DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਰਮਾਤਾਵਾਂ ਨੇ Salman Khan ਦੀ ਫਿਲਮ ‘Matrbhoomi’ ਬਾਰੇ ਅਫ਼ਵਾਹਾਂ ਨਕਾਰੀਆਂ

ਸਲਮਾਨ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ’ ਦੇ ਨਿਰਮਾਤਾਵਾਂ ਨੇ ਅੱਜ ਉਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਫ਼ਿਲਮ ਵਿੱਚ...

  • fb
  • twitter
  • whatsapp
  • whatsapp
Advertisement
ਸਲਮਾਨ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ’ ਦੇ ਨਿਰਮਾਤਾਵਾਂ ਨੇ ਅੱਜ ਉਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਫ਼ਿਲਮ ਵਿੱਚ ਦੇਰੀ ਹੋ ਰਹੀ ਹੈ। ਨਿਰਮਾਤਾਵਾਂ ਨੇ ਸਾਫ਼ ਕੀਤਾ ਕਿ ਫ਼ਿਲਮ ਨੂੰ ਅਜੇ ਤੱਕ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ ਬੀ ਐੱਫ ਸੀ) ਕੋਲ ਭੇਜਿਆ ਹੀ ਨਹੀਂ ਗਿਆ ਹੈ।

ਅਦਾਕਾਰ ਦੇ ਪ੍ਰੋਡਕਸ਼ਨ ਬੈਨਰ ਸਲਮਾਨ ਖ਼ਾਨ ਫ਼ਿਲਮਜ਼ ਨੇ ਬਿਆਨ ਜਾਰੀ ਕਰਕੇ ਫ਼ਿਲਮ ਦੀ ਸੈਂਸਰ ਵੱਲੋਂ ਮਨਜ਼ੂਰੀ ਰੁਕਣ ਦੀਆਂ ਖ਼ਬਰਾਂ ਨੂੰ ‘ਝੂਠੀਆਂ’ ਅਤੇ ‘ਪੂਰੀ ਤਰ੍ਹਾਂ ਬੇਬੁਨਿਆਦ’ ਦੱਸਿਆ ਹੈ।

Advertisement

ਬੈਨਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘ਅਜਿਹਾ ਕੋਈ ਵੀ ਦਾਅਵਾ, ਜੋ ਇਹ ਸੁਝਾਉਂਦਾ ਹੈ ਕਿ ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ ਨੂੰ ਸੀ ਬੀ ਐੱਫ ਸੀ ਨਾਲ ਕੋਈ ਸਮੱਸਿਆ ਆ ਰਹੀ ਹੈ ਜਾਂ ਇਸ ਦੀ ਮਨਜ਼ੂਰੀ ਨੂੰ ਰੋਕ ਦਿੱਤਾ ਗਿਆ ਹੈ, ਬਿਲਕੁਲ ਝੂਠ ਹੈ।’

Advertisement

ਸਲਮਾਨ ਖ਼ਾਨ ਫ਼ਿਲਮਜ਼ ਨੇ ਮੀਡੀਆ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਸ਼ਟੀ ਕੀਤੇ ਅਜਿਹੀਆਂ ਅਫ਼ਵਾਹਾਂ ਨਾ ਫੈਲਾਉਣ। ਉਨ੍ਹਾਂ ਅੱਗੇ ਕਿਹਾ, ‘ਫ਼ਿਲਮ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਸਲਮਾਨ ਖ਼ਾਨ ਫ਼ਿਲਮਜ਼ ਵੱਲੋਂ ਸਿਰਫ਼ ਆਪਣੇ ਅਧਿਕਾਰਤ ਚੈਨਲਾਂ ਰਾਹੀਂ ਹੀ ਸਾਂਝੀ ਕੀਤੀ ਜਾਵੇਗੀ।’

ਦੱਸਣਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਸੈਂਸਰ ਬੋਰਡ ਕੋਲ ਮਾਮਲਾ ਅਟਕਿਆ ਹੋਣ ਕਰ ਕੇ ਫ਼ਿਲਮ ਸ਼ਾਇਦ ਆਪਣੀ ਅਗਸਤ ਦੀ ਰਿਲੀਜ਼ ਡੇਟ ਤੋਂ ਖੁੰਝ ਸਕਦੀ ਹੈ।

ਅਪੂਰਵ ਲਾਖੀਆ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਕਰਨਲ ਬਿੱਕੂਮੱਲਾ ਸੰਤੋਸ਼ ਬਾਬੂ ਦੀ ਭੂਮਿਕਾ ਨਿਭਾ ਰਹੇ ਹਨ। ਕਰਨਲ ਸੰਤੋਸ਼ ਬਾਬੂ ਨੇ 2020 ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਦੌਰਾਨ 16 ਬਿਹਾਰ ਰੈਜੀਮੈਂਟ ਦੇ 19 ਹੋਰ ਸੈਨਿਕਾਂ ਨਾਲ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।

ਇਸ ਫ਼ਿਲਮ ਦਾ ਨਾਂ ਪਹਿਲਾਂ ‘ਬੈਟਲ ਆਫ ਗਲਵਾਨ’ ਰੱਖਿਆ ਗਿਆ ਸੀ ਅਤੇ ਇਹ 17 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ ਪਰ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ‘ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ’ ਕਰ ਦਿੱਤਾ ਗਿਆ। ਨਿਰਮਾਤਾਵਾਂ ਨੇ ਅਜੇ ਤੱਕ ਇਸ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਹੈ।

Advertisement
×