ਨਰਮੇ ਦਾ ਉੱਲੀ ਦੇ ਧੱੱਬਿਆਂ ਦੇ ਰੋਗਾਂ ਤੋਂ ਬਚਾਅ

ਨਰਮੇ ਦਾ ਉੱਲੀ ਦੇ ਧੱੱਬਿਆਂ ਦੇ ਰੋਗਾਂ ਤੋਂ ਬਚਾਅ

ਅਸ਼ੋਕ ਕੁਮਾਰ ਅਤੇ ਅਮਰਜੀਤ ਸਿੰਘ*

ਨਰਮੇ/ਕਪਾਹ ਦੀ ਫ਼ਸਲ ’ਤੇ ਕਈ ਤਰ੍ਹਾਂ ਦੀਆਂ ਉੱਲੀਆਂ, ਬੈਕਟੀਰੀਆ ਅਤੇ ਵਿਸ਼ਾਣੂ ਦੀਆਂ ਬਿਮਾਰੀਆਂ ਦਾ ਹਮਲਾ ਹੋਣ ਨਾਲ ਇਸ ਦੀ ਪੈਦਾਵਾਰ ਅਤੇ ਗੁਣਵੱਤਾ ਉੱਤੇ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਬਿਮਾਰੀਆਂ ਦੇ ਹਮਲੇ ਕਾਰਨ ਫ਼ਸਲ ’ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਜਿਵੇਂ ਪੱਤਿਆਂ ਦਾ ਕੌਲੀਆਂ ਜਾਂ ਕੱਪਾਂ ਦੀ ਸ਼ਕਲ ਅਖ਼ਤਿਆਰ ਕਰਨਾ, ਪੱਤਿਆਂ ’ਤੇ ਧੱਬੇ ਤੇ ਬੂਟਿਆਂ ਦਾ ਸੁੱਕਣਾ ਆਦਿ। ਪਰ, ਬਰਸਾਤੀ ਮੌਸਮ ਦੌਰਾਨ ਖ਼ਾਸ ਤੌਰ ’ਤੇ ਬੀਟੀ ਨਰਮੇ ਦੀ ਫ਼ਸਲ ’ਤੇ ਉੱਲੀਆਂ ਦੇ ਧੱਬਿਆਂ ਦੇ ਰੋਗ ਦਾ ਹਮਲਾ ਵਧ ਰਿਹਾ ਹੈ। 

ਪਿੱਛਲੇ ਸਾਲ ਸਤੰਬਰ ਮਹੀਨੇ ਭਾਰੀ ਮੀਂਹਾਂ ਤੋਂ ਬਾਅਦ ਬਠਿੰਡਾ, ਮਾਨਸਾ, ਸੰਗਰੂਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਕੁਝ ਖੇਤਾਂ ਵਿੱਚ ਬੀਟੀ ਨਰਮੇ ਦੀ ਫ਼ਸਲ ਉੱਤੇ ਇਨ੍ਹਾਂ ਉੱਲੀਆਂ ਦੇ ਧੱਬਿਆਂ ਦਾ ਹਮਲਾ ਕਾਫ਼ੀ ਪਾਇਆ ਗਿਆ ਸੀ। ਜੇ ਇਨ੍ਹਾਂ ਉੱਲੀਆਂ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਟੀਂਡਿਆਂ ’ਤੇ ਹਮਲਾ ਹੋਣ ਦੀ ਸੂਰਤ ਵਿੱਚ ਰੂੰ ਦੀ ਗੁਣਵੱਤਾ ’ਤੇ ਵੀ ਅਸਰ ਪੈਂਦਾ ਹੈ। ਇਸ ਲਈ ਅਸੀਂ ਲੇਖ ਵਿੱਚ ਇਨ੍ਹਾਂ ਉੱਲੀਆਂ ਦੇ ਧੱੱਬਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਨਰਮਾ ਕਾਸ਼ਤਕਾਰ ਸਮੇਂ ਸਿਰ ਇਨ੍ਹਾਂ ਧੱੱਬਿਆਂ ਦੀ ਬਿਮਾਰੀ ਤੋਂ ਆਪਣੀ ਫ਼ਸਲ ਨੂੰ ਬਚਾ ਸਕਣ।

