ਚੌਪਾਲ ’ਤੇ ‘ਪੰਛੀ 2’ ਰਿਲੀਜ਼
ਚੌਪਾਲ ’ਤੇ ‘ਪੰਛੀ 2’ ਹੁਣ ਰਿਲੀਜ਼ ਹੋ ਚੁੱਕਾ ਹੈ। ‘ਪੰਛੀ’ ਕਿਰਦਾਰ ਚੌਪਾਲ ਉਤੇ ਕੁਝ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ। ਇਹ ਕਾਫੀ ਚਰਚਾ ਵਿਚ ਵੀ ਰਿਹਾ ਸੀ। ਉਹ ਕੋਈ ਰਵਾਇਤੀ ਹੀਰੋ ਨਹੀਂ ਸੀ।...
ਚੌਪਾਲ ’ਤੇ ‘ਪੰਛੀ 2’ ਹੁਣ ਰਿਲੀਜ਼ ਹੋ ਚੁੱਕਾ ਹੈ। ‘ਪੰਛੀ’ ਕਿਰਦਾਰ ਚੌਪਾਲ ਉਤੇ ਕੁਝ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ। ਇਹ ਕਾਫੀ ਚਰਚਾ ਵਿਚ ਵੀ ਰਿਹਾ ਸੀ। ਉਹ ਕੋਈ ਰਵਾਇਤੀ ਹੀਰੋ ਨਹੀਂ ਸੀ। ਹੁਣ ਸੀਕੁਅਲ ਵਿੱਚ ਵੀ ਉਹੀ ਜਟਿਲਤਾ ਪਰਤ ਆਈ ਹੈ, ਪਰ ਇਸ ਵਾਰ ਕਹਾਣੀ ਹੋਰ ਵੀ ਪਰਤਦਾਰ ਹੈ। ਪ੍ਰਿੰਸ ਕੰਵਲਜੀਤ ਸਿੰਘ ਦੇ ਮੁੱਖ ਕਿਰਦਾਰ ਨਾਲ ‘ਪੰਛੀ 2’ ਦੀ ਕਹਾਣੀ ਸਾਧਾਰਨ ਹਾਲਤਾਂ ’ਚ ਸ਼ੁਰੂ ਹੁੰਦੀ ਹੈ। ਪਰ ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਇਹ ਕਿਰਦਾਰ ਸ਼ੱਕੀ ਅਤੇ ਜਟਿਲ ਹੁੰਦਾ ਜਾਂਦਾ ਹੈ, ਅਤੇ ਰਿਸ਼ਤੇ ਵੀ ਸਵਾਲਾਂ ਵਿੱਚ ਘਿਰ ਜਾਂਦੇ ਹਨ। ਆਰੂਸ਼ੀ ਸ਼ਰਮਾ ਅਤੇ ਨਾਇਕਰਾ ਢਿੱਲੋਂ ਇਸ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਦੇ ਕਿਰਦਾਰ ਕਹਾਣੀ ਨੂੰ ਜਜ਼ਬਾਤੀ ਗਹਿਰਾਈ ਦੇਣ ਦੇ ਨਾਲ ਨਾਲ ਉਸ ਵਿੱਚ ਤਣਾਅ ਵੀ ਪੈਦਾ ਕਰਦੇ ਹਨ। ਫਿਲਮ ਦੇ ਪ੍ਰਮੋਸ਼ਨ ਲਈ ਪ੍ਰਿੰਸ ਕੰਵਲਜੀਤ ਅਤੇ ਨਾਇਕਰਾ ਇਸ ਸਮੇਂ ਸਿਡਨੀ ਵਿੱਚ ਹਨ। ਪਹਿਲੇ ਭਾਗ ਦੀ ਯਾਦ ਅਜੇ ਵੀ ਦਰਸ਼ਕਾਂ ਦੇ ਮਨ ਵਿੱਚ ਤਾਜ਼ਾ ਹੈ।

