ਪਰਿਨੀਤੀ ਚੋਪੜਾ ਵੱਲੋਂ ਰਾਘਵ ਚੱਢਾ ਨੂੰ ਜਨਮ ਦਿਨ ਦੀ ਵਧਾਈ
ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਪਤੀ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਸ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਆਪਣੇ ਪਤੀ...
ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਪਤੀ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਸ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਅਦਾਕਾਰਾ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਆਪਣੇ ਪਤੀ ਨਾਲ ਫੋਟੋਆਂ ਅਪਲੋਡ ਕੀਤੀਆਂ ਹਨ। ਇਨ੍ਹਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਫੋਟੋਆਂ ਨਾਲ ਪਾਈ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ ਕਿ ਦੁਨੀਆਂ ਦੇ ਸਭ ਤੋਂ ਵਧੀਆ ਇਨਸਾਨ ਨੂੰ ਉਸ ਦੇ ਜਨਮ ਦਿਨ ’ਤੇ ਵਧਾਈਆਂ। ਉਸ ਨੇ ਕਿਹਾ ਕਿ ਰਾਘਵ ਉਸ ਲਈ ਮਾਣ ਅਤੇ ਪ੍ਰੇਰਨਾ ਹੈ। ਉਸ ਨੇ ਕਿਹਾ, ‘‘ਮੈਂ ਤੁਹਾਨੂੰ ਜਦੋਂ ਵੀ ਦੇਖਿਆ ਹੈ ਤਾਂ ਤੁਹਾਡੇ ਵਿੱਚੋਂ ਮੈਨੂੰ ਬਿਹਤਰੀਨ ਪੁੱਤਰ, ਬਿਹਤਰੀਨ ਪਤੀ ਅਤੇ ਬਿਹਤਰੀਨ ਪਿਤਾ ਦਿਖਾਈ ਦਿੱਤਾ ਹੈ। ਮੈਂ ਤੁਹਾਨੂੰ ਬਹੁਤ ਔਖਾ ਕੰਮ ਕਰਦੇ ਹੋਏ ਦੇਖਿਆ ਹੈ ਪਰ ਤੁਹਾਨੂੰ ਪਰਿਵਾਰ ਅਤੇ ਕੰਮ ਦੋਵਾਂ ਨੂੰ ਸੰਭਾਲਣਾ ਆਉਂਦਾ ਹੈ। ਤੁਸੀਂ ਮੇਰੇ ਲਈ ਮਾਣ ਹੋ ਅਤੇ ਮੈਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਦੇ ਰਹਿੰਦੇ ਹੋ। ਮੈਨੂੰ ਜਿਊਣ ਦੀ ਵਜ੍ਹਾ ਦੇਣ ਵਾਲੇ ਇਨਸਾਨ ਨੂੰ ਉਸ ਦੇ ਜਨਮ ਦਿਨ ’ਤੇ ਵਧਾਈ।’’ ‘ਅਮਰ ਸਿੰਘ ਚਮਕੀਲਾ’ ਫਿਲਮ ਦੀ ਅਦਾਕਾਰਾ ਨੇ ਅਕਤੂਬਰ ਮਹੀਨੇ ਪੁੱਤਰ ਨੂੰ ਜਨਮ ਦਿੱਤਾ ਹੈ। 19 ਅਕਤੂਬਰ ਨੂੰ ਦੋਵਾਂ ਜਣਿਆਂ ਨੇ ਉਨ੍ਹਾਂ ਦੇ ਘਰ ਪੁੱਤਰ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਨ੍ਹਾਂ ਦੋਵਾਂ ਨੇ ਸਾਲ 2023 ਵਿੱਚ ਵਿਆ-ਏਐੱਨਆਈ