ਨਰਮੇ ਕਪਾਹ ਦੀ ਫ਼ਸਲ ਉੱਤੇ ਕਈ ਉੱਲੀਆਂ ਜਿਵੇਂ ਕਿ ਆਲਟਰਨੇਰੀਆ ਮਾਇਰੋਥੀਸ਼ੀਅਮ ਅਤੇ ਸਰਕੋਸਪੋਰਾ ਦੇ ਹਮਲੇ ਕਾਰਨ ਪੱਤਿਆਂ ਉੱਤੇ ਵੱਖ-ਵੱਖ ਤਰ੍ਹਾਂ ਦੇ ਧੱਬੇ ਪੈ ਜਾਂਦੇ ਹਨ। ਆਲਟਰਨੇਰੀਆ ਦੇ ਹਮਲੇ ਨਾਲ ਪੱਤਿਆਂ ਉੱਤੇ ਹਲਕੇ ਪੀਲੇ ਤੋਂ ਭੂਰੇ ਰੰਗ ਦੇ ਬੇਢੱੱਬੇ ਆਕਾਰ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਗੂੜ੍ਹੇ ਭੂਰੇ ਹੋ ਜਾਂਦੇ ਹਨ। ਬਾਅਦ ਵਿੱਚ ਇਨ੍ਹਾਂ ਧੱਬਿਆਂ ’ਤੇ ਗੋਲ-ਗੋਲ ਧਾਰੀਆਂ ਚੱਕਰਾਂ ਦੀ ਸ਼ਕਲ ਵਿੱਚ ਪੈਦਾ ਹੋ ਜਾਂਦੀਆਂ ਹਨ। ਜ਼ਿਆਦਾ ਹਮਲੇ ਦੀ ਹਾਲਤ ਵਿਚ ਪੱਤੇ ਸੁੱਕ ਕੇ ਝੜ ਜਾਂਦੇ ਹਨ। ਆਮ ਤੌਰ ’ਤੇ ਹਲਕੀਆਂ ਜ਼ਮੀਨਾਂ ਵਿੱਚ ਬੀਜੀ ਨਰਮੇ ਦੀ ਫ਼ਸਲ ਅਤੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਿਹੜੀਆਂ ਜ਼ਮੀਨਾਂ ਵਿੱਚ ਪੋਟਾਸ਼ ਦੀ ਘਾਟ ਹੋਵੇ ਉਨ੍ਹਾਂ ਵਿੱਚ ਵੀ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਨਜ਼ਰ ਆਉਂਦਾ ਹੈ। ਬਿਮਾਰੀ ਦੀ ਉੱਲੀ ਫ਼ਸਲ ਦੀ ਰਹਿੰਦ-ਖੂੰਹਦ ’ਤੇ ਪਲਦੀ ਰਹਿੰਦੀ ਹੈ।

