ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਫਿਲਮ ‘ਰਾਮਾਇਣ’ ਦੀ ਵੀ ਐੱਫ ਐੱਕਸ ਲਈ ਫਿਲਮ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹੀਂ ਦਿਨੀਂ ਇਸ ਫਿਲਮ ਦੇ ਵੀ ਐੱਫ ਐੱਕਸ ਸਬੰਧੀ ਕਾਫ਼ੀ ਬਹਿਸ ਚੱਲ ਰਹੀ ਹੈ। ਇਸ ਦੌਰਾਨ ਰਿਤਿਕ ਨੇ ਕਿਹਾ ਹੈ ਕਿ ਫਿਲਮ ਨਿਰਮਾਤਾਵਾਂ ਨੇ ਲੋਕਾਂ ਨੂੰ ਨਵਾਂ ਤਜਰਬਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਿਜ਼ੂਅਲ ਇਫੈਕਟਸ (ਵੀ ਐੱਫ ਐੱਕਸ) ਉਹ ਤਕਨੀਕ ਹੈ ਜਿਸ ਰਾਹੀਂ ਫਿਲਮਾਂ ਵਿੱਚ ਅਜਿਹੇ ਦ੍ਰਿਸ਼ ਤਿਆਰ ਕੀਤੇ ਜਾਂਦੇ ਹਨ ਜੋ ਅਸਲੀਅਤ ਵਿੱਚ ਫਿਲਮਾਉਣੇ ਮੁਸ਼ਕਲ ਜਾਂ ਅਸੰਭਵ ਹੁੰਦੇ ਹਨ। ਦੂਜੇ ਪਾਸੇ, ਇਸ ਤਕਨੀਕ ਦੀ ਵਰਤੋਂ ਨਾਲ ਤਿਆਰ ਕੀਤੇ ਦ੍ਰਿਸ਼ਾਂ ਦਾ ਕਈ ਵਾਰ ਅਸਲੀ ਵਰਗਾ ਨਾ ਦਿਖਾਈ ਦੇਣਾ ਵੱਡੀ ਸਮੱਸਿਆ ਬਣ ਜਾਂਦਾ ਹੈ। ਅਦਾਕਾਰ ਰਿਤਿਕ ਨੇ ਇੰਸਟਾਗ੍ਰਾਮ ’ਤੇ ਪਾਈ ਇੱਕ ਪੋਸਟ ਵਿੱਚ ਕਿਹਾ ਉਸ ਦੇ ਪਿਤਾ ਰਾਕੇਸ਼ ਰੋਸ਼ਨ ਸਣੇ ਕਈ ਹੋਰ ਫਿਲਮ ਨਿਰਮਾਤਾ ਦਰਸ਼ਕਾਂ ਨੂੰ ਅਜਿਹਾ ਤਜਰਬਾ ਦੇਣ ਲਈ ਪੈਸਾ ਲਾਉਂਦੇ ਹਨ ਜਿਹੜਾ ਉਨ੍ਹਾਂ ਕਦੇ ਪਹਿਲਾਂ ਨਹੀਂ ਦੇਖਿਆ ਹੁੰਦਾ। ਨਿਰਮਾਤਾ ਨਮਿਤ ਮਲਹੋਤਰਾ ਦੀ ਇਹ ਫਿਲਮ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਚੁਣੌਤੀਪੂਰਨ ਪ੍ਰਾਜੈਕਟਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਨਿਰਮਾਤਾਵਾਂ ਨੇ ਹਨੂੰਮਾਨ ਜੈਅੰਤੀ ਮੌਕੇ ‘ਰਾਮ’ ਸਿਰਲੇਖ ਵਾਲਾ 2 ਮਿੰਟ 38 ਸਕਿੰਟ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਵਿੱਚ ਦਰਸ਼ਕਾਂ ਨੂੰ ਭਗਵਾਨ ਰਾਮ ਦੇ ਜੀਵਨ, ਯੁੱਧ ਖੇਤਰ ਤੋਂ ਲੈ ਕੇ ਸ਼ਾਨਦਾਰ ਮਹਿਲਾਂ ਅਤੇ ਸੰਘਣੇ ਜੰਗਲਾਂ ਦੀ ਪਹਿਲੀ ਝਲਕ ਦਿਖਾਈ ਗਈ ਹੈ। ਰਣਬੀਰ ਕਪੂਰ ਇਸ ਟੀਜ਼ਰ ਵਿੱਚ ਸ਼ਾਹੀ ਪਹਿਰਾਵੇ ’ਚ ਅਯੁੱਧਿਆ ਦੇ ਰਾਜੇ ਅਤੇ ਯੋਧੇ ਵਜੋਂ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਹਨ ਜਿਨ੍ਹਾਂ ‘ਦੰਗਲ’ ਤੇ ‘ਛਿਛੋਰੇ’ ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਵੇਰਵਿਆਂ ਮੁਤਾਬਕ ਇਸ ਫਿਲਮ ਨੂੰ ਬਣਨ ਵਿੱਚ 7 ਸਾਲ ਦਾ ਸਮਾਂ ਲੱਗਿਆ ਹੈ। ਫਿਲਮ ਵਿਚ ਭਗਵਾਨ ਰਾਮ ਦਾ ਕਿਰਦਾਰ ਰਣਬੀਰ ਕਪੂਰ, ਮਾਤਾ ਸੀਤਾ ਦਾ ਸਾਈ ਪੱਲਵੀ, ਰਾਵਣ ਦਾ ਯਸ਼, ਭਗਵਾਨ ਹਨੂੰਮਾਨ ਦਾ ਸਨੀ ਦਿਓਲ ਤੇ ਲਕਸ਼ਮਣ ਦਾ ਕਿਰਦਾਰ ਰਵੀ ਦੂਬੇ ਵੱਲੋਂ ਅਦਾ ਕੀਤਾ ਜਾ ਰਿਹਾ ਹੈ। ਨਿਤੇਸ਼ ਤਿਵਾੜੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਟੀਮ ਨੇ ‘ਰਾਮਾਇਣ’ ਨਾਲ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਹੈ। ਇਹ ਫਿਲਮ ਦੋ ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ। ਇਸ ਦੇ ਵੀ ਐੱਫ ਐੱਕਸ ਆਸਕਰ ਪੁਰਸਕਾਰ ਜੇਤੂ ਫਰਮ ਡੀ ਐੱਨ ਈ ਜੀ ਸਟੂਡੀਓਜ਼ ਨੇ ਤਿਆਰ ਕੀਤੇ ਹਨ। ਸੰਗੀਤ ਆਸਕਰ ਜੇਤੂ ਹਾਂਸ ਜ਼ਿਮਰ ਤੇ ਏ ਆਰ ਰਹਿਮਾਨ ਨੇ ਤਿਆਰ ਕੀਤਾ ਹੈ। ਫਿਲਮ ਦਾ ਪਹਿਲਾ ਹਿੱਸਾ ਇਸ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗਾ ਜਦੋਂਕਿ ਦੂਜਾ ਹਿੱਸਾ 2027 ਦੀ ਦੀਵਾਲੀ ’ਤੇ ਰਿਲੀਜ਼ ਕੀਤਾ ਜਾਵੇਗਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
×

