DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਇਲ ਕਪਾਡੀਆ ਸ਼ੈਨਲ ਨੈਕਸਟ ਪ੍ਰਾਈਜ਼ ਦੇ ਜੇਤੂਆਂ ’ਚ ਸ਼ਾਮਲ

ਫਿਲਮ ਨਿਰਮਾਤਾ ਪਾਇਲ ਕਪਾਡੀਆ ਸ਼ੈਨਲ ਨੈਕਸਟ ਪ੍ਰਾਈਜ਼ 2026 ਦੇ ਜੇਤੂਆਂ ਵਿੱਚ ਸ਼ਾਮਲ ਹੋ ਗਈ ਹੈ। ਇਹ ਹਰ ਦੋ ਸਾਲਾਂ ਬਾਅਦ ਦਿੱਤਾ ਜਾਣ ਵਾਲਾ ਵੱਕਾਰੀ ਪੁਰਸਕਾਰ ਹੈ, ਜੋ ਉਨ੍ਹਾਂ ਸਮਕਾਲੀ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ, ਜੋ ਆਪੋ-ਆਪਣੇ ਖੇਤਰਾਂ ਨੂੰ ਕੁੱਝ ਨਵਾਂ...

  • fb
  • twitter
  • whatsapp
  • whatsapp
Advertisement

ਫਿਲਮ ਨਿਰਮਾਤਾ ਪਾਇਲ ਕਪਾਡੀਆ ਸ਼ੈਨਲ ਨੈਕਸਟ ਪ੍ਰਾਈਜ਼ 2026 ਦੇ ਜੇਤੂਆਂ ਵਿੱਚ ਸ਼ਾਮਲ ਹੋ ਗਈ ਹੈ। ਇਹ ਹਰ ਦੋ ਸਾਲਾਂ ਬਾਅਦ ਦਿੱਤਾ ਜਾਣ ਵਾਲਾ ਵੱਕਾਰੀ ਪੁਰਸਕਾਰ ਹੈ, ਜੋ ਉਨ੍ਹਾਂ ਸਮਕਾਲੀ ਕਲਾਕਾਰਾਂ ਨੂੰ ਸਨਮਾਨਿਤ ਕਰਦਾ ਹੈ, ਜੋ ਆਪੋ-ਆਪਣੇ ਖੇਤਰਾਂ ਨੂੰ ਕੁੱਝ ਨਵਾਂ ਪੇਸ਼ ਕਰਦੇ ਹਨ। ਕਪਾਡੀਆ, ਜੋ ਆਪਣੀ ਪਹਿਲੀ ਫੀਚਰ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ’ ਲਈ ਕਾਨ ਫਿਲਮ ਫੈਸਟੀਵਲ ਵਿੱਚ ‘ਗ੍ਰੈਂਡ ਪ੍ਰਿਕਸ’ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਨਿਰਮਾਤਾ ਬਣੀ ਸੀ, ਇਸ ਸਾਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਇਕਲੌਤੀ ਫਿਲਮ ਨਿਰਮਾਤਾ ਹੈ। 2026 ਦੇ ਜੇਤੂਆਂ ਵਿੱਚ 10 ਦੇਸ਼ਾਂ ਦੇ 10 ਕਲਾਕਾਰ ਸ਼ਾਮਲ ਹਨ, ਜੋ ਫਿਲਮ, ਵਿਜ਼ੂਅਲ ਆਰਟ, ਪ੍ਰਦਰਸ਼ਨ ਕਲਾ, ਡਿਜ਼ਾਈਨ ਅਤੇ ਸੰਗੀਤ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਸ਼ੈਨਲ ਵਿਖੇ ਕਲਾ, ਸੱਭਿਆਚਾਰ ਅਤੇ ਵਿਰਾਸਤ ਵਿਭਾਗ ਦੀ ਪ੍ਰਧਾਨ ਯਾਨਾ ਪੀਲ ਨੇ ਕਿਹਾ, ‘‘ਸ਼ੈਨਲ ਨੈਕਸਟ ਪ੍ਰਾਈਜ਼ ਕਲਾਕਾਰਾਂ ਲਈ ਅਜਿਹੇ ਹਾਲਾਤ ਪੈਦਾ ਕਰਦਾ ਹੈ, ਜਿੱਥੇ ਉਹ ਆਪਣੀਆਂ ਸ਼ਰਤਾਂ ’ਤੇ ਤਰੱਕੀ ਕਰ ਸਕਣ। ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੀ ਗ੍ਰੈਜੂਏਟ, ਕਪਾਡੀਆ ਸਭ ਤੋਂ ਪਹਿਲਾਂ ਆਪਣੀ ਲਘੂ ਫਿਲਮ ਆਫਟਰਨੂਨ ਕਲਾਉਡਸ ਨਾਲ ਕਾਨ ਗਈ ਸੀ, ਜਿਸ ਨੂੰ 2017 ਵਿੱਚ ‘ਲਾ ਸਿਨੇਫੋਂਡੇਸ਼ਨ’ ਭਾਗ ਲਈ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਸ ਦੀ ਗੈਰ-ਕਾਲਪਨਿਕ ਫਿਲਮ ‘ਏ ਨਾਈਟ ਆਫ ਨੋਇੰਗ ਨਥਿੰਗ’ ਨੇ 2021 ਵਿੱਚ ਕਾਨ ਵਿਖੇ ਸਰਵੋਤਮ ਦਸਤਾਵੇਜ਼ੀ ਫਿਲਮ ਲਈ ‘ਲੋਇਲ ਡੋਰ ਪੁਰਸਕਾਰ ਜਿੱਤਿਆ ਸੀ।

Advertisement
Advertisement
×