DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪ੍ਰਿਅੰਕਾ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਦੁਨੀਆ ਭਰ ਤੋਂ ਮਿਲੇ ਜਨਮ ਦਿਨ ਦੇ ਬੇਸ਼ੁਮਾਰ ਸੰਦੇਸ਼ਾਂ ਲਈ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਗਲੋਬਲ ਸਟਾਰ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਭਾਵੁਕ ਸੰਦੇਸ਼ ਸਾਂਝਾ ਕੀਤਾ ,ਜਿਸ ’ਚ 18 ਜੁਲਾਈ ਨੂੰ...

  • fb
  • twitter
  • whatsapp
  • whatsapp
Advertisement

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਦੁਨੀਆ ਭਰ ਤੋਂ ਮਿਲੇ ਜਨਮ ਦਿਨ ਦੇ ਬੇਸ਼ੁਮਾਰ ਸੰਦੇਸ਼ਾਂ ਲਈ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸ ਗਲੋਬਲ ਸਟਾਰ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਭਾਵੁਕ ਸੰਦੇਸ਼ ਸਾਂਝਾ ਕੀਤਾ ,ਜਿਸ ’ਚ 18 ਜੁਲਾਈ ਨੂੰ ਮਨਾਏ ਆਪਣੇ ਜਨਮ ਦਿਨ ਮੌਕੇ ਮਿਲੇ ਪਿਆਰ, ਅਸੀਸਾਂ ਅਤੇ ਨਿੱਘੀਆਂ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰਿਅੰਕਾ ਨੇ ਸਾਧਾਰਨ ਪਰ ਖੂਬਸੂਰਤ ਗ੍ਰਾਫਿਕ ਸਾਂਝਾ ਕੀਤਾ, ਜਿਸ ’ਤੇ ਵੱਡੇ ਅੱਖਰਾਂ ਵਿੱਚ ਹੱਥ-ਲਿਖਤ ਸ਼ੈਲੀ ਵਿੱਚ ਧੰਨਵਾਦ ਲਿਖਿਆ ਹੋਇਆ ਸੀ। ਇਸ ਗ੍ਰਾਫਿਕ ਦੇ ਨਾਲ ਉਸ ਦੇ ਪ੍ਰਸ਼ੰਸਕਾਂ ਲਈ ਨਿੱਜੀ ਸੰਦੇਸ਼ ਵੀ ਸੀ, ਜਿਸ ’ਚ ਉਸ ਨੇ ਲਿਖਿਆ, ‘‘ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ। ਪਿਆਰ, ਪ੍ਰਿਅੰਕਾ।’’ ਪ੍ਰਿਅੰਕਾ ਨੂੰ ਲੱਖਾਂ ਪ੍ਰਸ਼ੰਸਕਾਂ, ਪਰਿਵਾਰਕ ਮੈਂਬਰਾਂ ਅਤੇ ਫਿਲਮ ਉਦਯੋਗ ਦੇ ਸਾਥੀਆਂ ਵੱਲੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਮਿਲੀਆਂ। ਖਾਸ ਸ਼ੁਭਕਾਮਨਾਵਾਂ ਵਿੱਚ ਉਸ ਦੇ ਪਤੀ ਨਿਕ ਜੋਨਸ ਵੱਲੋਂ ਦਿੱਤੀ ਗਈ, ਜਿਸ ਨੇ ਉਨ੍ਹਾਂ ਦੀ ਮੰਗਣੀ ਦੀ ਇੱਕ ਦੁਰਲੱਭ ਤਸਵੀਰ ਸਾਂਝੀ ਕਰਕੇ ਉਨ੍ਹਾਂ ਦੇ ਰਿਸ਼ਤੇ ਦੇ ਇੱਕ ਖਾਸ ਪਲ ਨੂੰ ਯਾਦ ਕੀਤਾ। ਨਿਕ ਨੇ ਤਸਵੀਰ ਦੇ ਨਾਲ ਲਿਖਿਆ, ‘‘ਅੱਠ ਸਾਲ ਪਹਿਲਾਂ ਉਸ ਨੇ ਹਾਂ ਕਿਹਾ ਸੀ।’’ ਤਸਵੀਰ ਵਿੱਚ ਉਹ ਪ੍ਰਿਅੰਕਾ ਦਾ ਹੱਥ ਫੜੇ ਹੋਏ ਦਿਖਾਈ ਦੇ ਰਿਹਾ ਹੈ ਜਦੋਂ ਕਿ ਪ੍ਰਿਅੰਕਾ ਆਪਣੀ ਹੀਰੇ ਦੀ ਮੰਗਣੀ ਵਾਲੀ ਅੰਗੂਠੀ ਦਿਖਾ ਰਹੀ ਸੀ ਅਤੇ ਉਸ ਦਾ ਚਿਹਰਾ ਮਜ਼ਾਕੀਆ ਅੰਦਾਜ਼ ਵਿੱਚ ਢਕਿਆ ਹੋਇਆ ਸੀ। ਪ੍ਰਿਅੰਕਾ ਨੇ ਇਸ ਪੋਸਟ ਨੂੰ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਦੁਬਾਰਾ ਸਾਂਝਾ ਕੀਤਾ ਅਤੇ ਹਲਕੇ-ਫੁਲਕੇ ਅੰਦਾਜ਼ ਵਿੱਚ ਜਵਾਬ ਦਿੰਦੇ ਹੋਏ ਲਿਖਿਆ, ‘‘ਬਹੁਤ ਧੰਨਵਾਦੀ ਹਾਂ ਕਿ ਤੁਸੀਂ ਪੁੱਛਿਆ... ਨਿੱਕ ਜੋਨਸ।’’ ਇਸ ਤੋਂ ਪਹਿਲਾਂ ਨਿਕ ਨੇ ਪ੍ਰਿਅੰਕਾ ਦੀ ਜਨਮ ਦਿਨ ਦੀ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਕਿਸ਼ਤੀ ਦੀ ਸਵਾਰੀ ਦਾ ਆਨੰਦ ਲੈ ਰਹੀ ਸੀ ਅਤੇ ਕੈਮਰੇ ਵੱਲ ‘ਫਲਾਇੰਗ ਕਿਸ’ ਭੇਜ ਰਹੀ ਸੀ, ਇਸ ਵੀਡੀਓ ਦੇ ਨਾਲ ਕੈਪਸ਼ਨ ’ਚ ‘ਮੇਰੇ ਪਿਆਰ’ ਲਿਖਿਆ ਸੀ। ਅਦਾਕਾਰਾ ਨੂੰ ਫਿਲਮ ਨਿਰਮਾਤਾ ਐੱਸ ਐੱਸ ਰਾਜਾਮੌਲੀ, ਅਦਾਕਾਰ ਮਹੇਸ਼ ਬਾਬੂ ਅਤੇ ਕਰੀਨਾ ਕਪੂਰ ਖਾਨ ਵੱਲੋਂ ਵੀ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਮਿਲੀਆਂ।

Advertisement
Advertisement
×