DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਸਪਿਰਟ’ ’ਚ ਪ੍ਰਭਾਸ ਤੇ ਤ੍ਰਿਪਤੀ ਨਜ਼ਰ ਆਉਣਗੇ

ਅਦਾਕਾਰ ਪ੍ਰਭਾਸ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਦੀ ਨਵੀਂ ਫਿਲਮ ‘ਸਪਿਰਟ’ ਅਗਲੇ ਸਾਲ 5 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਸੰਦੀਪ ਰੈਡੀ ਵਾਂਗਾ ਨੇ ਕੀਤਾ ਹੈ। ਇਸ ਸਬੰਧੀ ਨਿਰਦੇਸ਼ਕ ਸੰਦੀਪ ਨੇ ‘ਐਕਸ’ ਉੱਤੇ ਪੋਸਟ ਸਾਂਝੀ ਕਰਦਿਆਂ ਆਖਿਆ ਕਿ ਇਹ ਫਿਲਮ...

  • fb
  • twitter
  • whatsapp
  • whatsapp
Advertisement

ਅਦਾਕਾਰ ਪ੍ਰਭਾਸ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਦੀ ਨਵੀਂ ਫਿਲਮ ‘ਸਪਿਰਟ’ ਅਗਲੇ ਸਾਲ 5 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਸੰਦੀਪ ਰੈਡੀ ਵਾਂਗਾ ਨੇ ਕੀਤਾ ਹੈ। ਇਸ ਸਬੰਧੀ ਨਿਰਦੇਸ਼ਕ ਸੰਦੀਪ ਨੇ ‘ਐਕਸ’ ਉੱਤੇ ਪੋਸਟ ਸਾਂਝੀ ਕਰਦਿਆਂ ਆਖਿਆ ਕਿ ਇਹ ਫਿਲਮ ਸਾਲ 2027 ਵਿੱਚ 5 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਪ੍ਰਭਾਸ ਅਤੇ ਤ੍ਰਿਪਤੀ ਦਿਖਾਈ ਦੇ ਰਹੇ ਸਨ। ਇਹ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਪੋਸਟਰ ਵਿੱਚ ਅਦਾਕਾਰ ਨੇ ਸ਼ਰਟ ਨਹੀਂ ਪਹਿਨੀ ਹੋਈ ਅਤੇ ਉਹ ਕੈਮਰੇ ਵੱਲ ਪਿੱਠ ਕਰ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਪੋਸਟਰ ਵਿੱਚ ਉਸ ਦੇ ਮੋਢੇ, ਪਿੱਠ ਅਤੇ ਹੱਥਾਂ ਉੱਤੇ ਜ਼ਖ਼ਮਾਂ ’ਤੇ ਪੱਟੀਆਂ ਕੀਤੀਆਂ ਹੋਈਆਂ ਹਨ। ਉਸ ਨੇ ਲੰਬੇ ਵਾਲ, ਦਾੜ੍ਹੀ ਅਤੇ ਮੁੱਛਾਂ ਰੱਖੀਆਂ ਹੋਈਆਂ ਹਨ। ਕਈ ਪ੍ਰਸ਼ੰਸਕਾਂ ਨੇ ਟਿੱਪਣੀਆਂ ਕਰਦਿਆਂ ਆਖਿਆ ਇਸ ਤੋਂ ਵਾਂਗਾ ਦੀ ਪਿਛਲੀ ਫਿਲਮ ‘ਐਨੀਮਲ’ ਦੀ ਝਲਕ ਦਿਖਦੀ ਹੈ। ਇਸ ਪੋਸਟਰ ਵਿੱਚ ਤ੍ਰਿਪਤੀ ਡਿਮਰੀ ਵੀ ਦਿਖਾਈ ਦੇ ਰਹੀ ਹੈ। ਇਸ ਪੋਸਟਰ ਨਾਲ ਪ੍ਰਭਾਸ ਨੇ ਕੈਪਸ਼ਨ ਵਿੱਚ ਲਿਖਿਆ ਕਿ ਇਹ ਫਿਲਮ ‘ਸਪਿਰਟ’ ਦਾ ਪਹਿਲਾ ਪੋਸਟਰ ਹੈ। ਇਸ ਫਿਲਮ ਵਿੱਚ ਵਿਵੇਕ ਓਬਰਾਏ ਵੀ ਨਜ਼ਰ ਆਵੇਗਾ। ਨਿਰਦੇਸ਼ਕ ਨੇ ਇਸ ਫਿਲਮ ਦਾ ਟੀਜ਼ਰ ਤੇਲਗੂ, ਹਿੰਦੀ, ਤਾਮਿਲ ਅਤੇ ਕੰਨੜ ਭਾਸ਼ਾ ਵਿੱਚ ਰਿਲੀਜ਼ ਕੀਤਾ ਹੈ। ਟੀਜ਼ਰ ਵਿੱਚ ਵਿਵੇਕ ਤੋਂ ਇਲਾਵਾ ਪ੍ਰਕਾਸ਼ ਰਾਜ ਵੀ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਦੀਪਿਕਾ ਪਾਦੂਕੋਣ ਵੱਲੋਂ ਇਨਕਾਰ ਕਰਨ ਮਗਰੋਂ ਇਸ ਫਿਲਮ ਲਈ ਤ੍ਰਿਪਤੀ ਡਿਮਰੀ ਦੀ ਚੋਣ ਕੀਤੀ ਗਈ ਸੀ।

Advertisement
Advertisement
×