DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Raghav Juyal ਦੀ ਨਵੀਂ Comedy ਫਿਲਮ ‘Bhai Tera Star Hai’ ਦਾ ਪੋਸਟਰ ਰਿਲੀਜ਼

ਨਵੀਂ ਕਾਮੇਡੀ ਫਿਲਮ ‘ਭਾਈ ਤੇਰਾ ਸਟਾਰ ਹੈ’ ਦੇ ਨਿਰਦੇਸ਼ਕਾਂ ਨੇ ਫਿਲਮ ਦਾ ਪਹਿਲਾ ਪੋਸਟਰ ਅਧਿਕਾਰਤ ਤੌਰ ’ਤੇ ਜਾਰੀ ਕਰ ਦਿੱਤਾ ਹੈ। ਇਹ ਪੋਸਟਰ ਫਿਲਮ ਦੀ ਮੁੱਖ ਕਿਰਦਾਰ ਆਧਾਰਿਤ ਕਹਾਣੀ ਦੀ ਪਹਿਲੀ ਝਲਕ ਪੇਸ਼ ਕਰਦਾ ਹੈ। ਪੋਸਟਰ ਵਿੱਚ ਰਾਘਵ ਜੁਆਲ ਅਜੈ...

  • fb
  • twitter
  • whatsapp
  • whatsapp
Advertisement

ਨਵੀਂ ਕਾਮੇਡੀ ਫਿਲਮ ‘ਭਾਈ ਤੇਰਾ ਸਟਾਰ ਹੈ’ ਦੇ ਨਿਰਦੇਸ਼ਕਾਂ ਨੇ ਫਿਲਮ ਦਾ ਪਹਿਲਾ ਪੋਸਟਰ ਅਧਿਕਾਰਤ ਤੌਰ ’ਤੇ ਜਾਰੀ ਕਰ ਦਿੱਤਾ ਹੈ। ਇਹ ਪੋਸਟਰ ਫਿਲਮ ਦੀ ਮੁੱਖ ਕਿਰਦਾਰ ਆਧਾਰਿਤ ਕਹਾਣੀ ਦੀ ਪਹਿਲੀ ਝਲਕ ਪੇਸ਼ ਕਰਦਾ ਹੈ। ਪੋਸਟਰ ਵਿੱਚ ਰਾਘਵ ਜੁਆਲ ਅਜੈ ਸਿੰਘ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ, ਜਿਸ ਉੱਤੇ ਟੈਗਲਾਈਨ ਲਿਖੀ ਹੈ ‘ਟੈਲੇਂਟ ਲੋਡਿੰਗ...’। ਇਹ ਟੈਗਲਾਈਨ ਅਜਿਹੇ ਨੌਜਵਾਨ ਨੂੰ ਪੇਸ਼ ਕਰਦੀ ਹੈ ਜੋ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ’ਚ ਵਿਸ਼ਵਾਸ ਰੱਖਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਵੇਕ ਬੀ. ਅਗਰਵਾਲ ਵੱਲੋਂ ਕੀਤਾ ਗਿਆ ਹੈ ਅਤੇ ਇਸ ਦੀ ਕਹਾਣੀ ਸੁਦੀਪਤੋ ਸਰਕਾਰ ਤੇ ਵਿਵੇਕ ਬੀ. ਅਗਰਵਾਲ ਨੇ ਰਲ ਕੇ ਲਿਖੀ ਹੈ।

