ਚੌਪਾਲ ’ਤੇ ‘ਵੈਲਕਮ ਜੀਜਾ ਜੀ’ ਦਾ ਪ੍ਰੀਮੀਅਰ
ਓ ਟੀ ਟੀ ਪਲੇਟਫਾਰਮ ਚੌਪਾਲ ਨੇ ਨਵੀਂ ਪੰਜਾਬੀ ਫਿਲਮ ‘ਵੈਲਕਮ ਜੀਜਾ ਜੀ’ ਦਾ ਅੱਜ ਪ੍ਰੀਮੀਅਰ ਕੀਤਾ। ਇਹ ਫਿਲਮ ਹੁਣ ਚੌਪਾਲ ’ਤੇ ਦੇਖੀ ਜਾ ਸਕਦੀ ਹੈ। ਫਿਲਮ ਘਰੇਲੂ ਰਿਸ਼ਤਿਆਂ ਨੂੰ ਸਾਦਗੀ ਅਤੇ ਸੱਚਾਈ ਨਾਲ ਪੇਸ਼ ਕਰਦੀ ਹੈ। ਇਸ ਵਿੱਚ ਪਿਆਰ, ਗਲਤਫ਼ਹਿਮੀਆਂ...
ਓ ਟੀ ਟੀ ਪਲੇਟਫਾਰਮ ਚੌਪਾਲ ਨੇ ਨਵੀਂ ਪੰਜਾਬੀ ਫਿਲਮ ‘ਵੈਲਕਮ ਜੀਜਾ ਜੀ’ ਦਾ ਅੱਜ ਪ੍ਰੀਮੀਅਰ ਕੀਤਾ। ਇਹ ਫਿਲਮ ਹੁਣ ਚੌਪਾਲ ’ਤੇ ਦੇਖੀ ਜਾ ਸਕਦੀ ਹੈ। ਫਿਲਮ ਘਰੇਲੂ ਰਿਸ਼ਤਿਆਂ ਨੂੰ ਸਾਦਗੀ ਅਤੇ ਸੱਚਾਈ ਨਾਲ ਪੇਸ਼ ਕਰਦੀ ਹੈ। ਇਸ ਵਿੱਚ ਪਿਆਰ, ਗਲਤਫ਼ਹਿਮੀਆਂ ਅਤੇ ਆਪਸੀ ਸਤਿਕਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਫਿਲਮ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਹੈ, ਜਿਸ ਵਿੱਚ ਸਮੀਪ ਕੰਗ, ਨਵਦੀਪ ਕਲੇਰ, ਜਗਦੀਪ ਵੜਿੰਗ, ਪਵਨ ਜੌਹਲ, ਪਰਮ ਗਰੇਵਾਲ, ਸੀਮਾ ਕੌਸ਼ਲ, ਮਲਕੀਤ ਰੌਣੀ, ਬੱਲੀ ਬਲਜੀਤ ਅਤੇ ਸੰਜੀਵ ਅੱਤਰੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸਾਰੇ ਅਦਾਕਾਰਾਂ ਨੇ ਆਪਣੇ ਕਿਰਦਾਰਾਂ ਨਾਲ ਪੂਰਾ ਨਿਆਂ ਕੀਤਾ ਹੈ, ਜਿਸ ਨਾਲ ਕਹਾਣੀ ਹੋਰ ਵੀ ਪ੍ਰਭਾਵਸ਼ਾਲੀ ਬਣਦੀ ਹੈ। ਸਾਧਾਰਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਨ, ਸਾਫ-ਸੁਥਰੀ ਕਾਮੇਡੀ ਅਤੇ ਸੱਭਿਆਚਾਰ ਨਾਲ ਸਬੰਧਤ ‘ਵੈਲਕਮ ਜੀਜਾ ਜੀ’ ਹਰ ਉਮਰ ਦੇ ਦਰਸ਼ਕਾਂ ਲਈ ਪਰਿਵਾਰਕ ਫ਼ਿਲਮ ਹੈ। ‘ਵੈਲਕਮ ਜੀਜਾ ਜੀ’ ਹੁਣ ਚੌਪਾਲ ’ਤੇ ਸਟ੍ਰੀਮ ਹੋ ਰਹੀ ਹੈ ਅਤੇ ਦਰਸ਼ਕਾਂ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਦਾ ਆਨੰਦ ਮਾਣ ਸਕਦੇ ਹਨ।

