DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਮਰਤ ਨੇ ‘ਏਅਰਲਿਫਟ’ ਦੇ ਦਸ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ

ਅਦਾਕਾਰਾ ਨਿਮਰਤ ਕੌਰ ਨੇ ਆਪਣੀ ਫਿਲਮ ‘ਏਅਰਲਿਫਟ’ ਦੀ ਰਿਲੀਜ਼ ਦੇ ਅੱਜ ਦਸ ਸਾਲ ਪੂਰੇ ਹੋਣ ’ਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇਸ ਨਾਲ ਜੁੜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਅਕਸ਼ੈ ਕੁਮਾਰ ਇਸ ਫਿਲਮ ’ਚ ਮੁੱਖ ਭੂਮਿਕਾ ’ਚ ਸੀ...

  • fb
  • twitter
  • whatsapp
  • whatsapp
Advertisement

ਅਦਾਕਾਰਾ ਨਿਮਰਤ ਕੌਰ ਨੇ ਆਪਣੀ ਫਿਲਮ ‘ਏਅਰਲਿਫਟ’ ਦੀ ਰਿਲੀਜ਼ ਦੇ ਅੱਜ ਦਸ ਸਾਲ ਪੂਰੇ ਹੋਣ ’ਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇਸ ਨਾਲ ਜੁੜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਅਕਸ਼ੈ ਕੁਮਾਰ ਇਸ ਫਿਲਮ ’ਚ ਮੁੱਖ ਭੂਮਿਕਾ ’ਚ ਸੀ ਅਤੇ ਇਸ ਦਾ ਨਿਰਦੇਸ਼ਨ ਰਾਜਾ ਕ੍ਰਿਸ਼ਨ ਮੈਨਨ ਨੇ ਕੀਤਾ ਸੀ। ਇਹ ਫਿਲਮ ਭਾਰਤ ਦੀ ਸਭ ਤੋਂ ਵੱਡੇ ਨਾਗਰਿਕ ਬਚਾਅ ਮੁਹਿੰਮ ’ਤੇ ਆਧਾਰਤ ਹੈ, ਜਿਸ ਤਹਿਤ 1990 ’ਚ ਇਰਾਕ ਵੱਲੋਂ ਕੁਵੈਤ ’ਤੇ ਕੀਤੇ ਹਮਲੇ ਦੌਰਾਨ ਵਪਾਰੀ ਮੈਥੁਨੀ ਮੈਥਯੂਜ਼ ਨੇ 1,70,000 ਭਾਰਤੀਆਂ ਨੂੰ ਬਚਾਇਆ ਸੀ। ਫਿਲਮ ’ਚ ਅੰਮ੍ਰਿਤਾ ਕਟਿਆਲ ਦਾ ਕਿਰਦਾਰ ਨਿਭਾਉਣ ਵਾਲੀ ਨਿਮਰਤ ਕੌਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਸਾਂਝੀ ਕੀਤੀ। ਇਸ ’ਚ ਫਿਲਮ ਦੇ ਪੋਸਟਰ ਅਤੇ ਸੈੱਟ ਨਾਲ ਜੁੜੀ ਪਰਦੇ ਦੇ ਪਿੱਛੇ ਦੀ ਤਸਵੀਰ ਸ਼ਾਮਲ ਹੈ। ਅਭਿਨੇਤਰੀ ਨੇ ਕੈਪਸ਼ਨ ’ਚ ਲਿਖਿਆ, ‘‘ਅੱਜ ਤੋਂ ਦਸ ਸਾਲ ਪਹਿਲਾਂ ਇਹ ਵਿਸ਼ੇਸ਼ ਫਿਲਮ ਰਿਲੀਜ਼ ਹੋਈ ਸੀ। ਇਸ ਦਾ ਸੰਗੀਤ, ਉਹ ਪਲ, ਉਹ ਪਿਆਰ ਮੇਰੇ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। 22 ਜਨਵਰੀ 2016 ਨੂੰ ਰਿਲੀਜ਼ ਹੋਈ ਇਸ ਫਿਲਮ ’ਚ ਫੇਰਿਨਾ ਵਜ਼ੀਰ, ਕੁਦੁਮ ਮਿਸ਼ਰਾ ਅਤੇ ਪੁਰਬ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ ਸੀ। ਨਿਮਰਤ ਨੇ ਹਾਲ ਹੀ ’ਚ ‘ਦਿ ਫੈਮਿਲੀ ਮੈਨ’ ਦੇ ਤੀਜੇ ਸੀਜ਼ਨ ’ਚ ਕੰਮ ਕੀਤਾ। ਰਾਜ ਅਤੇ ਡੀਕੇ ਵੱਲੋਂ ਬਣਾਈ ਇਸ ਸੀਰੀਜ਼ ਵਿੱਚ ਸੱਤ ਲੜੀਵਾਰ ਹਨ। ਇਸ ਸੀਰੀਜ਼ ’ਚ ਮਨੋਜ ਵਾਜਪਾਈ ਮੁੱਖ ਭੂਮਿਕਾ ’ਚ ਹੈ ਅਤੇ ਨਾਲ ਹੀ ਜੈਦੀਪ ਅਹਿਲਾਵਤ, ਆਸ਼ਲੇਸ਼ਾ ਠਾਕੁਰ ਅਤੇ ਵੇਦਾਂਤ ਸਿਨਹਾ ਵੀ ਹਨ।

Advertisement
Advertisement
×