ਪ੍ਰੈੱਸ ਰਿਲੀਜ਼ ਮੁਤਾਬਿਕ ਨਿਰਦੇਸ਼ਕਾਂ ਨੇ ਅਜੈ ਸਿੰਘ ਦੇ ਕਿਰਦਾਰ ਨੂੰ ਅਜਿਹੇ ਵਿਅਕਤੀ ਵਜੋਂ ਪੇਸ਼ ਕੀਤਾ ਹੈ ਜਿਸ ਕੋਲ ‘ਬੇਅੰਤ ਆਤਮ-ਵਿਸ਼ਵਾਸ, ਅਸੰਭਵ ਸੁਪਨੇ ਹਨ ਅਤੇ ਛੋਟਾ ਸੋਚਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।’ ਪੋਸਟਰ ਰਾਹੀਂ ਪੁੱਛਿਆ ਗਿਆ ਹੈ, ‘ਅਜੈ ਕੌਣ ਹੈ? ਕੀ ਉਹ ਬਣਨ ਵਾਲਾ ਸਟਾਰ ਹੈ ਜਾਂ ਉਹ ਬਸ ਇਹ ਮੰਨ ਚੁੱਕਿਆ ਹੈ ਕਿ ਉਹ ਪਹਿਲਾਂ ਹੀ ਸਟਾਰ ਹੈ?’ ਨਿਰਦੇਸ਼ਕਾਂ ਨੇ ਫਿਲਹਾਲ ਇਸ ਸਵਾਲ ਦਾ ਜਵਾਬ ਗੁਪਤ ਰੱਖਿਆ ਹੈ। ਇਹ ਫਿਲਮ ਅਵੰਤਿਕਾ ਹਰੀ, ਸੁਨੀਲ ਰੂਪਾਨੀ ਅਤੇ ਵਿਵੇਕ ਬੀ. ਅਗਰਵਾਲ ਵੱਲੋਂ ਬਣਾਈ ਗਈ ਹੈ ਅਤੇ ਇਸ ਨੂੰ ‘ਈਸਟਵੁੱਡ ਪਿਕਚਰਜ਼’ ਵੱਲੋਂ ‘ਇੰਡੀਅਨ ਸਟੋਰੀਜ਼ 2’ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਲੰਡਨ ਦੇ ਖੂਬਸੂਰਤ ਪਿਛੋਕੜ ’ਤੇ ਅਧਾਰਿਤ ਇਸ ਫਿਲਮ ਨੂੰ ਤਾਜ਼ਾ, ਊਰਜਾ ਭਰਪੂਰ, ਕਾਮੇਡੀ, ਸ਼ਾਨਦਾਰ ਸੰਗੀਤ ਅਤੇ ਨੌਜਵਾਨਾਂ ਨੂੰ ਪਸੰਦ ਆਉਣ ਵਾਲੇ ਅੰਦਾਜ਼ ਵਾਲੀ ਫਿਲਮ ਦੱਸਿਆ ਗਿਆ ਹੈ। ਨਿਰਦੇਸ਼ਕਾਂ ਮੁਤਾਬਕ, ਇਹ ਪਹਿਲਾ ਪੋਸਟਰ ਸਿਰਫ਼ ਸ਼ੁਰੂਆਤੀ ਝਲਕ ਹੈ ਅਤੇ ਫਿਲਮ ਦੀ ਰਿਲੀਜ਼ ਤੱਕ ਕਈ ਹੋਰ ਖੁਲਾਸੇ ਕੀਤੇ ਜਾਣਗੇ।

Advertisement

ਰਾਘਵ ਜੁਆਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ ਦਾ ਮੋਸ਼ਨ ਪੋਸਟਰ ਵੀ ਸਾਂਝਾ ਕੀਤਾ ਅਤੇ ਲਿਖਿਆ,‘ਬੌਲੀਵੁੱਡ, ਤਿਆਰ ਹੋ ਜਾਓ। ਨਵਾਂ ਸਟਾਰ ਆ ਰਿਹਾ ਹੈ। ਟੈਲੇਂਟ ਲੋਡਿੰਗ..’ ਇਸ ਪੋਸਟ ’ਤੇ ਕਈ ਨਾਮਵਰ ਅਦਾਕਾਰਾਂ ਨੇ ਵੀ ਆਪਣੀ ਉਤਸੁਕਤਾ ਜ਼ਾਹਰ ਕੀਤੀ। ਗਾਇਕ ਬਾਦਸ਼ਾਹ ਨੇ ਲਿਖਿਆ,‘ਬੌਲੀਵੁੱਡ ਤਿਆਰ ਨਹੀਂ ਹੈ’। ਦੂਜੇ ਪਾਸੇ ਅਦਾਕਾਰਾ ਰਿਧੀ ਡੋਗਰਾ ਨੇ ਲਿਖਿਆ: ‘ਆਖਿਰਕਾਰ!!! ਬਹੁਤ ਉਤਸ਼ਾਹਿਤ ਹਾਂ, ਮੈਂ ਦੇਖਣਾ ਚਾਹੁੰਦੀ ਹਾਂ ਕਿ ਪਟਕਥਾ ਕਿਹੋ ਜਿਹੀ ਹੈ। ਇਹ ਜ਼ਰੂਰ ਕਮਾਲ ਹੋਵੇਗੀ।’

Advertisement

Advertisement
×