'Pati Patni Aur Woh 2' ਨੇ Box Office ’ਤੇ ਕੀਤੀ 50 ਕਰੋੜ ਦੀ ਕਮਾਈ
ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾ ਦੀ ਫਿਲਮ ‘ਪਤੀ ਪਤਨੀ ਔਰ ਵੋਹ ਦੋ’ ਨੇ ਘਰੇਲੂ ਬਾਕਸ ਆਫਿਸ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੁਦੱਸਰ ਅਜ਼ੀਜ਼ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 15 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼...
ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾ ਦੀ ਫਿਲਮ ‘ਪਤੀ ਪਤਨੀ ਔਰ ਵੋਹ ਦੋ’ ਨੇ ਘਰੇਲੂ ਬਾਕਸ ਆਫਿਸ ’ਤੇ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੁਦੱਸਰ ਅਜ਼ੀਜ਼ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 15 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਟੀ-ਸੀਰੀਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਅਤੇ ਵਾਮਿਕਾ ਗੱਬੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਨਿਰਮਾਤਾਵਾਂ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟਰ ਸਾਂਝਾ ਕਰ ਕੇ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ। ਫਿਲਮ ਨੇ ਰਿਲੀਜ਼ ਦੇ ਪਹਿਲੇ ਹਫ਼ਤੇ 33.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਦੂਜੇ ਹਫ਼ਤੇ 15.08 ਕਰੋੜ ਰੁਪਏ ਅਤੇ ਤੀਜੇ ਹਫ਼ਤੇ 1.26 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 50.09 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਨਿਰਮਾਤਾਵਾਂ ਨੇ ਦਰਸ਼ਕਾਂ ਦੇ ਪਿਆਰ ਲਈ ਧੰਨਵਾਦ ਕਰਦਿਆਂ ਸਿਨੇਮਾਘਰਾਂ ਵਿੱਚ ਜਾ ਕੇ ਟਿਕਟਾਂ ਬੁੱਕ ਕਰਨ ਦੀ ਅਪੀਲ ਕੀਤੀ ਹੈ। ਇਹ ਫਿਲਮ ਸਾਲ 2019 ਵਿੱਚ ਆਈ ‘ਪਤੀ ਪਤਨੀ ਔਰ ਵੋਹ’ ਦਾ ਅਗਲਾ ਭਾਗ ਹੈ, ਜੋ ਕਿ ਸੰਜੀਵ ਕੁਮਾਰ ਦੀ ਸਾਲ 1979 ਦੀ ਮਸ਼ਹੂਰ ਫਿਲਮ ਦਾ ਰੀਮੇਕ ਸੀ। ਫਿਲਮ ਦੀ ਕਹਾਣੀ ਪ੍ਰਜਾਪਤੀ (ਆਯੂਸ਼ਮਾਨ ਖੁਰਾਣਾ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਤਿੰਨ ਔਰਤਾਂ ਵਿਚਾਲੇ ਫਸ ਜਾਂਦਾ ਹੈ ਅਤੇ ਇਸ ਤੋਂ ਬਾਅਦ ਹਾਸੇ-ਮਜ਼ਾਕ ਵਾਲੀਆਂ ਕਈ ਘਟਨਾਵਾਂ ਵਾਪਰਦੀਆਂ ਹਨ।

