਗਿਆ। ਇਸ ਦੌਰਾਨ ਉੱਘੇ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦਾ ਮਨੋਰੰਜਨ ਜਗਤ ਵਿੱਚ ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਕਪਿਲ ਸ਼ਰਮਾ ਦਾ ਸਨਮਾਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ। -ਫੋਟੋ: ਪੀਟੀਆਈ
Advertisement

ਮੁੰਬਈ ਵਿੱਚ ਸਿਤਾਰਿਆਂ ਨਾਲ ਸਜੀ ਹੋਈ ਸਭਾ ਵਿੱਚ ‘ਪੰਜਾਬੀ ਆਈਕਨ ਐਵਾਰਡਜ਼ 2026’ ਕਰਵਾਇਆ ਗਿਆ। ਇਸ ਵੱਕਾਰੀ ਸਮਾਗਮ ਦਾ ਪ੍ਰਬੰਧ ਕਾਂਗਰਸੀ ਆਗੂ ਚਰਨ ਸਿੰਘ ਸਪਰਾ ਵੱਲੋਂ ਕੀਤਾ ਗਿਆ। ਇਸ ਦੌਰਾਨ ਉੱਘੇ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦਾ ਮਨੋਰੰਜਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਦੌਰਾਨ ਚਰਨ ਸਿੰਘ ਸਪਰਾ ਨੇ ਦੱਸਿਆ, ‘‘ਸਿਰਫ਼ ਇੱਕ ਵਾਰ ਕਹਿਣ ’ਤੇ ਹੀ ਉਹ ਆਉਣ ਲਈ ਮੰਨ ਗਏ। ਪੰਜਾਬੀਅਤ ਦੀ ਅਸਲ ਭਾਵਨਾ ਕਪਿਲ ਸ਼ਰਮਾ ਵਿੱਚ ਅੱਜ ਵੀ ਜ਼ਿੰਦਾ ਹੈ।’’ ਕਪਿਲ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ, ‘‘ਜਦੋਂ ਹੁਨਰ ਦੀ ਕਦਰ ਹੁੰਦੀ ਹੈ ਤਾਂ ਬਹੁਤ ਚੰਗਾ ਲੱਗਦਾ ਹੈ ਅਤੇ ਇਹ ਹੋਰ ਵੀ ਵਧੀਆ ਲੱਗਦਾ ਹੈ ਕਿ ਮੁੰਬਈ ਵਿੱਚ ਵੀ ਸਾਡਾ ਪੰਜਾਬ ਵਸਿਆ ਹੋਇਆ ਹੈ।’’ ਸਮਾਗਮ ਵਿੱਚ ਏਕਤਾ ਕਪੂਰ, ਰਾਜ ਕੁੰਦਰਾ, ਗੀਤਾ ਬਸਰਾ, ਵਿਨੀਤ ਸ਼ਰਮਾ, ਰਜਤ ਬੇਦੀ, ਸਤਿੰਦਰ ਸੱਤੀ, ਪੰਜਾਬ ਸਰਕਾਰ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਰਦੀਪ ਬਰਾੜ, ਮੋਹਿੰਦਰ ਸਿੰਘ ਗਿਲਜ਼ੀਆਂ (ਅਮਰੀਕਾ) ਸ਼ਖ਼ਸੀਅਤਾਂ ਮੌਜੂਦ ਸਨ। ਪੰਜਾਬੀ ਆਈਕਨ ਐਵਾਰਡਜ਼ ਅਜਿਹਾ ਮੰਚ ਹੈ, ਜੋ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਆਪਣੇ ਪੰਜਾਬੀ ਸੱਭਿਆਚਾਰ ਅਤੇ ਪਛਾਣ ਦੀ ਨੁਮਾਇੰਦਗੀ ਕਰਦਿਆਂ ਆਪਣੇ ਖੇਤਰਾਂ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ ਹੋਵੇ। ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਦੀ ਸ਼ਾਨਦਾਰ ਪੇਸ਼ਕਾਰੀ ਨੇ ਸ਼ਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

Advertisement
Advertisement
×