‘ਬਟਵਾਰਾ 1947’ ਨੂੰ ਭਰਵਾਂ ਹੁੰਗਾਰਾ
ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਅਦਾਕਾਰੀ ਵਾਲੀ ਫਿਲਮ ‘ਬਟਵਾਰਾ 1947’ ਨੇ ਸ਼ਨਿੱਚਰਵਾਰ ਨੂੰ ਰਿਲੀਜ਼ ਦੇ ਦੂਜੇ ਦਿਨ 12.65 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ ’ਤੇ ਵੱਡੀ ਛਾਲ ਮਾਰੀ ਹੈ। ਇਹ ਫਿਲਮ ਜਿਸ ਨੇ ਸ਼ੁੱਕਰਵਾਰ 14 ਅਗਸਤ ਨੂੰ 5.25...
Advertisement
ਸਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਅਦਾਕਾਰੀ ਵਾਲੀ ਫਿਲਮ ‘ਬਟਵਾਰਾ 1947’ ਨੇ ਸ਼ਨਿੱਚਰਵਾਰ ਨੂੰ ਰਿਲੀਜ਼ ਦੇ ਦੂਜੇ ਦਿਨ 12.65 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ ’ਤੇ ਵੱਡੀ ਛਾਲ ਮਾਰੀ ਹੈ। ਇਹ ਫਿਲਮ ਜਿਸ ਨੇ ਸ਼ੁੱਕਰਵਾਰ 14 ਅਗਸਤ ਨੂੰ 5.25 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ, ਨੇ ਸ਼ਨਿੱਚਰਵਾਰ ਨੂੰ ਕਮਾਈ ’ਚ 140.95 ਫੀਸਦ ਦਾ ਵਾਧਾ ਦਰਜ ਕੀਤਾ ਹੈ। ਇਸ ਦਾ ਦੋ ਦਿਨਾਂ ਦਾ ਕੁੱਲ ਕੁਲੈਕਸ਼ਨ ਹੁਣ 17.90 ਕਰੋੜ ਰੁਪਏ ਹੋ ਗਿਆ ਹੈ। ਫਿਲਮ ‘ਬਟਵਾਰਾ 1947’ ਵਿੱਚ ਸਨੀ ਦਿਓਲ, ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਕਰਨ ਦਿਓਲ, ਅਲੀ ਫ਼ਜ਼ਲ ਅਤੇ ਅਭਿਮੰਨਿਊ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ।
Advertisement
Advertisement
×