ਇਸ ਤੋਂ ਇਲਾਵਾ ਮਾਇਰੋਥੀਸ਼ੀਅਮ ਉੱਲੀ ਦਾ ਹਮਲਾ ਵੀ ਬੀਟੀ ਨਰਮੇ ਦੀ ਫ਼ਸਲ ’ਤੇ ਵਧ ਰਿਹਾ ਹੈ। ਇਸ ਬਿਮਾਰੀ ਦੀ ਉੱਲੀ ਦਾ ਹਮਲਾ ਪੱਤਿਆਂ ਅਤੇ ਟੀਂਡਿਆਂ ਉੱਤੇ ਨਜ਼ਰ ਆਉਂਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਉੱਤੇ ਗੋਲ ਭੂਰੇ ਰੰਗ ਦੇ ਜਾਮਣੀ ਕਿਨਾਰਿਆਂ ਵਾਲੇ ਧੱਬੇ ਪੈ ਜਾਂਦੇ ਹਨ। ਬਾਅਦ ਵਿੱਚ ਇਨ੍ਹਾਂ ਧੱਬਿਆਂ ਉੱਤੇ ਕਾਲੇ ਰੰਗ ਦੇ ਉਭਰਵੇਂ ਟਿਮਕਣੇ ਬਣ ਜਾਂਦੇ ਹਨ ਜੋ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਵੇਂ ਇਨ੍ਹਾਂ ਤੇ ਕੋਲਾ ਭੁੱੱਕਿਆ ਹੋਵੇ। ਬਾਅਦ ਵਿਚ ਇਹ ਧੱਬੇ ਵਿਚਕਾਰੋਂ ਡਿੱਗ ਪੈਂਦੇ ਹਨ ਜਿਸ ਕਰ ਕੇ ਪਤਿਆਂ ਵਿੱਚੋਂ ਛੇਕ ਨਜ਼ਰ ਆਉਂਦੇ ਹਨ। ਜੇ ਬਿਮਾਰੀ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਪੱਤੇ ਝੜ੍ਹ ਜਾਂਦੇ ਹਨ ਅਤੇ ਬੂਟਾ ਰੁੰਡ-ਮਰੁੰਡ ਨਜ਼ਰ ਆਉਂਦਾ ਹੈ। ਇਸ ਬਿਮਾਰੀ ਦੀ ਲਾਗ ਬੀਜ ਅਤੇ ਫ਼ਸਲ ਦੀ ਰਹਿੰਦ-ਖੂੰਹਦ ’ਤੇ ਪੱਲਦੀ ਰਹਿੰਦੀ ਹੈ। ਇਸ ਬਿਮਾਰੀ ਦਾ ਹਮਲਾ ਜ਼ਿਆਦਾਤਰ ਬੀਟੀ ਨਰਮੇ ਦੀ ਭਾਰੀ ਫ਼ਸਲ ’ਤੇ ਜ਼ਿਆਦਾ ਹੁੰਦਾ ਹੈ। ਇਨ੍ਹਾਂ ਉੱਲੀਆਂ ਦੇ ਧੱੱਬਿਆਂ ਦਾ ਹਮਲਾ ਬਾਰਿਸ਼ ਦੌਰਾਨ ਸਿੱਲ੍ਹੇ ਮੌਸਮ ਵਿੱਚ ਜ਼ਿਆਦਾ ਦੇਖਣ ਵਿੱਚ ਆਉਂਦਾ ਹੈ। ਬਰਸਾਤੀ ਮੌਸਮ ਤੋਂ ਬਾਅਦ ਬੀਟੀ ਨਰਮੇ ਦੀ ਫ਼ਸਲ ਦਾ ਵਾਧਾ ਕਾਫ਼ੀ ਤੇਜ਼ੀ ਨਾਲ ਹੁੰਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਟਾਹਣੀਆਂ ਆਪਸ ਵਿੱਚ ਫ਼ਸਣ ਕਾਰਨ ਨਰਮੇ ਦੀ ਫ਼ਸਲ ਸੰਘਣੀ ਹੋ ਜਾਂਦੀ ਹੈ। ਗਰਮ ਅਤੇ ਸਿੱਲ੍ਹੇ ਮੌਸਮ ਦੌਰਾਨ ਇਸ ਸੰਘਣੀ ਫ਼ਸਲ ਤੇ ਉੱਲੀ ਦੇ ਧੱੱਬਿਆਂ ਦਾ ਹਮਲਾ ਤੇਜ਼ੀ ਨਾਲ ਫੈਲਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਬਰਸਾਤੀ ਮੌਸਮ ਦੌਰਾਨ ਜਿਉਂ ਹੀ ਉਨ੍ਹਾਂ ਦੇ ਖੇਤਾਂ ਵਿੱਚ ਇਨ੍ਹਾਂ ਉੱਲੀਆਂ ਦੇ ਧੱੱਬਿਆਂ ਦਾ ਹਮਲਾ ਨਜ਼ਰ ਆਵੇ ਤਾਂ ਉਹ ਫ਼ਸਲ ਉੱਤੇ 200 ਮਿਲੀਲਿਟਰ ਐਮੀਸਟਾਰ ਟੋਪ 325 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਛਿੜਕਾਅ ਕਰਨ। ਬਰਸਾਤਾਂ ਪੈਣ ਦੇ ਵਕਫ਼ੇ ਅਤੇ ਬਿਮਾਰੀ ਦੀ ਤੀਬਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਮੁਤਾਬਿਕ 15-20 ਦਿਨ੍ਹਾਂ ਦੇ ਵਕਫ਼ੇ ’ਤੇ ਇਹ ਛਿੜਕਾਅ ਫਿਰ ਦੁਹਰਾਇਆ ਜਾ ਸਕਦਾ ਹੈ। ਬਿਮਾਰੀ ਨਾਲ ਪ੍ਰਭਾਵਿਤ ਖੇਤਾਂ ਵਿੱਚੋਂ ਛਿਟੀਆਂ ਕੱਢ ਕੇ ਬਾਲਣ ਦੇ ਤੌਰ ’ਤੇ ਵਰਤ ਲੈਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਅਗਲੇ ਸਾਲ ਲਈ ਬਿਮਾਰੀ ਦੀ ਲਾਗ ਨੂੰ ਘਟਾਇਆ ਜਾ ਸਕਦਾ ਹੈ।

*ਖੇਤਰੀ ਖੋਜ ਕੇਂਦਰ, ਫ਼ਰੀਦਕੋਟ।

ਸੰਪਰਕ: 85589-10268

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All