ਨੁਸ਼ਰਤ ਭਰੂਚਾ ਦੀ ਰੀੜ੍ਹ ਦੀ ਹੱਡੀ ਟੁੱਟੀ
ਅਦਾਕਾਰਾ ਨੁਸ਼ਰਤ ਭਰੂਚਾ ਨਾਲ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿੱਚ ਹਾਦਸਾ ਹੋ ਗਿਆ, ਜਿਸ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਨ੍ਹਾਂ ਦੇ ਸਹਿਯੋਗੀ ਨੇ ਦੱਸਿਆ ਕਿ ਉਸ ਨੂੰ ਵਾਪਸ ਮੁੰਬਈ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿੱਥੇ ਉਸ...
ਅਦਾਕਾਰਾ ਨੁਸ਼ਰਤ ਭਰੂਚਾ ਨਾਲ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿੱਚ ਹਾਦਸਾ ਹੋ ਗਿਆ, ਜਿਸ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਨ੍ਹਾਂ ਦੇ ਸਹਿਯੋਗੀ ਨੇ ਦੱਸਿਆ ਕਿ ਉਸ ਨੂੰ ਵਾਪਸ ਮੁੰਬਈ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿੱਥੇ ਉਸ ਦੀ ਸਰਜਰੀ ਕੀਤੀ ਜਾਵੇਗੀ। ਅਦਾਕਾਰਾ ਫਿਲਹਾਲ ਬਾਲੀ ਦੇ ਹਸਪਤਾਲ ਵਿੱਚ ਡਾਕਟਰੀ ਨਿਗਰਾਨੀ ਹੇਠ ਹੈ। ਉਹ ਉੱਥੇ ਕੰਮ ਅਤੇ ਛੁੱਟੀਆਂ ਦੇ ਸਿਲਸਿਲੇ ਵਿੱਚ ਗਈ ਹੋਈ ਸੀ। ਉਨ੍ਹਾਂ ਲੋਕਾਂ ਨੂੰ ਅਦਾਕਾਰਾ ਦੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਉਸ ਨੂੰ ਆਪਣੇ ਇਲਾਜ ਅਤੇ ਸਿਹਤਯਾਬੀ ’ਤੇ ਧਿਆਨ ਕੇਂਦਰਿਤ ਕਰਨ ਲਈ ਲੋੜੀਂਦਾ ਸਮਾਂ ਦੇਣ ਦੀ ਅਪੀਲ ਕੀਤੀ। ਭਰੂਚਾ ਨੇ 2006 ਦੀ ਫਿਲਮ ‘ਜੈ ਸੰਤੋਸ਼ੀ ਮਾਂ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਹ ਆਪਣੀਆਂ ਮਕਬੂਲ ਫਿਲਮਾਂ ‘ਲਵ ਸੈਕਸ ਔਰ ਧੋਖਾ’ (2010) ਅਤੇ ਕਾਰਤਿਕ ਆਰੀਅਨ ਨਾਲ ‘ਪਿਆਰ ਕਾ ਪੰਚਨਾਮਾ’ (2011) ਵਿੱਚ ਕੰਮ ਕਰਨ ਤੋਂ ਬਾਅਦ ਮਸ਼ਹੂਰ ਹੋਈ। ਉਸ ਦੇ ਹੋਰ ਪ੍ਰਮੁੱਖ ਕੰਮਾਂ ਵਿੱਚ ਪਿਆਰ ਕਾ ਪੰਚਨਾਮਾ 2, ਸੋਨੂੰ ਕੇ ਟੀਟੂ ਕੀ ਸਵੀਟੀ, ਡ੍ਰੀਮ ਗਰਲ, ਛਲਾਂਗ, ਅਜੀਬ ਦਾਸਤਾਨਜ਼, ਛੋਰੀ, ਜਨਹਿਤ ਮੇਂ ਜਾਰੀ, ਰਾਮ ਸੇਤੂ, ਸੈਲਫੀ, ਅਕੇਲੀ ਅਤੇ ਛੋਰੀ 2 ਸ਼ਾਮਲ ਹਨ। ਭਰੂਚਾ ਅੱਗੇ ਟਾਈਗਰ ਸ਼ਰਾਫ ਅਭਿਨੀਤ ਅਤੇ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਿਤ ਐਕਸ਼ਨ ਫਿਲਮ ਵਿੱਚ ਨਜ਼ਰ ਆਵੇਗੀ।

