DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਫਿਲਮ ‘ਕਾਲਾ ਹਿਰਨ’ ਦਾ ਟੀਜ਼ਰ ਹਟਾਉਣ ਦਾ ਹੁਕਮ

ਦਿੱਲੀ ਹਾਈ ਕੋਰਟ ਨੇ ਅੱਜ ਫਿਲਮ ‘ਕਾਲਾ ਹਿਰਨ: ਦਿ ਬੈਟਲ ਫਾਰ ਲੈਗੇਸੀ’ ਦਾ ਟੀਜ਼ਰ ਅਤੇ ਸਬੰਧਿਤ ਔਨਲਾਈਨ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਫਿਲਮ ਦੀ ਪ੍ਰਚਾਰ ਸਮੱਗਰੀ ਪਹਿਲੀ ਨਜ਼ਰੇ ਅਦਾਕਾਰ ਸਲਮਾਨ ਖ਼ਾਨ ਨੂੰ 1998 ਦੇ...

  • fb
  • twitter
  • whatsapp
  • whatsapp
Advertisement

ਦਿੱਲੀ ਹਾਈ ਕੋਰਟ ਨੇ ਅੱਜ ਫਿਲਮ ‘ਕਾਲਾ ਹਿਰਨ: ਦਿ ਬੈਟਲ ਫਾਰ ਲੈਗੇਸੀ’ ਦਾ ਟੀਜ਼ਰ ਅਤੇ ਸਬੰਧਿਤ ਔਨਲਾਈਨ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਫਿਲਮ ਦੀ ਪ੍ਰਚਾਰ ਸਮੱਗਰੀ ਪਹਿਲੀ ਨਜ਼ਰੇ ਅਦਾਕਾਰ ਸਲਮਾਨ ਖ਼ਾਨ ਨੂੰ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨਾਲ ਜੋੜਦੀ ਹੈ ਅਤੇ ਇਸ ਨਾਲ ਉਸ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ।

ਫ਼ਿਲਮ ਦੀ ਰਿਲੀਜ਼, ਪ੍ਰਚਾਰ ਅਤੇ ਪਬਲਿਸੀਟੀ ’ਤੇ ਅੰਤ੍ਰਿਮ ਰੋਕ ਲਾਉਣ ਦੀ ਮੰਗ ਕਰਦੀ ਸਲਮਾਨ ਖ਼ਾਨ ਦੀ ਅਰਜ਼ੀ ’ਤੇ ਸੁਣਵਾਈ ਦੌਰਾਨ ਜਸਟਿਸ ਜਯੋਤੀ ਸਿੰਘ ਨੇ ਇਹ ਵੀ ਸੰਕੇਤ ਦਿੱਤਾ ਕਿ ਫ਼ਿਲਮ ਦੇ ਨਿਰਮਾਤਾ ਅਮਿਤ ਜਾਨੀ ਵੱਲੋਂ ਦਿੱਤੇ ਇੰਟਰਵਿਊਆਂ ਨੂੰ ਵੀ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣਗੇ। ਕਾਰਵਾਈ ਦੌਰਾਨ ਅਦਾਲਤ ਨੇ ਜ਼ੁਬਾਨੀ ਟਿੱਪਣੀ ਕੀਤੀ, ‘‘ਇਸ ’ਤੇ ਰੋਕ ਲੱਗਣੀ ਚਾਹੀਦੀ ਹੈ।’’ ਕਿਸੇ ਵਿਅਕਤੀ ਦੇ ਅਕਸ ਬਾਰੇ ਪ੍ਰਚਾਰ ਮੁਹਿੰਮ ਦੇ ਅਸਰ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਅਦਾਲਤ ਨੇ ਕਿਹਾ, ‘‘ਇੱਜ਼ਤ ਇੱਕ ਵਾਰ ਗੁਆਚ ਜਾਵੇ ਤਾਂ ਹਮੇਸ਼ਾਂ ਲਈ ਗੁਆਚ ਜਾਂਦੀ ਹੈ।’ ਜੱਜ ਨੇ ਅੱਗੇ ਨੋਟ ਕੀਤਾ ਕਿ ਪ੍ਰਚਾਰ ਸਮੱਗਰੀ ਅਦਾਕਾਰ ਨੂੰ ਲਾਰੈਂਸ ਬਿਸ਼ਨੋਈ ਵਿਵਾਦ ਨਾਲ ਜੋੜਦੀ ਦਿਖਾਈ ਦਿੰਦੀ ਹੈ। ਖ਼ਾਨ ਵੱਲੋਂ ਪੇਸ਼ ਹੋਏ ਵਕੀਲਾਂ ਅਨੁਸਾਰ, ਫ਼ਿਲਮ ਦਾ ਟੀਜ਼ਰ, ਪੋਸਟਰ ਅਤੇ ਇਸ ਨਾਲ ਜੁੜੀ ਪ੍ਰਚਾਰ ਸਮੱਗਰੀ ਅਦਾਕਾਰ ਦਾ ਸਿੱਧਾ ਨਾਮ ਲਏ ਬਿਨਾਂ ਵੀ ਉਸ ਨੂੰ ਸਪੱਸ਼ਟ ਤੌਰ ’ਤੇ ਪਛਾਣਨਯੋਗ ਬਣਾਉਂਦੀ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪ੍ਰਚਾਰ ਸਮੱਗਰੀ ਵਿੱਚ ਹਮਸ਼ਕਲ ਨੂੰ ਖ਼ਾਨ ਦਾ ਖਾਸ ਬਰੇਸਲੈੱਟ ਪਹਿਨੇ ਹੋਏ ਦਿਖਾਇਆ ਗਿਆ ਹੈ, ਜਿਸ ਨਾਲ ਜਨਤਾ ਲਈ ਉਸ ਨੂੰ ਆਸਾਨੀ ਨਾਲ ਪਛਾਣਨਾ ਸੰਭਵ ਹੋ ਜਾਂਦਾ ਹੈ।

Advertisement

ਖ਼ਾਨ ਨੇ ਦਲੀਲ ਦਿੱਤੀ ਹੈ ਕਿ ਪ੍ਰਸਤਾਵਿਤ ਫ਼ਿਲਮ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ’ਤੇ ਆਧਾਰਿਤ ਹੈ ਅਤੇ ਉਸ ਨਾਲ ਜੁੜੀਆਂ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ, ਜਿਸ ਨਾਲ ਉਸ ਦੀ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਸ ਨੇ ਇਹ ਵੀ ਤਰਕ ਦਿੱਤਾ ਹੈ ਕਿ ਇਹ ਫ਼ਿਲਮ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਪਛਾਣ ਅਤੇ ਜਨਤਕ ਅਕਸ ਦਾ ਵਪਾਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Advertisement

Advertisement
×