ਤੇਲਗੂ ਥ੍ਰਿਲਰ ‘ਹਿੱਟ’ ਦੇ ਹਿੰਦੀ ਰੀਮੇਕ ’ਚ ਨਜ਼ਰ ਆਉਣਗੇ ਰਾਜਕੁਮਾਰ ਰਾਓ

ਤੇਲਗੂ ਥ੍ਰਿਲਰ ‘ਹਿੱਟ’ ਦੇ ਹਿੰਦੀ ਰੀਮੇਕ ’ਚ ਨਜ਼ਰ ਆਉਣਗੇ ਰਾਜਕੁਮਾਰ ਰਾਓ

ਮੁੰਬਈ, 15 ਜੁਲਾਈ

ਰਾਜਕੁਮਾਰ ਰਾਓ ਤੇਲਗੂ ਥ੍ਰਿਲਰ ਫ਼ਿਲਮ ‘ਹਿੱਟ’ ਦੇ ਹਿੰਦੀ ਰੀਮੇਕ ਵਿਚ ਮੁੱਖ ਭੂਮਿਕਾ ਨਿਭਾਉਣਗੇ। ‘ਹਿੱਟ’ ਇਕ ਪੁਲੀਸ ਥ੍ਰਿਲਰ ਫ਼ਿਲਮ ਹੈ। ਇਹ ਇਕ ਪੁਲੀਸ ਮੁਲਾਜ਼ਮ ਦੀ ਕਹਾਣੀ ਹੈ ਜੋ ਇਕ ਲਾਪਤਾ ਔਰਤ ਨੂੰ ਤਲਾਸ਼ ਰਿਹਾ ਹੈ। 2020 ਦੀ ਇਸੇ ਨਾਂ ਦੀ ਤੇਲਗੂ ਫ਼ਿਲਮ ਵਿਚ ਵਿਸ਼ਵਾਕ ਸੇਨ ਤੇ ਰੂਹਾਨੀ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਸਨ। ਰਾਓ ਨੇ ਕਿਹਾ ਕਿ ਕਹਾਣੀ ਕਾਫ਼ੀ ਦਿਲਚਸਪ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਵਜੋਂ ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਉਡੀਕ ਵਿਚ ਰਹਿੰਦੇ ਹਨ। ਅਜਿਹੇ ਕਿਰਦਾਰ ਜੋ ਪਹਿਲਾਂ ਨਾ ਨਿਭਾਏ ਹੋਣ। ਰਾਜਕੁਮਾਰ ਨੇ ਕਿਹਾ ਕਿ ਉਹ ਸੈਲੇਸ਼ ਤੇ ਦਿਲ ਰਾਜੂ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ। ਅਸਲ ਫ਼ਿਲਮ ਦੇ ਨਿਰਦੇਸ਼ਕ ਕੋਲਾਨੂ ਨੇ ਕਿਹਾ ਕਿ ਰਾਓ ਇਸ ਰੋਲ ਲਈ ਬਿਲਕੁਲ ਫਿੱਟ ਹਨ। ਫ਼ਿਲਮ ਦਾ ਨਾਇਕ ਪੁਲੀਸ ਅਧਿਕਾਰੀ ਜ਼ਿੰਦਗੀ ਵਿਚ ਉਲਝਿਆ ਹੋਇਆ ਕਿਰਦਾਰ ਹੈ ਜੋ ਆਪਣੇ ਵਰਤਮਾਨ ਤੇ ਭੂਤਕਾਲ ਨਾਲ ਲੜ ਰਿਹਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All