ਪ੍ਰਿਅੰਕਾ ਚੋਪੜਾ ‘ਗਲੋਬਲ ਵੈਨਗਾਰਡ ਆਨਰ’ ਨਾਲ ਸਨਮਾਨਤ
ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਗੋਲਡ ਗਾਲਾ ਦਾ ਧੰਨਵਾਦ ਕੀਤਾ ਜਿੱਥੇ ਉਸ ਨੂੰ ਪ੍ਰੋਗਰਾਮ ਦੇ 5ਵੇਂ ਐਡੀਸ਼ਨ ਵਿੱਚ ਵੱਕਾਰੀ ਗਲੋਬਲ ਵੈਨਗਾਰਡ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ 9 ਮਈ ਨੂੰ ਕੈਲੀਫੋਰਨੀਆ ਦੇ ਡਾਊਨਟਾਊਨ ਲਾਸ ਏਂਜਲਸ ਦੇ ਮਿਊਜ਼ਿਕ ਸੈਂਟਰ ਵਿਖੇ...
Advertisement
ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਗੋਲਡ ਗਾਲਾ ਦਾ ਧੰਨਵਾਦ ਕੀਤਾ ਜਿੱਥੇ ਉਸ ਨੂੰ ਪ੍ਰੋਗਰਾਮ ਦੇ 5ਵੇਂ ਐਡੀਸ਼ਨ ਵਿੱਚ ਵੱਕਾਰੀ ਗਲੋਬਲ ਵੈਨਗਾਰਡ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ 9 ਮਈ ਨੂੰ ਕੈਲੀਫੋਰਨੀਆ ਦੇ ਡਾਊਨਟਾਊਨ ਲਾਸ ਏਂਜਲਸ ਦੇ ਮਿਊਜ਼ਿਕ ਸੈਂਟਰ ਵਿਖੇ ਕਰਵਾਇਆ ਗਿਆ ਸੀ। ਪ੍ਰਿਯੰਕਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਲੜੀ ਸਾਂਝੀ ਕੀਤੀ। ਉਸ ਨੇ ਇਸ ਮੌਕੇ ਅਮਿਤ ਅਗਰਵਾਲ ਵੱਲੋਂ ਡਿਜ਼ਾਈਨ ਕੀਤਾ ਗਿਆ ਕਸਟਮ ਸਕਲਪਟਡ ਚਿੱਟਾ ਗਾਊਨ ਪਾਇਆ ਹੋਇਆ ਸੀ। ਉਸ ਨੇ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਹੁਣ ਤੱਕ ਦੀ ਯਾਤਰਾ ਵਿੱਚ ਯੋਗਦਾਨ ਪਾਇਆ ਹੈ।’’ ਤਸਵੀਰ ਨਾਲ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘‘ਗੋਲਡ ਗਾਲਾ ਦਾ ਇਹ ਸਾਲਾਨਾ ਸਮਾਗਮ ਸੀ। ਨਵੀਨਤਮ ਸੰਸਕਰਣ ਦਾ ਥੀਮ ਏ ਨਿਊ ਗੋਲਡ ਵਰਲਡ ਸੀ।’’ ਸਨਮਾਨਿਤ ਕੀਤੀਆਂ ਗਈਆਂ ਹੋਰ ਮਸ਼ਹੂਰ ਹਸਤੀਆਂ ਵਿੱਚ ਜੈੱਟ ਲੀ, ਸਿਮੂ ਲਿਊ, ਚਾਰਲਸ ਮੇਲਟਨ ਅਤੇ ਆਈਲੀਨ ਗੁ ਦੇ ਨਾਮ ਸ਼ਾਮਲ ਸਨ।
Advertisement
Advertisement
×

