ਪੱਬੀ ਦੀ ‘Gali Number 5’ ਲਈ Best Director ਵਜੋਂ ਚੋਣ
ਅੰਬਾਲਾ ਵਿੱਚ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰਨ ਵਾਲੇ ਅਦਾਕਾਰ ਪ੍ਰਮੋਦ ਪੱਬੀ ਨੂੰ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗਲੀ ਨੰਬਰ 5’ ਲਈ ਲਖਨਊ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ‘ਬੈੱਸਟ ਡਾਇਰੈਕਟਰ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ...
Advertisement
ਅੰਬਾਲਾ ਵਿੱਚ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰਨ ਵਾਲੇ ਅਦਾਕਾਰ ਪ੍ਰਮੋਦ ਪੱਬੀ ਨੂੰ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗਲੀ ਨੰਬਰ 5’ ਲਈ ਲਖਨਊ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ‘ਬੈੱਸਟ ਡਾਇਰੈਕਟਰ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ ਵਿੱਚ ਦਿਖਾਈ ਵੀ ਜਾਵੇਗੀ। ਉਸ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਦੈਨਿਕ ਟ੍ਰਿਬਿਊਨ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਅਤੇ ਪ੍ਰਸਿੱਧ ਲੇਖਕ ਮਨਮੋਹਨ ਗੁਪਤਾ ਮੋਨੀ ਨੇ ਲਿਖੀ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਫਿਲਮ ਲਈ ਉਸ ਨੂੰ ਲਖਨਊ ਇੰਟਰਨੈਸ਼ਨਲ ਫਿਲਮ ਕਨਕਲੇਵ ਅਤੇ ਜਾਗਰਣ ਫਿਲਮ ਫੈਸਟੀਵਲ ਵਿੱਚ ‘ਬੈੱਸਟ ਡਾਇਰੈਕਟਰ’ ਦਾ ਐਵਰਡ ਮਿਲ ਚੁੱਕਾ ਹੈ। ਪ੍ਰਮੋਦ ਪੱਬੀ ਅਦਾਕਾਰ ਵਜੋਂ ‘ਬਲੈਕੀਆ’ ਤੇ ‘ਸਰਪੰਚ’ ਫਿਲਮਾਂ ਵਿੱਚ ਅਦਾਕਾਰ ਵਜੋਂ ਵੀ ਭੂਮਿਕਾਵਾਂ ਨਿਭਾਅ ਚੁੱਕਾ ਹੈ।
Advertisement
Advertisement
×

