DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਪਿੱਟ ਸਿਆਪਾ’ ਪਹਿਲੀ ਮਈ ਨੂੰ ਰਿਲੀਜ਼ ਹੋਵੇਗੀ

ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘‘ਪਿੱਟ ਸਿਆਪਾ’’ ਪਹਿਲੀ ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘‘ਕੈਰੀ ਆਨ ਜੱਟਾ’’ ਅਤੇ ‘‘ਨਿੱਕਾ ਜ਼ੈਲਦਾਰ’’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਛਾਪ ਛੱਡਣ ਵਾਲੀ ਅਭਿਨੇਤਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ...

  • fb
  • twitter
  • whatsapp
  • whatsapp
Advertisement

ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘‘ਪਿੱਟ ਸਿਆਪਾ’’ ਪਹਿਲੀ ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘‘ਕੈਰੀ ਆਨ ਜੱਟਾ’’ ਅਤੇ ‘‘ਨਿੱਕਾ ਜ਼ੈਲਦਾਰ’’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਛਾਪ ਛੱਡਣ ਵਾਲੀ ਅਭਿਨੇਤਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਰਾਹੀਂ ਇਹ ਖ਼ਬਰ ਸਾਂਝੀ ਕੀਤੀ, ਜਿਸ ਉੱਤੇ ਫ਼ਿਲਮ ਦੀ ਰਿਲੀਜ਼ ਤਰੀਕ ਲਿਖੀ ਹੋਈ ਸੀ। ਇਸ ਪੋਸਟ ਵਿੱਚ ਫ਼ਿਲਮ ਦਾ ਪੋਸਟਰ ਦਿਖਾਇਆ ਗਿਆ ਹੈ, ਜਿਸ ਵਿੱਚ ਅਦਾਕਾਰਾ ਕੈਸ਼ ਕਾਊਂਟਰ ’ਤੇ ਨੋਟ ਫੜੀ ਨਜ਼ਰ ਆ ਰਹੀ ਹੈ। ਸੋਨਮ ਨੇ ਕੈਪਸ਼ਨ ਵਿੱਚ ਲਿਖਿਆ, ‘‘ਨਿੰਮੀ ਨੂੰ ਮਿਲੋ, ਪਿੱਟ ਸਿਆਪਾ ਕੰਪਨੀ ਦੀ ਬੌਸ, ਜਿਸ ਦੇ ਐਲਨ ਮਸਕ ਵੀ ਤਰਲੇ ਕਰਦਾ ਫਿਰਦਾ ਕਿ ‘ਨਿੰਮੀ ਜੀ, ਮੇਰੇ ਨਾਲ ਇੱਕ ਵਾਰੀ ਹੱਥ ਮਿਲਾ ਲਓ’।’’ ਇਸ ਫ਼ਿਲਮ ਦੇ ਨਿਰਦੇਸ਼ਕ ਰੁਪਿੰਦਰ ਚਾਹਲ ਹਨ। ਇਹ ‘ਮੂਵੀਟਨਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਹੈ। ਨਿਰਮਾਤਾਵਾਂ ਦੀ ਟੀਮ ਵਿੱਚ ਬਲਵਿੰਦਰ ਸਿੰਘ ਜੰਜੂਆ, ਰੁਪੇਸ਼ ਅਭਿਮੰਨਿਊ ਮਾਲੀ, ਪੰਕਜ ਗੁਪਤਾ, ਸੂਰਿਆ ਗੁਪਤਾ, ਯੋਗੇਸ਼ ਰਾਹਰ, ਸੰਦੀਪ ਵਾਸਵਾਨੀ ਅਤੇ ਕੇਵਲ ਗਰਗ ਸ਼ਾਮਲ ਹਨ। ਸੋਨਮ ਬਾਜਵਾ ਹਾਲ ਹੀ ਵਿਚ ‘‘ਬਾਰਡਰ 2’’ ਵਿਚ ਨਜ਼ਰ ਆਈ ਸੀ।

Advertisement
Advertisement
×