DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਗੁਣ ਮਹਿਤਾ ਨੇ ਮੀਡੀਆ ’ਤੇ ਤਨਜ਼ ਕਸਿਆ

ਫਿਲਮੀ ਅਦਾਕਾਰਾ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਗਰਭਵਤੀ ਹੋਣ ਬਾਰੇ ਉੱਡ ਰਾਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਮਹਿਤਾ ਨੇ ਸਾਲ 2013 ਵਿੱਚ ਅਦਾਕਾਰ ਰਵੀ ਦੂਬੇ ਨਾਲ ਵਿਆਹ ਕਰਵਾਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ...

  • fb
  • twitter
  • whatsapp
  • whatsapp
Advertisement

ਫਿਲਮੀ ਅਦਾਕਾਰਾ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਗਰਭਵਤੀ ਹੋਣ ਬਾਰੇ ਉੱਡ ਰਾਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਮਹਿਤਾ ਨੇ ਸਾਲ 2013 ਵਿੱਚ ਅਦਾਕਾਰ ਰਵੀ ਦੂਬੇ ਨਾਲ ਵਿਆਹ ਕਰਵਾਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਜੋੜੇ ਬਾਰੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਸਾਹਮਣੇ ਆਈਆਂ ਹੋਣ। ਅਦਾਕਾਰਾ ਨੇ ਇਸ ਤੋਂ ਪਹਿਲਾਂ ਆਪਣੇ ਇੰਟਰਵਿਊ ਵਿੱਚ ਵੀ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਸੀ।

ਲਾਹੌਰੀਏ ਫਿਲਮ ਦੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨੇ ਲਿਖਿਆ ਹੈ,‘‘ਪਿਛਲੇ ਦੋ ਸਾਲਾਂ ਤੋਂ ਮੀਡੀਆ ਨੂੰ ਮੇਰੇ ਤੋਂ ਪਹਿਲਾਂ ਮੇਰੇ ਗਰਭਵਤੀ ਹੋਣ ਦਾ ਲੱਗ ਜਾਂਦਾ ਹੈ। ਕਿਰਪਾ ਕਰ ਕੇ ਸ਼ਾਂਤ ਰਹੋ ਅਤੇ ਮੇਰੇ ਬਾਰੇ ਅਫ਼ਵਾਹਾਂ ਫੈਲਾਉਣੀਆਂ ਬੰਦ ਕਰੋ। ਅਜਿਹਾ ਕੁਝ ਲੋਕਾਂ ਤਕ ਪਹੁੰਚਾਉਣ ਤੋਂ ਪਹਿਲਾਂ ਸਾਡੇ ਨਾਲ ਜਾਂ ਸਾਡੀ ਟੀਮ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਇਸ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।’’ ਇਸ ਪੋਸਟ ਵਿੱਚ ਉਨ੍ਹਾਂ ਇੱਕ ਸਵਾਲ ਕੀਤਾ,‘‘ਤੁਹਾਨੂੰ ਮੇਰੇ ਗਰਭਵਤੀ ਹੋਣ ਬਾਰੇ ਕਿਵੇਂ ਪਤਾ ਲੱਗਿਆ ਜਦੋਂਕਿ ਇਹ ਤਾਂ ਮੈਨੂੰ ਅਤੇ ਰਵੀ ਨੂੰ ਵੀ ਨਹੀਂ ਪਤਾ। ਕਿਰਪਾ ਕਰ ਕੇ ਅਜਿਹਾ ਕਰਨਾ ਬੰਦ ਕਰੋ।’’

Advertisement

Advertisement
Advertisement
×