ਇੰਡੋ-ਅਮਰੀਕੀ ਪਰਵਾਸੀ ਪਰਿਵਾਰਕ ਡਰਾਮੇ ’ਚ ਨਜ਼ਰ ਆਉਣਗੇ ਪ੍ਰਿਆ ਮਨੀ ਤੇ ਮੋਹਿਤ ਰੈਨਾ
ਅਦਾਕਾਰ ਮੋਹਿਤ ਰੈਨਾ ਅਤੇ ਪ੍ਰਿਆ ਮਨੀ ਨੇ ਇੰਡੋ-ਹੌਲੀਵੁੱਡ ਪਰਵਾਸੀ ਪਰਿਵਾਰਕ ਡਰਾਮੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਥੇ ਬਿਆਨ ’ਚ ਦੱਸਿਆ ਗਿਆ ਹੈ ਕਿ ਹਰਸ਼ ਮਹਾਦੇਸ਼ਵਰ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਇਹ ਡਰਾਮਾ, ਜਿਸ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ। ਇਹ ਸੱਚੀ...
ਅਦਾਕਾਰ ਮੋਹਿਤ ਰੈਨਾ ਅਤੇ ਪ੍ਰਿਆ ਮਨੀ ਨੇ ਇੰਡੋ-ਹੌਲੀਵੁੱਡ ਪਰਵਾਸੀ ਪਰਿਵਾਰਕ ਡਰਾਮੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਥੇ ਬਿਆਨ ’ਚ ਦੱਸਿਆ ਗਿਆ ਹੈ ਕਿ ਹਰਸ਼ ਮਹਾਦੇਸ਼ਵਰ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਇਹ ਡਰਾਮਾ, ਜਿਸ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ। ਇਹ ਸੱਚੀ ਕਹਾਣੀ ’ਤੇ ਅਧਾਰਿਤ ਹੈ, ਜੋ ਪਰਵਾਸੀ ਪਰਿਵਾਰ ਦੀ ਭਾਵਨਾਤਮਕ ਅਤੇ ਸੱਭਿਆਚਾਰਕ ਯਾਤਰਾ ਦੀ ਪੜਚੋਲ ਕਰਦੀ ਹੈ। ਇਸ ਸਬੰਧੀ ਪ੍ਰਿੰਸੀਪਲ ਫੋਟੋਗ੍ਰਾਫੀ ਅਪਰੈਲ 2026 ਵਿੱਚ ਸ਼ੁਰੂ ਹੋਣ ਵਾਲੀ ਹੈ। ਮੋਹਿਤ ਇਸ ਪ੍ਰਾਜੈਕਟ ਬਾਰੇ ਉਤਸ਼ਾਹਿਤ ਹੈ। ਉਸ ਨੇ ਕਿਹਾ, ‘‘ਇਹ ਪ੍ਰਾਜੈਕਟ ਮੇਰੇ ਦਿਲ ਦੇ ਬਹੁਤ ਨੇੜੇ ਹੈ, ਕਿਉਂਕਿ ਇਹ ਸਬੰਧਾਂ ਨੂੰ ਬਹੁਤ ਡੂੰਘਾਈ ਅਤੇ ਇਮਾਨਦਾਰੀ ਨਾਲ ਖੋਜਦਾ ਹੈ। ਅਜ਼ੂਰ ਐਂਟਰਟੇਨਮੈਂਟ ਅਤੇ ਰੈੱਡ ਬਾਈਸਨ ਪ੍ਰੋਡਕਸ਼ਨ ਦੇ ਪਹਿਲੇ ਇੰਡੋ-ਹੌਲੀਵੁੱਡ ਸਹਿਯੋਗ ਦਾ ਹਿੱਸਾ ਬਣਨਾ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਸ ਨੇ ਕਿਹਾ, ‘‘ਮੈਂ ਇਸ ਯਾਤਰਾ ਨੂੰ ਆਪਣੇ ਜੀਵਨ ਦੇ ਪਲਾਂ ਵਜੋਂ ਮਾਣ ਕੇ ਬਹੁਤ ਖੁਸ਼ ਹਾਂ ਅਤੇ ਸਰਹੱਦਾਂ ਤੋਂ ਪਾਰ ਦੀ ਕਹਾਣੀ ’ਤੇ ਬਹੁਤ ਹੀ ਪਿਆਰੀ ਟੀਮ ਨਾਲ ਸਹਿਯੋਗ ਕਰਨ ਲਈ ਉਤਸ਼ਾਹਿਤ ਹਾਂ।’’

