ਉਰਦੂ ਸ਼ਾਇਰੀ ਦੇ ਨੌਂ ਰਤਨ

ਉਰਦੂ ਸ਼ਾਇਰੀ ਦੇ ਨੌਂ ਰਤਨ

ਡਾ . ਮੀਨਾਕਸ਼ੀ ਵਸ਼ਿਸ਼ਠ

ਪੁਸਤਕ ਸਮੀਖਿਆ

ਉਰਦੂ ਸਾਹਿਤ ਜਿੰਨਾ ਦੇਵਨਾਗਰੀ ਵਿੱਚ ਪੜ੍ਹਿਆ ਜਾ ਰਿਹਾ ਹੈ, ਓਨਾ ਸ਼ਾਇਦ ਫ਼ਾਰਸੀ ਵਿੱਚ ਨਹੀਂ ਪੜ੍ਹਿਆ ਗਿਆ। ਪੁਸਤਕ ‘ਉਰਦੂ ਦੇ ਨੌਂ ਮਹਾਰਥੀ’ (ਸੰਪਾਦਕ: ਰਿੰਕਲ ਸ਼ਰਮਾ; ਕੀਮਤ: 175 ਰੁਪਏ; ਡਾਇਮੰਡ ਬੁਕਸ, ਨਵੀਂ ਦਿੱਲੀ) ਕਿਤਾਬ ਵਿੱਚ ਉਰਦੂ ਦੇ ਨੌਂ ਵਿਸ਼ੇਸ਼ ਸ਼ਾਇਰਾਂ ਦੀ ਜਾਣ ਪਛਾਣ ਅਤੇ ਉਨ੍ਹਾਂ ਦੇ ਕਲਾਮ ਸੰਕਲਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪਦਮ ਭੂਸ਼ਣ ਜਾਵੇਦ ਅਖ਼ਤਰ, ਗੁਲਜ਼ਾਰ ਦੇਹਲਵੀ, ਮੁਨੱਵਰ ਆਸ਼ਕ ਹੋਣਾ, ਵਸੀਮ ਬਰੇਲਵੀ, ਅਮਰਨਾਥ ਵਰਮਾ, ਡਾ. ਖੁਰਸ਼ੀਦ ਆਲਮ, ਮੰਜਰ ਭੋਪਾਲੀ, ਅੰਜੁਮ ਰਹਬਰ ਅਤੇ ਪਰਵੇਜ਼ ਆਲਮ ਨੂੰ ਲਿਆ ਗਿਆ ਹੈ। ਪ੍ਰਸਿੱਧ ਸ਼ਾਇਰ ਡਾ . ਬਸ਼ੀਰ ਬਦਰ ਨੂੰ ਨਾ ਲਏ ਜਾਣ ਦਾ ਕਾਰਨ ਸਪੱਸ਼ਟ ਨਹੀਂ ਹੈ। ਜੇਕਰ ਲੈ ਲਿਆ ਜਾਂਦਾ ਤਾਂ ਇਹ ਕਿਤਾਬ ਆਪਣੇ ਆਪ ’ਚ ਸਮਕਾਲੀ ਉਰਦੂ ਸਾਹਿਤ ਦਾ ਦਰਪਣ ਬਣ ਜਾਂਦੀ। ਬਹਰਹਾਲ ਜਿਨ੍ਹਾਂ ਨੂੰ ਲਿਆ ਗਿਆ ਹੈ, ਉਹ ਸਾਰੇ ਭਾਸ਼ਾ ਅਤੇ ਉਰਦੂ ਸਾਹਿਤ ਨੂੰ ਲੈ ਕੇ ਵਿਚਾਰਿਕ ਰੂਪ ਵਿਚ ਬੇਬਾਕੀ ਨਾਲ ਗੱਲ ਕਰਨ ਵਿਚ ਮਾਹਰ ਹਨ। ਇਹ ਵੀ ਇੱਕ ਚੰਗੀ ਗੱਲ ਹੈ ਕਿ ਸੰਪਾਦਕ ਨੇ ਲਗਭਗ ਸਾਰੇ ਸ਼ਾਇਰਾਂ ਨਾਲ ਨਿੱਜੀ ਮੁਲਾਕਾਤਾਂ ਕਰਕੇ ਇੰਟਰਵਿਊਜ਼ ਲਈਆਂ ਹਨ ਅਤੇ ਆਪਣੇ ਵੱਲੋਂ ਪੂਰੀ ਵਾਹ ਲਾ ਕੇ ਪ੍ਰਮਾਣਿਕ ਜਾਣਕਾਰੀ ਪੇਸ਼ ਕੀਤੀ ਹੈ। ਇਸ ਪੁਸਤਕ ਵਿਚ ਇਨ੍ਹਾਂ ਨੌਂ ਮਹਾਰਥੀਆਂ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਨਾਲ-ਨਾਲ ਭਾਸ਼ਾ ਵਿਕਾਸ ਅਤੇ ਭਾਸ਼ਾ ਸੰਵਾਰਨ ਨਾਲ ਜੁੜੀ ਜਾਣਕਾਰੀ ਸ਼ਾਮਿਲ ਹੈ। ਅਨੇਕ ਸਮੱਸਿਆਵਾਂ ਅਤੇ ਭਾਸ਼ਾਗਤ ਵਿਵਾਦਾਂ ਦਾ ਹੱਲ ਵੀ ਇਨ੍ਹਾਂ ਇੰਟਰਵਿਊਜ਼ ਵਿੱਚ ਮਿਲ ਜਾਂਦਾ ਹੈ। ਅਜਿਹੀਆਂ ਕ੍ਰਿਤਾਂ ਭਾਰਤੀ ਭਾਸ਼ਾ ਤੇ ਸੱਭਿਆਚਾਰ ਦੀ ਵੰਨ-ਸੁਵੰਨਤਾ ਨੂੰ ਦਿਲਚਸਪ ਢੰਗ ਨਾਲ ਬਿਆਨ ਕਰਦੀਆਂ ਹਨ। ਕਿਤਾਬ ਦੀ ਸਾਰੀ ਸਾਮੱਗਰੀ ਰੌਚਕ, ਪੜ੍ਹਨਯੋਗ ਅਤੇ ਗਿਆਨਵਰਧਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All