ਪ੍ਰਿੰਅਕਾ ਚੋਪੜਾ ਨੇ ਕਰੀਨਾ ਕਪੂਰ ਨੂੰ ਜਨਮ ਦਿਨ ’ਤੇ ਵਧਾਈ ਦਿੱਤੀ
ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਪਿਆਰੀ ਜਿਹੀ ਪੋਸਟ ਰਾਹੀਂ ਕਰੀਨਾ ਕਪੂਰ ਖਾਨ ਦੇ 46ਵੇਂ ਜਨਮ ਦਿਨ ਦੀ ਵਧਾਈ ਦਿੱਤੀ। ਅਦਾਕਾਰਾ ਦੀ ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਕਰੀਨਾ ਕਪੂਰ ਖਾਨ। ਤੁਹਾਡੇ ਵਰਗਾ ਕੋਈ ਹੋਰ ਕਦੇ ਨਹੀਂ...
ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਪਿਆਰੀ ਜਿਹੀ ਪੋਸਟ ਰਾਹੀਂ ਕਰੀਨਾ ਕਪੂਰ ਖਾਨ ਦੇ 46ਵੇਂ ਜਨਮ ਦਿਨ ਦੀ ਵਧਾਈ ਦਿੱਤੀ। ਅਦਾਕਾਰਾ ਦੀ ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘‘ਜਨਮ ਦਿਨ ਮੁਬਾਰਕ ਕਰੀਨਾ ਕਪੂਰ ਖਾਨ। ਤੁਹਾਡੇ ਵਰਗਾ ਕੋਈ ਹੋਰ ਕਦੇ ਨਹੀਂ ਹੋਵੇਗਾ।’’ ਪ੍ਰਿਅੰਕਾ ਨੇ ਕਰੀਨਾ ਦੀ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ‘ਦਾਇਰਾ’ ਦੇ ਪ੍ਰਚਾਰ ਦੌਰਾਨ ਚਮਕਦਾਰ, ਸਤਰੰਗੀ-ਰੰਗਾਂ ਵਾਲੀ ਲਹਿਰੀਆ ਸਾੜ੍ਹੀ ਵਿੱਚ ਨਜ਼ਰ ਆ ਰਹੀ ਸੀ। ਜਨਮ ਦਿਨ ਦੇ ਇਸ ਸੰਦੇਸ਼ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ, ਖਾਸ ਕਰਕੇ ਇਸ ਲਈ ਕਿਉਂਕਿ 2004 ਦੀ ਫਿਲਮ ‘ਇਤਰਾਜ਼’ ਵਿੱਚ ਇਕੱਠੇ ਕੰਮ ਕਰਨ ਦੇ ਬਾਵਜੂਦ ਇਨ੍ਹਾਂ ਦੋਵਾਂ ਅਦਾਕਾਰਾਵਾਂ ਨੂੰ ਕਦੇ ਬੌਲੀਵੁੱਡ ਵਿੱਚ ਸਖ਼ਤ ਵਿਰੋਧੀ ਵਜੋਂ ਪੇਸ਼ ਕੀਤਾ ਜਾਂਦਾ ਸੀ। ਸਮੇਂ ਦੇ ਨਾਲ ਪ੍ਰਿਅੰਕਾ ਅਤੇ ਕਰੀਨਾ ਦੇ ਜਨਤਕ ਤੌਰ ’ਤੇ ਆਪਸੀ ਸਬੰਧਾਂ ਵਿੱਚ ਨਿੱਘ ਦੇਖਣ ਨੂੰ ਮਿਲਿਆ। ਪ੍ਰਿਅੰਕਾ ਨੇ ਪਹਿਲਾਂ ‘ਕੌਫੀ ਵਿਦ ਕਰਨ’ ’ਤੇ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ‘‘ਕਦੇ ਵੀ ਇੱਕ-ਦੂਜੇ ਨਾਲ ਸਮਾਂ ਨਹੀਂ ਬਿਤਾਇਆ। ਜਦੋਂ ਅਸੀਂ ਸਮਾਂ ਬਿਤਾਇਆ, ਤਾਂ ਸਾਡੀ ਬਹੁਤ ਵਧੀਆ ਬਣਨ ਲੱਗ ਪਈ।’’
ਕਰੀਨਾ ਨੇ ਵੀ ਪ੍ਰਿਅੰਕਾ ਦੇ ਜਨਮ ਦਿਨ ’ਤੇ ਉਸ ਨੂੰ ‘ਗਲੋਬਲ ਡੋਮੀਨੇਸ਼ਨ’ (ਵਿਸ਼ਵ ਪੱਧਰ ’ਤੇ ਛਾ ਜਾਣ) ਦਾ ਸੰਦੇਸ਼ ਭੇਜਿਆ ਹੈ। ਕਰੀਨਾ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੀ ਹੈ। ਕੰਮ ਦੇ ਮੋਰਚੇ ’ਤੇ, ਉਹ ਹਾਲ ਹੀ ਵਿੱਚ ‘ਦਾਇਰਾ’ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਪ੍ਰਿਥਵੀਰਾਜ ਸੁਕੁਮਾਰਨ ਵੀ ਉਨ੍ਹਾਂ ਦੇ ਨਾਲ ਸਨ। ਇਸੇ ਦੌਰਾਨ ਪ੍ਰਿਅੰਕਾ ਫਿਲਮ ‘ਵਾਰਾਣਸੀ’ ਨਾਲ ਭਾਰਤੀ ਸਿਨੇਮਾ ਵਿੱਚ ਵਾਪਸੀ ਕਰਨ ਲਈ ਤਿਆਰ ਹੈ। ਐੱਸ ਐੱਸ ਰਾਜਾਮੌਲੀ ਵੱਲੋਂ ਨਿਰਦੇਸ਼ਿਤ ਅਤੇ ਮਹੇਸ਼ ਬਾਬੂ ਨਾਲ ਅਭਿਨੈ ਵਾਲੀ ਇਹ ਐਕਸ਼ਨ-ਐਡਵੈਂਚਰ ਫਿਲਮ ਅਪਰੈਲ 2027 ਵਿੱਚ ਰਿਲੀਜ਼ ਹੋਵੇਗੀ।

