ਰਾਜਕੁਮਾਰ ਰਾਓ ਤੇ ਜਾਹਨਵੀ ਦੀ ਫ਼ਿਲਮ ‘ਰੂਹੀ’ 11 ਮਾਰਚ ਨੂੰ ਬਣੇਗੀ ਸਿਨੇਮਿਆਂ ਦਾ ਸ਼ਿੰਗਾਰ

ਰਾਜਕੁਮਾਰ ਰਾਓ ਤੇ ਜਾਹਨਵੀ ਦੀ ਫ਼ਿਲਮ ‘ਰੂਹੀ’ 11 ਮਾਰਚ ਨੂੰ ਬਣੇਗੀ ਸਿਨੇਮਿਆਂ ਦਾ ਸ਼ਿੰਗਾਰ

ਜਾਹਨਵੀ ਕਪੂਰ

ਮੁੰਬਈ: ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਜਾਹਨਵੀ ਕਪੂਰ ਦੀ ਹਾਰਰ ਕਾਮੇਡੀ ਫ਼ਿਲਮ ‘ਰੂਹੀ’ 11 ਮਾਰਚ ਨੂੰ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ। ਰਾਜਕੁਮਾਰ ਨੇ ਅੱਜ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ। ਇਸ ਦੇ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ, ‘‘ਲਾੜੀ ਵਾਂਗ ਸਜਣਗੇ ਸਿਨੇਮੇ। ਪਰ ਲਾੜਾ ਲੈ ਜਾਵੇਗੀ #ਰੂਹੀ! ਇਸ ਭੂੁਤੀਆ ਵਿਆਹ ’ਚ ਤੁਹਾਡਾ ਸਵਾਗਤ ਹੈ #ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ।’’

ਰਾਜਕੁਮਾਰ ਰਾਓ

ਜਾਹਨਵੀ ਨੇ ਵੀ ਉਸੇ ਤਰ੍ਹਾਂ ਦਾ ਮੋਸ਼ਨ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਇਸ ਭੂੁਤੀਆ ਵਿਆਹ ’ਚ ਤੁਹਾਡਾ ਸਵਾਗਤ ਹੈ। #ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। #ਰੂੁਹੀ।’’ ਇਸ ਤੋਂ ਇਲਾਵਾ ਫ਼ਿਲਮ ’ਚ ਸ਼ਾਮਲ ਵਰੁਣ ਸ਼ਰਮਾ ਨੇ ਲਿਖਿਆ, ‘‘ਸਾਲ ਦੀ ਸਭ ਤੋਂ ਭੂਤੀਆ ਸ਼ਾਦੀ ਲਈ ਸਿਨੇਮਾ ਵੀ ਤਿਆਰ ਹਨ। ਸਿਨੇਮਾ ਦਾ ਜਾਦੂ ਪਰਤ ਰਿਹਾ ਹੈ; ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। #ਰੂੁਹੀ।’’

ਜ਼ਿਕਰਯੋਗ ਹੈ ਕਿ ਇਹ ਫ਼ਿਲਮ ਹਾਰਦਿਕ ਮਹਿਤਾ ਵੱਲੋਂ ਨਿਰਦੇਸ਼ਿਤ ਹੈ ਅਤੇ ਦਿਨੇਸ਼ ਵਿਜਨ ਅਤੇ ਮ੍ਰਿਗਦੀਪ ਸਿੰਘ ਇਸ ਦੇ ਨਿਰਮਾਤਾ ਹਨ। ਰਾਜਕੁਮਾਰ ਅਤੇ ਦਿਨੇਸ਼ ਵਿਜਨ ਦੀ ਇਕੱਠਿਆਂ ਦੀ ਇਹ ਤੀਜੀ ਫ਼ਿਲਮ ਹੈ। -ਆਈਏਐੈੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All