ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਿਅੰਕਾ ਤੇਲਗੂ ਸਿਨੇਮਾ ’ਚ ਜਾਣ ਲਈ ਤਿਆਰ

ਅਭਿਨੇਤਰੀ ਪ੍ਰਿਅੰਕਾ ਚੋਪੜਾ ਤੇਲਗੂ ਸਿਨੇਮਾ ਵਿੱਚ ਸ਼ਾਨਦਾਰ ਐਂਟਰੀ ਕਰ ਰਹੀ ਹੈ। ਉਸ ਨੇ ਐੱਸ ਐੱਸ ਰਾਜਾਮੌਲੀ ਦੀ ਫਿਲਮ ‘ਗਲੋਬਟ੍ਰੋਟਰ’ ਦੀ ਸ਼ੂਟਿੰਗ, ਜੋ ਹੈਦਰਾਬਾਦ ਵਿੱਚ ਹੋਈ ਦਾ ਤਜਰਬਾ ਵੀ ਸਾਂਝਾ ਕੀਤਾ। ਉਸ ਨੇ ਇਹ ਖੁਲਾਸਾ ਕੀਤਾ ਕਿ ਸ਼ੂਟਿੰਗ ਦੌਰਾਨ ਉਸ ਦੀ...
Advertisement

ਅਭਿਨੇਤਰੀ ਪ੍ਰਿਅੰਕਾ ਚੋਪੜਾ ਤੇਲਗੂ ਸਿਨੇਮਾ ਵਿੱਚ ਸ਼ਾਨਦਾਰ ਐਂਟਰੀ ਕਰ ਰਹੀ ਹੈ। ਉਸ ਨੇ ਐੱਸ ਐੱਸ ਰਾਜਾਮੌਲੀ ਦੀ ਫਿਲਮ ‘ਗਲੋਬਟ੍ਰੋਟਰ’ ਦੀ ਸ਼ੂਟਿੰਗ, ਜੋ ਹੈਦਰਾਬਾਦ ਵਿੱਚ ਹੋਈ ਦਾ ਤਜਰਬਾ ਵੀ ਸਾਂਝਾ ਕੀਤਾ। ਉਸ ਨੇ ਇਹ ਖੁਲਾਸਾ ਕੀਤਾ ਕਿ ਸ਼ੂਟਿੰਗ ਦੌਰਾਨ ਉਸ ਦੀ ਧੀ ਮਾਲਤੀ ਮੈਰੀ ਵੀ ਸੈੱਟ ’ਤੇ ਸੀ। ਪ੍ਰਿਅੰਕਾ ਚੋਪੜਾ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਪ੍ਰਸ਼ੰਸਕ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਸ਼ੰਸਕ ਅਭਿਨੇਤਰੀ ਦੀ ਕੰਮ ਕਰਨ ਦੀ ਸ਼ੈਲੀ ਬਾਰੇ ਜਾਣਨਾ ਚਾਹੁੰਦਾ ਸੀ। ਜਿਵੇਂ ਹੀ ਪ੍ਰਸ਼ੰਸਕ ਨੇ ਪੁੱਛਿਆ ਕਿ ਕੀ ਪ੍ਰਿਅੰਕਾ ਆਪਣੇ ਪਰਿਵਾਰ ਨੂੰ ਰਾਜਾਮੌਲੀ ਦੇ ਫਿਲਮ ਸੈੱਟ ’ਤੇ ਲੈ ਕੇ ਆਈ ਸੀ ਤਾਂ ਇਸ ਦੇ ਜੁਆਬ ’ਚ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ ਦੀ ਧੀ ਉਸ ਦੇ ਨਾਲ ਗਈ ਸੀ ਅਤੇ ਮਹੇਸ਼ ਬਾਬੂ ਅਤੇ ਉਸ ਦੀ ਧੀ ਸਿਤਾਰਾ ਨੇ ਇਕੱਠਿਆਂ ਸਮਾਂ ਵੀ ਬਿਤਾਇਆ। ਉਸ ਨੇ ਕਿਹਾ, ‘‘ਮੇਰੀ ਧੀ ਹੈਦਰਾਬਾਦ ਵਿੱਚ ਸੈੱਟ ਹੋਣ ਵਾਲੀ ਹੈ। ਉਹ ਰਾਜਾਮੋਲੀ ਦੇ ਫਾਰਮ ’ਤੇ ਵੀ ਗਈ ਅਤੇ ਉਥੇ ਵੱਛੀਆਂ ਨੂੰ ਮਿਲੀ।’’ ਪ੍ਰਿਅੰਕਾ ਨੇ ਹੈਦਰਾਬਾਦੀ ਬਿਰਿਆਨੀ ਲਈ ਆਪਣੇ ਪਿਆਰ ਬਾਰੇ ਵੀ ਗੱਲ ਕੀਤੀ। ਫਿਲਮ ਲਈ ਤੇਲਗੂ ਭਾਸ਼ਾ ਸਿੱਖਣ ਬਾਰੇ ਉਸ ਨੇ ਕਿਹਾ, ‘‘ਇਹ ਸਪੱਸ਼ਟ ਤੌਰ ‘ਤੇ ਮੇਰੀ ਪਹਿਲੀ ਭਾਸ਼ਾ ਨਹੀਂ ਹੈ ਪਰ ਇਸ ਲਈ ਰਾਜਾਮੌਲੀ ਸਰ ਬਹੁਤ ਮਦਦਗਾਰ ਰਹੇ ਹਨ। ਮੈਂ ਇਸ ’ਤੇ ਕੰਮ ਕਰ ਰਹੀ ਹਾਂ। ਮੈਂ ਤੇਲਗੂ ’ਚ ਗੱਲਬਾਤ ਕਰਨ ਦੇ ਯੋਗ ਹੋਵਾਂਗੀ ਅਤੇ ਤੁਹਾਡੀਆਂ ਉਮੀਦਾਂ ’ਤੇ ਖਰੀ ਉਤਰਾਂਗੀ।’’ ਫਿਲਮ ਨਿਰਮਾਤਾ ਰਾਜਾਮੌਲੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਮਹੇਸ਼ ਬਾਬੂ ਅਤੇ ਪ੍ਰਿਥਵੀਰਾਜ ਸੁਕੁਮਾਰਨ ਵੀ ਹਨ।

Advertisement
Advertisement
Show comments